ਫਿਰੋਜ਼ਪੁਰ (ਮਲਹੋਤਰਾ) - ਕਰਫਿਊ ਦੇ ਕਾਰਨ ਮੰਦਰ ਵਿਚ ਰਹਿ ਰਹੀ ਔਰਤ ਨਾਲ ਅਣਪਛਾਤੇ ਵਿਅਕਤੀਆਂ ਵੱਲੋਂ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਪ੍ਰਵਾਸੀ ਔਰਤ ਨੇ ਦੱਸਿਆ ਕਿ ਪੰਜਾਬ ਵਿਚ ਕਰਫਿਊ ਲੱਗਾ ਹੋਣ ਕਰਕੇ ਉਹ ਛਾਉਣੀ ਵਿਚ ਇੱਕ ਮੰਦਰ ਵਿਚ ਰਹਿ ਰਹੀ ਹੈ। ਮੰਦਰ ਵਾਲਿਆਂ ਵੱਲੋਂ ਉਸ ਨੂੰ ਉਪਰੀ ਹਿੱਸੇ ਵਿਚ ਇੱਕ ਕਮਰਾ ਦਿੱਤਾ ਹੋਇਆ ਹੈ। ਉਸ ਨੇ ਦੋਸ਼ ਲਗਾਏ ਕਿ 1 ਮਈ ਦੀ ਰਾਤ ਕਰੀਬ 12:30 ਵਜੇ ਦੋ ਅਣਪਛਾਤੇ ਵਿਅਕਤੀ ਉਸਦੇ ਕਮਰੇ ਵਿਚ ਵੜ ਆਏ ਤੇ ਉਸ ਦੇ ਨਾਲ ਜ਼ਬਰਦਸਤੀ ਕੀਤੀ। ਐਸ.ਆਈ. ਨਵਦੀਪ ਕੌਰ ਅਨੁਸਾਰ ਪੀੜਤਾ ਦੇ ਬਿਆਨਾਂ ਦੇ ਆਧਾਰ ਤੇ ਅਣਪਛਾਤੇ ਦੋਸ਼ੀਆਂ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ ਤੇ ਉਨਾਂ ਦੀ ਭਾਲ ਕੀਤੀ ਜਾ ਰਹੀ ਹੈ।
ਵਿਦਿਆਰਥੀਆਂ ਲਈ ਖਾਸ ਖਬਰ : ਜਾਣੋ 8ਵੀਂ ਪਾਸ ਕਰਨ ਮਗਰੋਂ ਕੀ ਪੜ੍ਹੀਏ ਤੇ ਕੀ ਕਰੀਏ
NEXT STORY