ਧਰਮਕੋਟ (ਸਤੀਸ਼) : ਸ਼ੁੱਕਰਵਾਰ ਸਵੇਰੇ 8 ਵਜੇ ਦੇ ਕਰੀਬ ਪਿੰਡ ਕਮਾਲਕੇ ਵਿਖੇ ਇਕ ਸੜਕ ਹਾਦਸੇ ਦੌਰਾਨ ਸਕੂਲੀ ਵਿਦਿਆਰਥੀ ਦੀ ਮੌਤ ਹੋ ਜਾਣ ਦੀ ਸੂਚਨਾ ਹੈ। ਹਰਮਨਪ੍ਰੀਤ ਸਿੰਘ ਪੁੱਤਰ ਅਮਰਜੀਤ ਸਿੰਘ ਨਿਵਾਸੀ ਭੋਡੀਵਾਲਾ ਉਮਰ 18 ਸਾਲ ਜੋ ਕਿ ਪਿੰਡ ਭੋਡੀਵਾਲ ਤੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਮਾਲਕੇ ਵਿਖੇ ਪੜ੍ਹਨ ਜਾ ਰਿਹਾ ਸੀ ਤਾਂ ਸਕੂਲ ਦੇ ਬਾਹਰ ਟਰੱਕ ਦੀ ਲਪੇਟ 'ਚ ਆਉਣ ਕਾਰਨ ਉਸ ਦੀ ਮੌਕੇ 'ਤੇ ਮੌਤ ਹੋ ਗਈ। ਉਕਤ ਵਿਦਿਆਰਥੀ 11ਵੀਂ ਕਲਾਸ 'ਚ ਪੜ੍ਹਦਾ ਸੀ। ਹਾਦਸਾ ਇੰਨਾ ਭਿਆਨਕ ਸੀ ਕਿ ਉਕਤ ਲੜਕਾ ਟਰੱਕ ਥੱਲੇ ਬੁਰੀ ਤਰ੍ਹਾਂ ਪੀਸਿਆ ਗਿਆ। ਘਟਨਾ ਦੀ ਸੂਚਨਾ ਮਿਲਦੇ ਸਾਰ ਪੁਲਸ ਤੁਰੰਤ ਘਟਨਾਂ ਵਾਲੀ ਥਾਂ 'ਤੇ ਪਹੁੰਚੀ।
ਬਜ਼ੁਰਗ ਸੁਰਜਨ ਸਿੰਘ ਨੇ ਕੀਤੀ ਇੰਨਸਾਫ਼ ਦੀ ਮੰਗ
NEXT STORY