ਜ਼ੀਰਾ (ਅਕਾਲੀਆਂ ਵਾਲਾ) - ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਹਾਕਮ ਧਿਰ ਦੀਆਂ ਜ਼ਿਆਦਤੀਆਂ ਨੂੰ ਲੈ ਕੇ ਜੋ ਆਪਣੇ ਵਰਕਰਾਂ ਤੇ ਆਗੂਆਂ ਨਾਲ ਹੇਜ ਜਿਤਾਇਆ ਹੈ, ਉਹ ਰਾਜਸੀ ਖੇਤਰ ਵਿਚ ਮਿਸਾਲ ਕਾਇਮ ਕਰਦਾ ਹੈ। ਅਕਾਲੀ ਵਰਕਰਾਂ ਅਤੇ ਆਗੂਆਂ ਖਿਲਾਫ ਕੀਤੇ ਮਾਮਲੇ ਰੱਦ ਕਰਵਾਉਣ ਲਈ ਸੁਖਬੀਰ ਦੇ ਸੱਦੇ 'ਤੇ ਪੰਜਾਬ ਭਰ ਦੇ ਆਗੂਆਂ ਨੇ ਜੋ ਦਲੇਰੀ ਦਿਖਾਈ, ਉਸਦੇ ਲਈ ਜ਼ਿਲਾ ਫਿਰੋਜ਼ਪੁਰ ਅਕਾਲੀ ਦਲ ਬਾਦਲ ਦੀ ਲੀਡਰਸ਼ਿਪ ਹਮੇਸ਼ਾ ਰਿਣੀ ਰਹੇਗੀ। ਇਹ ਵਿਚਾਰ ਜ਼ਿਲਾ ਫਿਰੋਜ਼ਪੁਰ ਦੇ ਪ੍ਰਧਾਨ ਅਵਤਾਰ ਸਿੰਘ ਜ਼ੀਰਾ ਨੇ ਜਗਬਾਣੀ ਨਾਲ ਗੱਲਬਾਤ ਕਰਦਿਆਂ ਸਾਂਝੇ ਕੀਤੇ। ਸੁਖਬੀਰ ਬਾਦਲ ਦੀ ਯੋਗ ਰਹਿਨੁਮਾਈ ਹੇਠ ਵਰਕਰਾਂ ਤੇ ਆਗੂਆਂ ਦੇ ਹੌਸਲੇ ਬੁਲੰਦ ਹੋਏ ਹਨ। ਕਿਉਂਕਿ ਅੱਜ ਤੱਕ ਕਿਸੇ ਵੀ ਪਾਰਟੀ ਦੇ ਪੰਜਾਬ ਪੱਧਰੀ ਆਗੂ ਨੇ ਅਜਿਹੀ ਭੂਮਿਕਾ ਆਪਣੀ ਪਾਰਟੀ ਲਈ ਨਹੀਂ ਨਿਭਾਈ, ਜੋ ਸੁਖਬੀਰ ਬਾਦਲ ਨੇ ਨਿਭਾਈ। ਜ਼ੀਰਾ ਨੇ ਆਖਿਆ ਕਿ ਅਕਾਲੀ ਦਲ ਦਾ ਇਤਿਹਾਸ ਕੁਰਬਾਨੀਆਂ ਭਰਿਆ ਹੈ ਅਤੇ ਉਹ ਪੰਜਾਬ ਪੰਜਾਬੀਅਤ ਦੇ ਭਲੇ ਦੇ ਲਈ ਮੋਰਚੇ ਲਗਾਉਂਦਾ ਰਿਹਾ ਹੈ। ਇਸ ਮੌਕੇ ਕਾਰਜ ਸਿੰਘ ਆਹਲਾ ਚੇਅਰਮੈਨ. ਗੁਰਮੀਤ ਸਿੰਘ ਬੂਹ ਮੈਂਬਰ ਸ਼੍ਰੋਮਣੀ ਕਮੇਟੀ, ਬਲਰਾਜ ਸਿੰਘ ਸਰਪੰਚ ਬੋਤੀਆਂ ਵਾਲਾ, ਸਰਪੰਚ ਅਮੀਰ ਸਿੰਘ ਬੱਬਨ ਆਦਿ ਹਾਜ਼ਰ ਸਨ।
ਮਾੜੀ ਨੀਅਤ ਨਾਲ 70 ਸਾਲਾ ਔਰਤ ਦੀ ਬਾਂਹ ਫੜਨ ਵਾਲੇ 'ਤੇ ਪਰਚਾ
NEXT STORY