ਤਲਵੰਡੀ ਭਾਈ(ਗੁਲਾਟੀ)—ਬੀਤੇ ਦਿਨ ਫ਼ਿਰੋਜ਼ਪੁਰ ਤੋਂ ਲੁਧਿਆਣਾ ਜਾ ਰਹੀ ਜੀਂਦ ਐਕਸਪ੍ਰੈੱਸ ਦਿੱਲੀ ਹੇਠਾਂ ਆ ਕੇ ਇਕ ਵਿਆਹੁਤਾ ਔਰਤ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਤਲਵੰਡੀ ਰੇਲਵੇ ਪੁਲਸ ਦੇ ਇੰਚਾਰਜ ਵਜ਼ੀਰ ਚੰਦ ਨੇ ਦੱਸਿਆ ਕਿ ਮ੍ਰਿਤਕਾ ਦੀ ਪਛਾਣ ਗੀਤਾ ਰਾਣੀ ਪਤਨੀ ਜੱਗਾ ਸਿੰਘ ਵਾਸੀ ਵਾਰਡ ਨੰਬਰ-05, ਤਲਵੰਡੀ ਭਾਈ ਵਜੋਂ ਹੋਈ ਹੈ। ਮ੍ਰਿਤਕਾ ਦੀ ਉਮਰ 25 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਅਤੇ ਉਹ 2 ਬੱਚਿਆਂ ਦੀ ਮਾਂ ਹੈ। ਮ੍ਰਿਤਕਾ ਵੱਲੋਂ ਖ਼ੁਦਕਸ਼ੀ ਕਰਨ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਮ੍ਰਿਤਕਾ ਦੀ ਦਿਮਾਗੀ ਹਾਲਤ ਠੀਕ ਨਹੀਂ ਸੀ, ਜਿਸਦਾ ਇਲਾਜ ਵੀ ਫਰੀਦਕੋਟ ਵਿਖੇ ਚੱਲ ਰਿਹਾ ਸੀ। ਰੇਲਵੇ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਰਵਾਈ ਆਰੰਭ ਦਿੱਤੀ ਹੈ।
21 ਸਾਲ ਬਾਅਦ ਲੋਕ ਸਭਾ 'ਚ ਪਹੁੰਚਿਆ ਜਾਖੜ ਪਰਿਵਾਰ ਦਾ ਮੈਂਬਰ
NEXT STORY