ਚੀਮਾ ਮੰਡੀ (ਬੇਦੀ) — ਬੇਸਹਾਰਾ ਢੱਠੇ ਜਿਥੇ ਪਹਿਲਾਂ ਖੇਤਾਂ ਤੇ ਸੜਕਾਂ 'ਤੇ ਲੋਕਾਂ ਦਾ ਭਾਰੀ ਨੁਕਸਾਨ ਕਰ ਰਹੇ ਸਨ, ਉਥੇ ਹੀ ਹੁਣ ਇਨ੍ਹਾਂ ਬੇਸਹਾਰਾ ਢੱਠਿਆ ਨੇ ਲੋਕਾਂ ਦੇ ਘਰਾਂ 'ਚ ਦਾਖਲ ਹੋ ਕੇ ਘਰਾਂ ਤੇ ਕੀਮਤੀ ਸਾਮਾਨ ਦਾ ਨੁਕਸਾਨ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ, ਜਿਸ ਦੀ ਉਦਾਹਰਣ ਪਿੰਡ ਤੋਲਾਵਾਲ ਦੇ 2 ਕਿਸਾਨਾਂ ਦੇ ਘਰਾਂ ਤੋਂ ਮਿਲਦੀ ਹੈ। ਬੀਤੀ ਰਾਤ 3 ਬੇਸਹਾਰਾ ਢੱਠਿਆ ਨੇ 2 ਘਰਾਂ ਦੀਆਂ ਛੱਤਾਂ 'ਤੇ ਚੜ੍ਹ ਕੇ ਭਾਰੀ ਭੜਥੂ ਪਾਇਆ ਤੇ ਘਰਾਂ ਦੀਆਂ ਛੱਤਾਂ ਤੋੜ ਦਿੱਤੀਆਂ। ਇਸ ਦੇ ਨਾਲ ਹੀ ਘਰਾਂ 'ਚ ਪਏ ਹੋਰ ਸਾਮਾਨ ਦੀ ਭੰਨ-ਤੋੜ ਵੀ ਕੀਤੀ। ਪਿੰਡ ਤੋਲਾਵਾਲ ਦੇ ਕਿਸਾਨ ਸੁਖਚੈਨ ਸਿੰਘ ਤੇ ਉਸ ਦੇ ਭਤੀਜੇ ਭੁਪਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ 3 ਬੇਸਹਾਰਾ ਢੱਠੇ ਆਪਸ 'ਚ ਭਿੜਦੇ ਹੋਏ ਉਨ੍ਹਾਂ ਦੇ ਘਰ ਦੇ ਪਿਛਲੇ ਪਾਸਿਓ ਦੀ ਛੱਤ ਨੂੰ ਤੋੜ ਕੇ ਥੱਲੇ ਕਮਰੇ 'ਚ ਪਈਆਂ ਪੇਟੀਆਂ 'ਤੇ ਡਿੱਗ ਗਿਆ, ਜਿਸ ਕਾਰਨ ਪੇਟੀਆਂ ਤੇ ਹੋਰ ਸਾਮਾਨ ਟੁੱਟ ਭੱਜ ਗਿਆ। ਇਸ ਢੱਠੇ ਨੂੰ ਉਨ੍ਹਾਂ ਬੜੀ ਮੁਸ਼ਕਲ ਨਾਲ ਘਰੋਂ ਬਾਹਰ ਕੱਢਿਆ। ਇਸ ਤੋਂ ਇਲਾਵਾ ਦੂਸਰੇ ਦੋ ਢੱਠਿਆ ਨੇ ਉਨ੍ਹਾਂ ਦੇ ਚਾਰ ਹੋਰ ਕਮਰਿਆਂ ਦੀਆਂ ਛੱਤਾਂ ਤੋੜ ਦਿੱਤੀਆਂ ਤੇ ਹੋਰ ਸਾਮਾਨ ਦਾ ਵੀ ਭਾਰੀ ਨੁਕਸਾਨ ਕੀਤਾ।
ਬਾਹਰ ਸੁੱਤੇ ਪਏ ਹੋਣ ਕਾਰਨ ਵਾਲ-ਵਾਲ ਬਚੇ ਪਰਿਵਾਰਕ ਮੈਂਬਰ :
ਪੀੜਤ ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਗਰਮੀ ਹੋਣ ਕਾਰਨ ਉਹ ਬਾਹਰ ਸੁੱਤੇ ਪਏ ਸਨ ਤੇ ਜੇਕਰ ਅੰਦਰ ਸੁੱਤੇ ਪਏ ਹੁੰਦੇ ਤਾਂ ਇਨ੍ਹਾਂ ਢੱਠਿਆਂ ਨੇ ਉਨ੍ਹਾਂ ਦਾ ਜਾਨੀ ਨੁਕਾਸਨ ਵੀ ਕਰ ਦੇਣਾ ਸੀ। ਇਸ ਤੋਂ ਬਾਅਦ ਇਹ ਦੋਵੇਂ ਢੱਠੇ ਨਾਲ ਲੱਗਦੇ ਨਾਥ ਸਿੰਘ ਪੁੱਤਰ ਪਿਆਰਾ ਸਿੰਘ ਦੇ ਘਰ ਦੀ ਛੱਤ 'ਤੇ ਚਲੇ ਗÎਏ ਤੇ ਛੱਤ ਡਿੱਗ ਜਾਣ ਕਾਰਨ ਘਰ 'ਚ ਬਣੇ ਗੋਬਰ ਗੈਸ ਦੇ ਪਲਾਂਟ 'ਚ ਡਿੱਗ ਗਏ।
ਬੜੀ ਮੁਸ਼ਕਲ ਨਾਲ ਲੋਕਾਂ ਨੇ ਇਨ੍ਹਾਂ ਨੂੰ ਬਾਹਰ ਕੱਢਿਆ। ਇਸ ਨਾਲ ਗੋਬਰ ਗੈਸ ਪਲਾਂਟ ਦਾ ਵੀ ਭਾਰੀ ਨੁਕਸਾਨ ਹੋ ਗਿਆ ਹੈ। ਨਾਥ ਸਿੰਘ ਨੇ ਦੱਸਿਆ ਕਿ ਗੋਬਰ ਗੈਸ ਪਲਾਂਟ ਦੇ ਨਾਲ ਵਾਲੇ ਕਮਰੇ 'ਚ ਹੀ ਉਨ੍ਹਾਂ ਦੇ ਬੱਚੇ ਸੁੱਤੇ ਪਏ ਸਨ ਤੇ ਜੇਕਰ ਇਹ ਢੱਠੇ ਉਕਤ ਕਮਰੇ 'ਤੇ ਚੜ੍ਹ ਜਾਂਦੇ ਤਾਂ ਉਨ੍ਹਾਂ ਦੇ ਬੱਚਿਆਂ ਨਾਲ ਵੀ ਅਣਹੋਣੀ ਘਟਨਾ ਵਾਪਰ ਸਕਦੀ ਸੀ। ਪੀੜਤ ਪਰਿਵਾਰਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ ਤੇ ਇਨ੍ਹਾਂ ਬੇਸਹਾਰਾ ਢੱਠਿਆ ਦਾ ਕੋਈ ਹੱਲ ਕੀਤਾ ਜਾਵੇ।
ਪੁਲਸ ਦੀ ਮਦਦ ਨਾਲ ਗੁਆਚੇ ਬੱਚੇ ਨੂੰ ਪਰਿਵਾਰ ਤੱਕ ਪਹੁੰਚਾਇਆ
NEXT STORY