ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ): ਸ੍ਰੀ ਮੁਕਤਸਰ ਸਾਹਿਬ ਦੇ ਮਾਡਲ ਟਾਊਨ ਵਿਚ ਆਪਣੇ ਪੇਕੇ ਘਰ ਰਹਿ ਰਹੀ 23 ਸਾਲ ਦੀ ਸੰਦੀਪ ਕੌਰ ਦਾ ਉਸ ਦੇ ਪਤੀ ਨੇ ਕਤਲ ਕਰ ਦਿੱਤਾ ਗਿਆ। ਮ੍ਰਿਤਕਾ ਸੰਦੀਪ ਕੌਰ ਦੀ ਮਾਂ ਨੇ ਦੱਸਿਆ ਕਿ ਸੰਦੀਪ ਕੌਰ ਦਾ ਵਿਆਹ ਕਰੀਬ 3 ਸਾਲ ਪਹਿਲਾ ਮਨਜਿੰਦਰ ਸਿੰਘ ਵਾਸੀ ਮੱਲਹੂ ਬਾਣੀਆ (ਜੀਰਾ) ਨਾਲ ਹੋਇਆ ਸੀ। ਉਸਦੇ ਕੋਲ ਇੱਕ ਦੋ ਸਾਲ ਦਾ ਬੇਟਾ ਹੈ। ਕਰੀਬ 6 ਮਹੀਨੇ ਤੋਂ ਪਤੀ ਪਤਨੀ ਦਾ ਆਪਸ ਵਿਚ ਝਗੜਾ ਚੱਲ ਰਿਹਾ ਸੀ ਕਿਉਂਕਿ ਕਥਿਤ ਤੌਰ ’ਤੇ ਮਨਜਿੰਦਰ ਸਿੰਘ ਨਸ਼ਾ ਕਰਨ ਦਾ ਆਦੀ ਸੀ ਅਤੇ 6 ਮਹੀਨੇ ਤੋਂ ਹੀ ਸੰਦੀਪ ਕੌਰ ਆਪਣੇ ਪੇਕੇ ਘਰ ਸ੍ਰੀ ਮੁਕਤਸਰ ਸਾਹਿਬ ਵਿਖੇ ਰਹਿ ਰਹੀ ਸੀ।ਇਸ ਮਾਮਲੇ ਵਿਚ ਵੂਮੈਨ ਸੈੱਲ ਵਿਚ ਵੀ ਦੋਵਾ ਧਿਰਾਂ ਵੱਲੋਂ ਸਿਕਾਇਤਾਂ ਦੀ ਸੁਣਵਾਈ ਚੱਲ ਰਹੀ ਸੀ।
ਇਹ ਵੀ ਪੜ੍ਹੋ : ਸੁਖਬੀਰ ਬਾਦਲ ਦਾ ਬਾਘਾਪੁਰਾਣਾ ਦੌਰਾ ਚਰਚਾ ’ਚ, ਤਾਸ਼ ਖੇਡਦੇ ਮੁੰਡਿਆਂ ਨਾਲ ਗੱਲਬਾਤ ਦੀ ਵੇਖੋ ਵੀਡੀਓ
ਮ੍ਰਿਤਕਾ ਦੀ ਮਾਂ ਪਰਵਿੰਦਰ ਕੌਰ ਅਨੁਸਾਰ ਅੱਜ ਮਨਜਿੰਦਰ ਸਿੰਘ ਆਇਆ ਅਤੇ ਉਨ੍ਹਾਂ ਦੇ ਘਰ ਦਾ ਦਰਵਾਜਾ ਖੜਕਾਉਣ ਲੱਗਾ ਅਤੇ ਜਦ ਉਨ੍ਹਾਂ ਨੇ ਦਰਵਾਜਾ ਨਾ ਖੋਲ੍ਹਿਆ ਤਾਂ ਉਹ ਉੱਚੀ ਉੱਚੀ ਬੋਲਦਾ ਰਿਹਾ। ਮ੍ਰਿਤਕਾ ਦੀ ਮਾਂ ਅਨੁਸਾਰ ਮਨਜਿੰਦਰ ਸਿੰਘ ਅਕਸਰ ਉਨ੍ਹਾਂ ਦੀ ਧੀ ਨੂੰ ਧਮਕੀਆਂ ਦਿੰਦਾ ਸੀ ਅਤੇ ਇਸ ਸਬੰਧੀ ਉਨ੍ਹਾਂ ਪੁਲਸ ਨੂੰ ਸਿਕਾਇਤ ਵੀ ਦਿੱਤੀ ਸੀ।ਉਸ ਉਪਰੰਤ ਕੁਝ ਸਮਾਂ ਬਾਅਦ ਜਦ ਸੰਦੀਪ ਕੌਰ ਘਰ ਦੇ ਨੇੜੇ ਹੀ ਸਥਿਤ ਕਿਸੇ ਘਰ ਪੁਲਸ ਨੂੰ ਫੋਨ ਕਰਨ ਲਈ ਗਈ ਤਾਂ ਮਨਜਿੰਦਰ ਸਿੰਘ ਨੇ ਉਸ ਨੂੰ ਰੇਲਵੇ ਲਾਇਨ ਦੇ ਨਾਲ ਖੁੱਲ੍ਹੀ ਜਗ੍ਹਾ ਫੜ੍ਹ ਲਿਆ ਅਤੇ ਉਸ ਨਾਲ ਕੁੱਟਮਾਰ ਕੀਤੀ ਅਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤਾ ਜਿਸ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ : ਕਲਯੁੱਗੀ ਬਾਪ ਨੇ ਜਲਾਦਾਂ ਵਾਂਗ ਕੁੱਟੀ 9 ਸਾਲਾ ਧੀ, ਵੀਡੀਓ ਵਾਇਰਲ ਹੋਣ 'ਤੇ ਚੜ੍ਹਿਆ ਪੁਲਸ ਅੜਿੱਕੇ
ਚੀਕ-ਚਿਹਾੜਾ ਸੁਣ ਜਦ ਆਸ-ਪਾਸ ਦੇ ਲੋਕ ਇਕੱਲੇ ਹੋਏ ਤਾਂ ਮਨਜਿੰਦਰ ਸਿੰਘ ਉਸ ਨੂੰ ਮਾਰ ਕੇ ਫ਼ਰਾਰ ਹੋ ਗਿਆ। ਉਧਰ ਘਟਨਾ ਦੀ ਸੂਚਨਾ ਮਿਲਦਿਆਂ ਥਾਣਾ ਸਦਰ, ਸੀ.ਆਈ.ਏ. ਅਤੇ ਰੇਲਵੇ ਪੁਲਸ ਮੌਕੇ ਤੇ ਪਹੁੰਚ ਗਈ। ਜਿਸ ਜਗ੍ਹਾ ਕਤਲ ਹੋਇਆ ਉਹ ਜਗ੍ਹਾ ਰੇਲਵੇ ਪੁਲਸ ਅਧੀਨ ਆਉਣ ਕਾਰਨ ਪੁਲਸ ਨੇ ਇਸ ਮਾਮਲੇ ਵਿਚ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ। ਮ੍ਰਿਤਕਾ ਦੇ ਇੱਕ ਦੋ ਸਾਲ ਦਾ ਬੇਟਾ ਹੈ। ਘਟਨਾ ਕਾਰਨ ਇਸ ਖ਼ੇਤਰ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ : ਭਵਾਨੀਗੜ੍ਹ ’ਚ ਵਿਜੈਇੰਦਰ ਸਿੰਗਲਾ ਦਾ ਜ਼ਬਰਦਸਤ ਵਿਰੋਧ, ਪ੍ਰਦਰਸ਼ਨਕਾਰੀ ਅਧਿਆਪਕਾਂ ਨੂੰ ਥਾਣੇ ’ਚ ਡੱਕਿਆ
ਸਰਹੱਦੀ ਖੇਤਰ ਅੰਦਰ ਗੰਨੇ ਦੀ ਫਸਲ ’ਤੇ ਹੋਇਆ ਰੱਤਾ ਰੋਗ ਦਾ ਹਮਲਾ
NEXT STORY