ਲੰਬੀ/ਮਲੋਟ (ਸ਼ਾਮ ਜੁਨੇਜਾ,ਰਿਣੀ,ਪਵਨ): ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸੀਨੀਅਰ ਪੁਲਸ ਕਪਤਾਨ ਸ੍ਰੀਮਤੀ ਡੀ ਸੂਡਰਵਿਲੀ ਦੇ ਦਿਸ਼ਾ-ਨਿਰਦੇਸ਼ਾਂ ਅਤੇ ਐੱਸ.ਪੀ. ਰਾਜਪਾਲ ਸਿੰਘ ਹੁੰਦਲ ਅਤੇ ਡੀ.ਐੱਸ.ਪੀ. ਜਸਪਾਲ ਸਿੰਘ ਢਿੱਲੋਂ ਦੀਆਂ ਹਦਾਇਤਾਂ ਤੇ ਨਸ਼ੇ ਵਿਰੁੱਧ ਚਲਾਈ ਮੁਹਿੰਮ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਸੀ.ਆਈ.ਏ. ਸਟਾਫ਼ ਨੇ ਮਲੋਟ ਉਪ ਮੰਡਲ ਪੁਲਸ ਨਾਲ ਮਿਲ ਕਿ ਕੀਤੀ ਕਾਰਵਾਈ ਦੌਰਾਨ ਇਕ ਕਾਰ ਸਵਾਰ ਵਿਅਕਤੀ ਨੂੰ ਇਕ ਕਿੱਲੋਂ ਹੈਰੋਇਨ ਸਮੇਤ ਕਾਬੂ ਕਰ ਲਿਆ।
ਇਹ ਵੀ ਪੜ੍ਹੋ: ਸੰਗਰੂਰ ’ਚ ਵੱਡੀ ਘਟਨਾ, ਭੇਤਭਰੇ ਹਲਾਤਾਂ ’ਚ 2 ਬੱਚਿਆਂ ਸਣੇ ਮਾਂ ਦੀ ਮਿਲੀ ਲਾਸ਼
ਇਸ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ ’ਚ ਕੀਮਤ ਪੰਜ ਕਰੋੜ ਬਣਦੀ ਹੈ। ਜਾਣਕਾਰੀ ਅਨੁਸਾਰ ਸੀ.ਆਈ. ਏ. ਸਟਾਫ਼ ਦੇ ਇੰਸਪੈਕਟਰ ਸੁਖਜੀਤ ਸਿੰਘ ਮੁਹਿੰਮ ਸ਼ੱਕੀ ਪੁਰਸ਼ਾਂ ਦੀ ਤਲਾਸ਼ ਤਹਿਤ ਪਿੰਡ ਸ਼ਾਮ ਖੇੜਾ ਅਤੇ ਨਵਾਂ ਪਿੰਡ ਸ਼ਾਮ ਖੇੜਾ ਦਰਮਿਆਨ ਇਕ ਆਲਟੋ ਕਾਰ ਪੀ ਬੀ 30 ਜੀ 5964 ਨੂੰ ਸ਼ੱਕ ਦੇ ਆਧਾਰ ਤੇ ਰੋਕਿਆ। ਜਿਸ ਦੇ ਚਾਲਕ ਦੀ ਸ਼ਨਾਖਤ ਗੁਰਭੇਜ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਢਾਣੀ ਸ਼ਾਮ ਖੇੜਾ ਵਜੋਂ ਹੋਈ।
ਇਹ ਵੀ ਪੜ੍ਹੋ: ਨਹੀਂ ਰਹੇ ਪੰਥ ਦੇ ਉੱਘੇ ਵਿਦਵਾਨ ਅਤੇ ਅੰਤਰਰਾਸ਼ਟਰੀ ਢਾਡੀ ਗਿਆਨੀ ਪਿ੍ਰਤਪਾਲ ਸਿੰਘ ਬੈਂਸ
ਸੀ.ਆਈ.ਏ. ਟੀਮ ਨੇ ਕਾਰ ਵਿਚ ਨਸ਼ੀਲੇ ਪਦਾਰਥ ਦਾ ਸ਼ੱਕ ਪੈਣ ਤੇ ਪਹਿਲਾਂ ਕਬਰਵਾਲਾ ਥਾਣਾ ਦੇ ਮੁੱਖ ਅਫਸਰ ਜਗਸੀਰ ਸਿੰਘ ਸਮੇਤ ਪੁਲਸ ਪਾਰਟੀ ਨੂੰ ਮੌਕੇ ’ਤੇ ਬੁਲਾ ਲਿਆ।ਕਾਰ ਸਵਾਰ ਵਲੋਂ ਗਜਟਿਡ ਅਧਿਕਾਰੀ ਦੀ ਹਾਜ਼ਰੀ ਵਿਚ ਤਲਾਸ਼ੀ ਦੇਣ ਦੀ ਗੱਲ ਕੀਤੀ ਤਾਂ ਮਲੋਟ ਦੇ ਡੀ.ਐੱਸ. ਪੀ. ਜਸਪਾਲ ਸਿੰਘ ਢਿੱਲੋਂ ਵੀ ਮੌਕੇ ਤੇ ਪੁੱਜ ਗਏ ਜਿਨ੍ਹਾਂ ਦੀ ਹਾਜਰੀ ਵਿਚ ਤਲਾਸ਼ੀ ਦੌਰਾਨ ਕਾਰ ’ਚੋਂ ਇਕ ਕਿੱਲੋਂ ਹੈਰੋਇਨ ਬਰਾਮਦ ਕੀਤੀ।ਪੁਲਸ ਨੇ ਕਬਰਵਾਲਾ ਥਾਣਾ ਵਿਖੇ ਗੁਰਭੇਜ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਢਾਣੀ ਸ਼ਾਮ ਖੇੜਾ ਵਿਰੁੱਧ ਮੁਕਦਮਾਂ ਨੰਬਰ 4 ਮਿਤੀ 5/1/21 ਅ/ਧ 22 ਸੀ /61/85 ਐਨ ਡੀ ਪੀ ਐਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਹ ਵੀ ਜ਼ਿਕਰਯੋਗ ਹੈ ਕਿ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਚ ਹੈਰੋਇਨ ਦੀ ਬਰਾਮਦਗੀ ਦੇ ਮਾਮਲੇ ਵਿਚ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਕਾਮਯਾਬੀ ਹੈ।
ਗੁਰਦੀਪ ਰਾਣੋ ਗਰੁੱਪ ਨਾਲ ਸਬੰਧਾਂ ਦੀ ਵੀ ਹੋਵੇਗੀ ਜਾਂਚ
ਜ਼ਿਲ੍ਹਾ ਪੁਲਸ ਮੁਖੀ ਡੀ ਸੁਡਰਵਿਲੀ ਨੇ ਦੱਸਿਆ ਕਿ ਇਸ ਵਿਅਕਤੀ ਤੋਂ ਬਾਰੀਕੀ ਨਾਲ ਪੁਛਗਿੱਛ ਕੀਤੀ ਜਾ ਰਹੀ ਕਿ ਇਸਦੇ ਸਬੰਧ ਕਿਸ ਕਿਸ ਨਾਲ ਹਨ। ਬੀਤੇ ਦਿਨੀ ਕਾਬੂ ਕੀਤੇ ਗਏ ਨਸ਼ੇ ਦੇ ਧੰਦੇ ’ਚ ਸ਼ਾਮਲ ਸਾਬਕਾ ਸਰਪੰਚ ਗੁਰਦੀਪ ਰਾਣੋ ਦੇ ਗਰੁੱਪ ਨਾਲ ਇਸ ਦੇ ਸਬੰਧਾਂ ਬਾਰੇ ਵੀ ਜਾਂਚ ਕੀਤੀ ਜਾਵੇਗੀ।
9 ਤੇ 10 ਜਨਵਰੀ ਨੂੰ ਹੋਵੇਗੀ ਸਮਾਜਿਕ ਸਿੱਖਿਆ, ਗਣਿਤ ਅਤੇ ਸਾਇੰਸ ਅਧਿਆਪਕ ਭਰਤੀ ਪ੍ਰੀਖਿਆ
NEXT STORY