ਮੁਕਤਸਰ (ਤਰਸੇਮ ਢੁੱਡੀ) — ਪੰਜਾਬ ਸਰਕਾਰ ਕਿਸਾਨਾਂ ਦੇ ਕਰਜ਼ਾ ਮੁਆਫੀ ਦੇ ਲੱਖਾਂ ਦਾਅਵੇ ਕਰ ਰਹੀ ਹੈ ਪਰ ਹਰ ਰੋਜ਼ ਪੰਜਾਬ 'ਚ ਕਿਸੇ ਨਾ ਕਿਸੇ ਪਿੰਡ ਜਾਂ ਸ਼ਹਿਰ 'ਚ ਕਿਸਾਨਾਂ ਵਲੋਂ ਖੁਦਕੁਸ਼ੀ ਦਾ ਸਿਲਸਿਲਾ ਜਾਰੀ ਹੈ। ਅਜਿਹਾ ਹੀ ਇਕ ਮਾਮਲਾ ਹਲਕਾ ਲੰਬੀ ਦੇ ਪਿੰਡ ਫਤਿਹਪੁਰ ਮੰਨੀਆ 'ਚ ਸਾਹਮਣੇ ਆਇਆ ਜਿਥੇ ਇਕ ਹੋਰ ਕਿਸਾਨ ਨੇ ਆੜਤੀਏ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ। ਥਾਣਾ ਲੰਬੀ ਪੁਲਸ ਨੇ ਆੜਤੀਏ ਅਤੇ ਮੁਨੀਮ 'ਤੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਪਿੰਡ ਫਤਿਹਪੁਰ ਮੰਨੀਆ ਦੇ ਵਸਨੀਕ ਇਕ ਗਰੀਬ ਕਿਸਾਨ ਰਣਜੀਤ ਸਿੰਘ (55) ਨੇ ਆਪਣੇ ਆੜਤੀਏ ਤੋਂ ਪਰੇਸ਼ਾਨ ਹੋ ਕੇ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਜਿਸ ਨੂੰ ਇਲਾਜ ਲਈ ਮਲੋਟ ਦੇ ਇਕ ਹਸਪਤਾਲ ਭਰਤੀ ਕਰਵਾਇਆ ਗਿਆ ਜਿਸ ਦੀ ਕਲ ਦੇਰ ਸ਼ਾਮ ਮੌਤ ਹੋ ਗਈ।
ਮ੍ਰਿਤਕ ਰਣਜੀਤ ਸਿੰਘ ਦੇ ਚਚੇਰੇ ਭਰਾ ਨੇ ਦੱਸਿਆ ਕਿ ਰਣਜੀਤ ਸਿੰਘ ਨੇ ਪਿੰਡ ਦੇ ਆੜਤੀਏ ਮਨਜੀਤ ਸਿੰਘ ਤੋਂ 5-6 ਸਾਲ ਪਹਿਲਾਂ ਪਹਿਲਾਂ ਆੜਤੀਆਂ ਮਨਜੀਤ ਸਿੰਘ ਤੋਂ ਪੈਸੇ ਦਾ ਲੈਣ ਦੇਣ ਸੀ ਜੋ ਕਿ ਇਨ੍ਹਾਂ ਨੇ ਵਾਪਸ ਕਰ ਦਿੱਤਾ ਸੀ ਪਰ ਆੜਤੀਆ ਮਨਜੀਤ ਸਿੰਘ ਨੇ ਰਣਜੀਤ ਸਿੰਘ ਨੂੰ ਮੰਗਲਵਾਰ ਆਪਣੀ ਦੁਕਾਨ ਤੇ ਬੁਲਾਇਆ ਤੇ ਜ਼ਬਰਦਸਤੀ ਉਸ ਕੋਲੋਂ ਕੋਰੇ ਕਾਗਜ਼ 'ਤੇ ਦਸਤਖਤ ਕਰਵਾ ਲਏ ਇਸੇ ਸਦਮੇ ਕਾਰਨ ਉਸ ਨੇ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਇਸ ਦੇ ਨਾਲ ਹੀ ਮ੍ਰਿਤਕ ਦੇ ਭਰਾ ਜੀਤ ਸਿੰਘ ਨੇ ਦੱਸਿਆ ਕਿ ਇਸੇ ਆੜਤੀਏ ਨੇ ਕਿਸਾਨ ਰਣਜੀਤ ਸਿੰਘ ਦੀ ਭੈਣ ਦੇ 9 ਲੱਖ ਰੁਪਏ ਦੀ ਰਕਮ ਵੀ ਠੱਗੀ ਹੈ। ਜੋ ਕਿ ਉਨ੍ਹਾਂ ਦੀ ਭੈਣ ਆਪਣੇ ਪਤੀ ਦੀ ਮੌਤ ਤੋਂ ਬਾਅਦ ਆਪਣੇ ਸਹੁਰਾ ਪੱਖ ਦੀ ਜ਼ਮੀਨ ਵੇਚ ਕੇ ਮਨਜੀਤ ਸਿੰਘ ਆੜਤੀਏ ਤੋਂ ਜਮਾ ਕਰਵਾਏ ਸਨ। ਉਕਤ ਆੜਤੀਆ ਉਹ ਰਕਮ ਵੀ ਦੋਵੇਂ ਭਰਾਵਾਂ ਦੇ ਲੈਣ-ਦੇਣ ਦੇ ਨਾਂ 'ਤੇ ਹੜਪ ਕਰ ਚੁੱਕਾ ਹੈ।
ਉਥੇ ਹੀ ਥਾਣਾ ਲੰਬੀ ਦੇ ਐੱਸ. ਐੱਚ. ਓ. ਬਿਕਰਮ ਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਮਰਨ ਤੋਂ ਪਹਿਲਾਂ ਪੁਲਸ ਨੂੰ ਆੜਤੀਏ ਮਨਜੀਤ ਸਿੰਘ ਜੋ ਕਿ ਪਿੰਡ ਫਤਿਹਪੁਰ ਮਨਿਆ ਦਾ ਹੀ ਰਹਿਣ ਵਾਲਾ ਹੈ ਤੇ ਮੁਨੀਮ ਵਿਸ਼ਾਲ ਦੇ ਖਿਲਾਫ ਤੰਗ ਪਰੇਸ਼ਾਨ ਕਰਨ ਦੇ ਬਿਆਨ ਦੇ ਗਿਆ, ਜਿਸ ਦੇ ਆਧਾਰ 'ਤੇ ਪੁਲਸ ਨੇ ਮਾਮਲਾ ਦੋਵਾਂ ਉਕਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਕੁਆਰਟਰਾਂ ਦੀ ਕੰਧ ਡਿੱਗਣ ਨਾਲ, ਅੱਧਾ ਦਰਜਨ ਮਜ਼ਦੂਰ ਜ਼ਖਮੀ (ਤਸਵੀਰਾਂ)
NEXT STORY