ਬਠਿੰਡਾ(ਅਬਲੂ)-ਪੁੱਤਰ ਦੀ ਮੌਤ ਦਾ ਗਮ ਨਾ ਸਹਾਰਦਿਅਾਂ ਹੋਇਅਾ ਇਕ ਬਾਪ ਵੱਲੋਂ ਫਾਹ ਲੈ ਕੇ ਖੁਦਕੁਸ਼ੀ ਕਰਨ ਦਾ ਸਮਾਚਾਰ ਹੈ । ਜਾਣਕਾਰੀ ਅਨੁਸਾਰ ਪਿੰਡ ਸਿਵੀਆਂ ਦੇ ਵਸਨੀਕ ਅਤੇ ਗਰੀਬ ਮਜ਼ਦੂਰ ਗੁਰਮੀਤ ਸਿੰਘ ਦਾ ਪੁੱਤਰ ਲਵਪ੍ਰੀਤ ਸਿੰਘ ਕਿਸੇ ਬੀਮਾਰੀ ਤੋਂ ਪੀਡ਼ਤ ਸੀ ਅਤੇ ਕਾਫੀ ਇਲਾਜ ਕਰਾਉਣ ਦੇ ਬਾਵਜੂਦ ਵੀ ਬਚ ਨਾ ਸਕਿਆ, ਜਿਸ ਕਾਰਨ ਗੁਰਮੀਤ ਸਿੰਘ ਕਾਫੀ ਪ੍ਰੇਸ਼ਾਨ ਰਹਿੰਦਾ ਸੀ। ਇਸੇ ਪ੍ਰੇਸ਼ਾਨੀ ਦੇ ਆਲਮ ’ਚ ਗੁਰਮੀਤ ਸਿੰਘ ਨੇ ਆਪਣੇ ਹੀ ਘਰ ’ਚ ਛੱਤ ਵਾਲੇ ਪੱਖੇ ਦੀ ਹੁੱਕ ਨਾਲ ਰੱਸਾ ਪਾ ਕੇ ਫਾਹ ਲੈ ਲਿਆ ਅਤੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮੌਕੇ ’ਤੇ ਪੁੱਜੀ ਥਾਣਾ ਥਰਮਲ ਦੀ ਪੁਲਸ ਦੇ ਸਹਾਇਕ ਥਾਣੇਦਾਰ ਰਾਜਵੀਰ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਉਤਾਰ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ ਅਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।
ਸ਼ਹਿਰ ’ਚ ਵਰਖਾ ਨਾਲ ਹੋਇਆ ਜਲ-ਥਲ
NEXT STORY