ਲੁਧਿਆਣਾ (ਗੁਪਤਾ) : ਭਾਜਪਾ ਕੌਂਸਲਰਾਂ ਦੀ ਬੈਠਕ ਜ਼ਿਲਾ ਭਾਜਪਾ ਪ੍ਰਧਾਨ ਰਵਿੰਦਰ ਅਰੋੜਾ ਦੀ ਪ੍ਰਧਾਨਗੀ 'ਚ ਹੋਈ, ਜਿਸ 'ਚ ਸ਼ਹਿਰ ਦੇ ਵਿਕਾਸ ਅਤੇ ਕੇਂਦਰ ਸਰਕਾਰ ਦੀ ਪੰਜਾਬ ਦੇ ਮਾਧਿਅਮ ਨਾਲ ਜਨਹਿਤ ਯੋਜਨਾਵਾਂਨੂੰ ਪੂਰਾ ਕਰਾਉਣ ਲਈ ਚਰਚਾ ਹੋਈ। ਬੈਠਕ ਨੂੰ ਸੰਬੋਧਨ ਕਰਦੇ ਹੋਏ ਰਵਿੰਦਰ ਅਰੋੜਾ ਨੇ ਪਿਛਲੇ ਦਿਨੀਂ ਲੋਕਲ ਬਾਡੀ ਮੰਤਰੀ ਪੰਜਾਬ ਵਲੋਂ ਲੁਧਿਆਣਾ ਸ਼ਹਿਰ ਦੀਆਂ 5 ਸਾਲਾ ਵਿਕਾਸ ਯੋਜਨਾਵਾਂ ਦੇ ਐਲਾਨ ਨੂੰ ਕਾਂਗਰਸੀਆਂ ਦਾ ਲਾਲੀਪਾਪ ਕਰਾਰ ਦਿੰਦੇ ਹੋਏ ਕਿਹਾ ਕਿ ਹੁਣ ਵਿਕਾਸ ਲਈ ਵਿਰੋਧੀ ਧਿਰ ਨੂੰ ਸੰਘਰਸ਼ਨ ਕਰਨਾ ਪਵੇਗਾ। ਉਨ੍ਹਾਂ ਨੇ ਸ਼ਹਿਰ ਦੀਆਂ ਖਸਤਾ ਹਾਲ ਸੜਕਾਂ-ਗਲੀਆਂ ਅਤੇ ਸਫਾਈ ਵਿਵਸਥਾ 'ਤੇ ਚਿੰਤਾ ਜ਼ਾਹਰ ਕਰਦੇ ਹੋਏ ਇਸ ਨੂੰ ਦਰੁੱਸਤ ਕਰਨ ਲਈ ਅਤੇ ਸਰਕਾਰ ਦੀਆਂ ਜਨਵਿਰੋਧੀ ਨੀਤੀਆਂ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ ਮੋਰਚਾ ਖੋਲ੍ਹਣ ਦੀ ਚਿਤਾਵਨੀ ਦਿੱਤੀ ਹੈ।
ਜ਼ਿੰਦਗੀ ਦੇ ਆਖਰੀ ਪੜ੍ਹਾਅ 'ਚ ਪਹੁੰਚ 72 ਸਾਲਾ ਪਤਨੀ ਨੇ ਕੀਤੀ ਤਲਾਕ ਦੀ ਮੰਗ, ਵਜ੍ਹਾ ਤੁਹਾਨੂੰ ਵੀ ਕਰ ਦੇਵੇਗੀ ਹੈਰਾਨ
NEXT STORY