ਫ਼ਾਜ਼ਿਲਕਾ (ਸੁਮਿਤ ਨਾਗਪਾਲ)-ਫ਼ਾਜ਼ਿਲਕਾ ’ਚ ਇਕ ਵਾਰ ਫਿਰ ਤੋਂ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਦੇ ਜ਼ਬਰਦਸਤ ਵਿਰੋਧ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਵਿਧਾਇਕ ਘੁਬਾਇਆ ਫ਼ਾਜ਼ਿਲਕਾ ਦੇ ਪਿੰਡਾਂ ’ਚ ਦੌਰਾ ਕਰ ਰਹੇ ਸਨ ਕਿ ਲੋਕਾਂ ਨੇ ਉਨ੍ਹਾਂ ਨੂੰ ਘੇਰ ਲਿਆ ਤੇ ਉਨ੍ਹਾਂ ਦਾ ਵਿਰੋਧ ਕੀਤਾ। ਦਰਅਸਲ, ਅੱਜ ਫ਼ਾਜ਼ਿਲਕਾ ਤੋਂ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਪਿੰਡ ਢਾਣੀ ਮੁਨਸ਼ੀ ਰਾਮ ਵਿਖੇ ਪਹੁੰਚੇ ਤਾਂ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਉਨ੍ਹਾਂ ਨੂੰ ਪੰਜ ਸਾਲਾਂ ਦੌਰਾਨ ਕੀਤੇ ਕੰਮਾਂ ਨੂੰ ਲੈ ਕੇ ਸਵਾਲ-ਜਵਾਬ ਕੀਤੇ ।
ਇਸ ਦੌਰਾਨ ਦਵਿੰਦਰ ਘੁਬਾਇਆ ਸਵਾਲਾਂ ਦੇ ਜਵਾਬ ਦੇਣ ਤੋਂ ਭੱਜਦੇ ਦਿਖਾਈ ਦਿੱਤੇ। ਪਿੰਡ ਵਾਸੀਆਂ ਨੇ ਕਿਹਾ ਕਿ 3 ਸਾਲ ਪਹਿਲਾਂ ਬਣੀ ਸੜਕ ਦਾ ਉਦਘਾਟਨ ਅੱਜ ਕਿਉਂ ਕੀਤਾ ਜਾ ਰਿਹਾ ਹੈ। ਲੋਕਾਂ ਨੇ ਕਿਹਾ ਕਿ ਵੋਟਾਂ ਆਉਣ ’ਤੇ ਇਹ ਵਿਕਾਸ ਕਿੱਥੋਂ ਦਾ ਹੈ । ਉਨ੍ਹਾਂ ਘੁਬਾਇਆ ਨੂੰ ਸਵਾਲ ਕੀਤੇ ਕਿ ਅੱਜ 4 ਸਾਲ ਬਾਅਦ ਹੀ ਉਹ ਉਨ੍ਹਾਂ ਦੇ ਪਿੰਡ ’ਚ ਕਿਉਂ ਆਏ, ਪਹਿਲਾਂ ਉਹ ਕਿੱਥੇ ਸਨ। ਇਸ ਦੌਰਾਨ ਲੋਕਾਂ ਨੇ ਕਿਹਾ ਕਿ ਨਾ ਤਾਂ ਨਸ਼ਾ ਬੰਦ ਹੋਇਆ ਹੈ ਤੇ ਇਹ ਵਿਕ ਰਿਹਾ ਹੈ ਤੇ ਨਾ ਹੀ ਕਿਸੇ ਨੂੰ ਕੋਈ ਰੋਜ਼ਗਾਰ ਮਿਲਿਆ।
ਕੈਬਨਿਟ ਮੰਤਰੀ ਬਾਜਵਾ ਦੀਆਂ ਕੋਸ਼ਿਸ਼ਾਂ ਸਦਕਾ ਪਿੰਡ ਧੁੱਪਸੜੀ ਨਿਵਾਸੀਆਂ ਦੀ ਦਹਾਕਿਆਂ ਪੁਰਾਣੀ ਮੰਗ ਪੂਰੀ ਹੋਈ
NEXT STORY