ਲੁਧਿਆਣਾ(ਮਹੇਸ਼)-ਬਸਤੀ ਜੋਧੇਵਾਲ ਦੇ ਪੁਨੀਤ ਨਗਰ ਇਲਾਕੇ 'ਚ ਘਰੇਲੂ ਵਿਵਾਦ ਤੋਂ ਪ੍ਰੇਸ਼ਾਨ 35 ਸਾਲਾ ਇਕ ਨੌਜਵਾਨ ਨੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਦੀਪਕ ਪਰਾਸ਼ਰ ਦੀ ਲਾਸ਼ ਉਸਦੇ ਘਰ 'ਚ ਲਟਕਦੀ ਹੋਈ ਮਿਲੀ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮ੍ਰਿਤਕ ਦੇ ਜੀਜਾ ਮਾਲੇਰਕੋਟਲਾ ਵਾਸੀ ਕੁਲਦੀਪ ਸ਼ਰਮਾ ਦੀ ਸ਼ਿਕਾਇਤ 'ਤੇ 2 ਔਰਤਾਂ ਸਮੇਤ 3 ਖਿਲਾਫ ਦੀਪਕ ਨੂੰ ਆਤਮਹੱਤਿਆ ਲਈ ਮਜਬੂਰ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਹੁਣ ਤਕ ਕਿਸੇ ਦੀ ਗ੍ਰਿਫਤਾਰੀ ਦੀ ਪੁਸ਼ਟੀ ਨਹੀਂ ਕੀਤੀ ਗਈ। ਕੁਲਦੀਪ ਨੇ ਦੱਸਿਆ ਕਿ ਦੀਪਕ ਦਾ ਵਿਆਹ 9 ਸਾਲ ਪਹਿਲਾਂ ਫਤਿਹਗੜ੍ਹ ਦੀ ਅਨੁਸ਼ਕਾ ਸ਼ਰਮਾ ਨਾਲ ਹੋਇਆ ਸੀ। ਵਿਆਹ ਦੇ ਬਾਅਦ ਦੀਪਕ ਦੇ ਇਕ ਮਹਿਲਾ ਨਾਲ ਨਾਜਾਇਜ਼ ਸਬੰਧ ਸਥਾਪਿਤ ਹੋ ਗਏ, ਜਿਸ ਕਾਰਨ ਘਰ 'ਚ ਘਰੇਲੂ ਕਲੇਸ਼ ਰਹਿੰਦਾ ਸੀ। ਜਿਸ ਮਹਿਲਾ ਨਾਲ ਉਸਦੇ ਸਬੰਧ ਸਨ, ਉਹ ਤੇ ਉਸਦੇ ਰਿਸ਼ਤੇਦਾਰ ਦੀਪਕ ਨੂੰ ਪ੍ਰੇਸ਼ਾਨ ਕਰਦੇ ਸਨ। ਇਸੇ ਕਾਰਨ ਉਸਦੇ ਸਾਲੇ ਨੇ ਸ਼ੁਕਰਵਾਰ ਨੂੰ ਪੱਖੇ ਨਾਲ ਫਾਹਾ ਲੈ ਕੇ ਜਾਨ ਦੇ ਦਿੱਤੀ। ਏ. ਐੱਸ. ਆਈ. ਸਵਰਨ ਸਿੰਘ ਦਾ ਕਹਿਣਾ ਹੈ ਕਿ ਕੁਲਦੀਪ ਦੀ ਸ਼ਿਕਾਇਤ 'ਤੇ ਗੁਰੂ ਨਾਨਕ ਦੇਵ ਨਗਰ ਦੀ ਨਿਤਿਕਾ ਪਰਾਸ਼ਰ, ਮਨੀਮਾਜਰਾ ਦੀ ਊਸ਼ਾ ਰਾਣੀ, ਨਿਤਿਕਾ ਦੇ ਮਾਮਾ ਨਕੋਦਰ ਵਾਸੀ ਮਾਇਆ ਦਾਸ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਦੀ ਭਾਲ 'ਚ ਪੁਲਸ ਛਾਪੇਮਾਰੀ ਕਰ ਰਹੀ ਹੈ।
ਨਿਗਮ ਚੋਣ : ਵਾਰਡਬੰਦੀ ਫਾਈਨਲ ਕਰਵਾਉਣ ਲਈ ਸੋਮਵਾਰ ਨੂੰ ਸਿੱਧੂ ਨੂੰ ਮਿਲਣਗੇ ਵਿਧਾਇਕ
NEXT STORY