ਧਨੌਲਾ (ਰਵਿੰਦਰ) : ਸਹੁਰਿਆਂ ਤੋਂ ਤੰਗ ਤਿੰਨ ਬੱਚਿਆਂ ਦੀ ਮਾਂ ਨੇ ਕੋਈ ਜ਼ਹਿਰੀਲੀ ਵਸਤੂ ਨਿਗਲ ਕੇ ਮੌਤ ਨੂੰ ਗਲੇ ਲਗਾ ਲਿਆ। ਪੁਲਸ ਨੇ ਪਤੀ ਅਤੇ ਸਹੁਰੇ 'ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣੇਦਾਰ ਜਸਵੀਰ ਸਿੰਘ ਨੇ ਦੱਸਿਆ ਕਿ ਸੁੱਖਾ ਨਾਥ ਪੁੱਤਰ ਪਤੰਗ ਨਾਥ ਵਾਸੀ ਭਦੌੜ ਮ੍ਰਿਤਕਾ ਮਨਜੀਤ ਕੌਰ ਦੇ ਪਿਤਾ ਨੇ ਬਿਆਨ ਦਰਜ ਕਰਵਾਏ ਕਿ ਮੇਰੀ ਲੜਕੀ ਮਨਜੀਤ ਕੌਰ ਜਿਸ ਦੇ ਦੋ ਲੜਕੇ ਅਤੇ ਇਕ ਲੜਕੀ ਹੈ ਨੂੰ ਉਸ ਦਾ ਸਹੁਰਾ ਭੂਰਾ ਨਾਥ ਵਾਸੀ ਯੋਗੀ ਬਸਤੀ ਧਨੌਲਾ ਕੁੱਟਮਾਰ ਕਰਕੇ ਤੰਗ ਪ੍ਰੇਸ਼ਾਨ ਕਰਦੇ ਸਨ ਜਿਸ ਤੋਂ ਦੁਖੀ ਹੋ ਕੇ ਮੇਰੀ ਲੜਕੀ ਨੇ ਲੰਘੀ ਰਾਤ ਕੋਈ ਜ਼ਹਿਰੀਲੀ ਵਸਤੂ ਨਿਗਲ ਲਈ ਤੇ ਉਸ ਦੀ ਮੌਤ ਹੋ ਗਈ।
ਮ੍ਰਿਤਕਾ ਦੇ ਪਿਤਾ ਦੇ ਬਿਆਨਾਂ 'ਤੇ ਉਕਤ 'ਤੇ ਪਰਚਾ ਦਰਜ ਕਰਕੇ ਕਾਰਵਾਈ ਆਰੰਭ ਦਿੱਤੀ ਹੈ ਅਤੇ ਮ੍ਰਿਤਕਾ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਹਵਾਲੇ ਕੀਤੀ ਜਾ ਰਹੀ ਹੈ।
ਖਾਲੜਾ ਨੂੰ ਜਾਰੀ ਹੋਏ ਨੋਟਿਸ 'ਤੇ ਡਿੰਪਾ ਦੀ ਸੁਣੋ ਟਿੱਪਣੀ (ਵੀਡੀਓ)
NEXT STORY