ਜਲੰਧਰ, (ਮਹੇਸ਼)- ਜੈਮਲ ਨਗਰ ਇਲਾਕੇ ’ਚ ਐਤਵਾਰ ਨੂੰ ਦੁਪਹਿਰ 2.30 ਵਜੇ ਜਦੋਂ ਮਾਂ ਨੇੜੇ ਹੀ ਰਹਿੰਦੇ ਆਪਣੇ ਪੇਕੇ ਵਾਲਿਅਾਂ ਨੂੰ ਮਿਲਣ ਲਈ ਗਈ ਤਾਂ ਉਸ ਦੇ ਅੱਧੇ ਘੰਟੇ ਬਾਅਦ 3 ਵਜੇ ਦੇ ਕਰੀਬ ਪਿਛੋਂ ਘਰ ’ਚ ਇਕੱਲੇ 23 ਸਾਲਾ ਬੇਟੇ ਨੇ ਚੁੰਨੀ ਨਾਲ ਫਾਹ ਲੈ ਕੇ ਖੁਦਕੁਸ਼ੀ ਕਰ ਲਈ। ਜਦੋਂ ਛੋਟਾ ਭਰਾ ਹਨੀ ਘਰ ਪਹੁੰਚਿਆ ਤਾਂ ਸੰਨੀ ਦੀ ਲਾਸ਼ ਪੱਖੇ ਨਾਲ ਲਟਕੀ ਵੇਖੀ। ਉਸ ਨੇ ਸੂਚਨਾ ਮਾਂ ਸੁਨੀਤਾ ਰਾਣੀ ਪਤਨੀ ਨਰੇਸ਼ ਕੁਮਾਰ ਨੂੰ ਦਿੱਤੀ, ਜਿਸ ਤੋਂ ਬਾਅਦ ਮਾਂ ਵੀ ਤੁਰੰਤ ਘਰ ਪਹੁੰਚ ਗਈ ਤੇ ਵੱਡੇ ਬੇਟੇ ਦੀ ਲਾਸ਼ ਦੇਖ ਕੇ ਬੇਸੁੱਧ ਹੋ ਗਈ। ਮਾਂ ਸੁਨੀਤਾ ਰਾਣੀ ਤੇ ਛੋਟੇ ਭਰਾ ਹਨੀ ਨੇ ਸਨੀ ਨੂੰ ਹੇਠਾਂ ਉਤਾਰਿਆ ਤੇ ਨੇੜੇ ਸਥਿਤ ਕੈਪੀਟੋਲ ਹਸਪਤਾਲ ਲੈ ਗਏ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਮੌਕੇ ’ਤੇ ਪਹੁੰਚੀ ਥਾਣਾ ਰਾਮਾ ਮੰਡੀ ਦੀ ਪੁਲਸ ਨੇ ਮ੍ਰਿਤਕ ਸਨੀ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕੀਤੀ ਤੇ ਮਾਂ ਸੁਨੀਤਾ ਰਾਣੀ ਦੇ ਬਿਆਨਾਂ ’ਤੇ ਧਾਰਾ 174 ਦੀ ਕਾਰਵਾਈ ਕਰਦੇ ਹੋਏ ਲਾਸ਼ ਨੂੰ ਸਿਵਲ ਹਸਪਤਾਲ ਭੇਜ ਦਿੱਤਾ। ਮਾਂ ਨੇ ਪੁਲਸ ਨੂੰ ਬਿਆਨ ਦਿੱਤਾ ਕਿ ਜਦੋਂ ਉਹ ਘਰੋਂ ਗਈ ਤਾਂ ਪਿੱਛੇ ਵੱਡੇ ਬੇਟੇ ਸਨੀ ਨੂੰ ਘਰ ਛੱਡ ਕੇ ਗਈ ਸੀ। ਉਸ ਸਮੇਂ ਉਹ ਬਿਲਕੁਲ ਸਹੀ ਸੀ। ਉਸ ਦੇ ਜਾਣ ਤੋਂ ਬਾਅਦ ਉਸ ਨੇ ਖੁਦਕੁਸ਼ੀ ਕਰਨ ਦਾ ਕਦਮ ਕਿਉਂ ਉਠਾਇਆ, ਇਸ ਬਾਰੇ ’ਚ ਉਸ ਨੂੰ ਕੋਈ ਜਾਣਕਾਰੀ ਨਹੀਂ ਹੈ। ਮਾਮਲੇ ਦੀ ਜਾਂਚ ਕਰ ਰਹੇ ਥਾਣਾ ਰਾਮਾ ਮੰਡੀ ਦੇ ਏ. ਐੱਸ. ਆਈ. ਜਤਿੰਦਰ ਸਿੰਘ ਤੇ ਜਰਮਨਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਸਨੀ ਦਾ ਸੋਮਵਾਰ ਨੂੰ ਸਵੇਰੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਪਰਿਵਾਰ ਵਾਲਿਅਾਂ ਨੂੰ ਸੌਂਪ ਦਿੱਤੀ ਜਾਵੇਗੀ। ਉਸ ਦੇ ਖੁਦਕੁਸ਼ੀ ਕਰਨ ਦੇ ਕਾਰਨ ਲੱਭਣ ਲਈ ਪੁਲਸ ਆਪਣੇ ਪੱਧਰ ’ਤੇ ਵੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।
ਸਨੀ ਐਕਸਾਈਡ ਬੈਟਰੀ ਦੀ ਏਜੰਸੀ ’ਚ ਕਰਦਾ ਸੀ ਕੰਮ
ਪਠਾਨਕੋਟ ਬਾਈਪਾਸ ’ਚ ਹੀ ਮ੍ਰਿਤਕ ਸਨੀ ਐਕਸਾਈਡ ਬੈਟਰੀ ਦੀ ਏਜੰਸੀ ’ਚ ਕੰਮ ਕਰਦਾ ਸੀ। ਉਹ 12ਵੀਂ ਪਾਸ ਸੀ ਤੇ ਅੱਜ ਛੁੱਟੀ ਕਾਰਨ ਘਰ ’ਚ ਹੀ ਸੀ। ਉਸ ਦੇ ਪਿਤਾ ਨਰੇਸ਼ ਕੁਮਾਰ ਦਾ ਅੱਡਾ ਹੁਸ਼ਿਆਰਪੁਰ ਫਾਟਕ ਕੋਲ ਚਾਹ ਦਾ ਕੰਮ ਹੈ। 2 ਛੋਟੇ ਭਰਾ ਪੜ੍ਹਦੇ ਹਨ। ਵੱਡੀ ਭੈਣ ਦਾ ਵਿਆਹ ਹੋ ਚੁੱਕਾ ਹੈ।
ਇਮੀਗ੍ਰੇਸ਼ਨ ਕੰਪਨੀ ਦੇ ਡਾਇਰੈਕਟਰ ਸੰਧੂ ’ਤੇ ਕੇਸ ਦਰਜ
NEXT STORY