ਲੁਧਿਆਣਾ(ਹਿਤੇਸ਼)-ਨਗਰ ਨਿਗਮ ਚੋਣਾਂ ਲਈ ਨਾਮਜ਼ਦਗੀ ਦਾਖਲ ਕਰਨ ਦੀ ਪ੍ਰਕਿਰਿਆ 8 ਫਰਵਰੀ ਤੋਂ ਸ਼ੁਰੂ ਹੋ ਜਾਵੇਗੀ, ਜਿਸ ਤੋਂ ਪਹਿਲਾਂ ਕਾਂਗਰਸ 'ਚ ਟਿਕਟਾਂ ਵੰਡਣ ਦੀ ਪ੍ਰਕਿਰਿਆ ਤੇਜ਼ ਹੋ ਗਈ ਹੈ। ਇਸ ਦੇ ਤਹਿਤ ਇੰਟਰਵਿਊ ਸੈਸ਼ਨ ਸ਼ਨੀਵਾਰ ਨੂੰ ਮੁਕੰਮਲ ਕਰ ਲਿਆ ਗਿਆ ਸੀ ਅਤੇ ਦੋ ਦਿਨ ਤੱਕ ਹੋਮਵਰਕ ਕਰਨ ਦੇ ਬਾਅਦ ਮੰਗਲਵਾਰ ਨੂੰ ਵਿਧਾਇਕ ਅਤੇ ਹਲਕਾ ਇੰਚਾਰਜ ਨੇ ਆਪਣੀ ਸਿਫਾਰਿਸ਼ਾਂ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਸੌਂਪ ਦਿੱਤੀਆਂ ਹਨ। ਹਾਲਾਂਕਿ ਫੈਸਲਾ ਲੈਣ ਦੇ ਲਈ ਰਸਮੀ ਤੌਰ 'ਤੇ ਮੀਟਿੰਗ ਵੀਰਵਾਰ ਨੂੰ ਹੋਵੇਗੀ, ਜਿਸ ਵਿਚ ਜਾਖੜ ਤੋਂ ਇਲਾਵਾ ਪੰਜਾਬ ਇੰਚਾਰਜ ਆਸ਼ਾ ਕੁਮਾਰੀ, ਹਰੀਸ਼ ਚੌਧਰੀ, ਕੈਬਨਿਟ ਮੰਤਰੀ ਰਾਜਿੰਦਰ ਬਾਜਵਾ ਅਤੇ ਐੱਮ. ਪੀ. ਰਵਨੀਤ ਬਿੱਟੂ ਸ਼ਾਮਲ ਹੋਣਗੇ। ਇਹ ਗੱਲ ਹੁਣ ਕਿਸੇ ਤੋਂ ਲੁਕੀ ਨਹੀਂ ਹੈ ਕਿ ਟਿਕਟਾਂ ਦੇ ਲਈ ਅਰਜ਼ੀਆਂ ਦਾਖਲ ਕਰਨ ਤੋਂ ਕਾਫੀ ਸਮਾਂ ਪਹਿਲਾਂ ਹੀ ਉਮੀਦਵਾਰ ਦੇ ਤੌਰ 'ਤੇ ਹਰੀ ਝੰਡੀ ਦਿੱਤੀ ਹੋਈ ਹੈ। ਇਹ ਲੋਕ ਦਫਤਰ ਖੋਲ੍ਹਣ ਦੇ ਇਲਾਵਾ ਆਪਣੀ ਵੋਟ ਮੰਗਦੇ ਹੋਏ ਮੀਟਿੰਗ 'ਚ ਡੋਰ-ਟੂ-ਡੋਰ ਪ੍ਰਚਾਰ ਤਾਂ ਕਰ ਰਹੇ ਹਨ ਪਰ ਉਨ੍ਹਾਂ ਨੂੰ ਵਿਰੋਧੀਆਂ ਤੋਂ ਇਲਾਵਾ ਆਪਣਿਆਂ ਤੋਂ ਚੁਣੌਤੀ ਮਿਲ ਰਹੀ ਹੈ, ਜਿਸ ਦੇ ਤਹਿਤ ਜ਼ਿਆਦਾਤਰ ਵਾਰਡਾਂ 'ਚ ਟਿਕਟਾਂ ਦੇ ਦਾਅਵੇਦਾਰਾਂ ਵਲੋਂ ਵਿਧਾਇਕਾਂ ਦੇ ਕਰੀਬੀਆਂ ਨੂੰ ਖੁੱਲ੍ਹਾ ਚੈਲੰਜ ਦਿੱਤਾ ਜਾ ਰਿਹਾ ਹੈ। ਜੋ ਸੋਸ਼ਲ ਮੀਡੀਆ ਤੱਕ ਸਰਗਰਮ ਹੋਣ ਤੋਂ ਇਲਾਵਾ ਟਿਕਟ ਦੇ ਲਈ ਚੰਡੀਗੜ੍ਹ ਤੋਂ ਲੈ ਕੇ ਦਿੱਲੀ ਤੱਕ ਜ਼ੋਰ ਲਾ ਰਹੇ ਹਨ, ਜਿਨ੍ਹਾਂ ਦਾਅਵੇਦਾਰਾਂ ਵਲੋਂ ਇੰਟਰਵਿਊ ਦੇ ਦੌਰਾਨ ਆਪਣੀ ਭੜਾਸ ਕੱਢੀ ਜਾ ਚੁੱਕੀ ਹੈ ਅਤੇ ਹੁਣ ਉਨ੍ਹਾਂ ਦੀਆਂ ਸਿਫਾਰਿਸ਼ਾਂ ਤੋਂ ਵਿਧਾਇਕ ਵੀ ਪ੍ਰੇਸ਼ਾਨ ਨਜ਼ਰ ਆ ਰਹੇ ਹਨ, ਜਿਨ੍ਹਾਂ ਵਲੋਂ ਮੰਗਲਵਾਰ ਨੂੰ ਜਾਖੜ ਨੂੰ ਮਿਲ ਕੇ ਸਿੰਗਲ ਨਾਂ ਦੀ ਸਿਫਾਰਿਸ਼ ਜਾਖੜ ਨੂੰ ਸੌਂਪ ਦਿੱਤੀ ਗਈ, ਜਿੱਥੋਂ ਤੱਕ ਹਾਈਕਮਾਨ ਦਾ ਸਵਾਲ ਹੈ, ਉਹ ਟਿਕਟਾਂ ਦੇ ਬਟਵਾਰੇ 'ਚ ਵਿਧਾਇਕਾਂ ਨੂੰ ਪਹਿਲ ਦੇਣ ਦੀ ਗੱਲ ਤਾਂ ਕਈ ਵਾਰ ਕਹਿ ਚੁੱਕੇ ਹਨ ਪਰ ਹੁਣ ਹਾਈ ਲੈਵਲ ਮੀਟਿੰਗ 'ਚ ਲਏ ਜਾਣ ਵਾਲੇ ਫੈਸਲੇ ਤੋਂ ਸਾਫ ਹੋਵੇਗਾ ਕਿ ਵਿਧਾਇਕਾਂ ਨੂੰ ਕਿੰਨੀ ਤਰਜੀਹ ਦਿੱਤੀ ਗਈ ਹੈ।
ਬਿੱਟੂ ਨੇ ਵੱਖਰੇ ਤੌਰ 'ਤੇ ਬਣਾਈ ਆਪਣੀ ਲਿਸਟ
ਵੈਸੇ ਤਾਂ ਦਾਅਵੇਦਾਰਾਂ ਦੀ ਇੰਟਰਵਿਊ ਦੌਰਾਨ ਕੈਬਨਿਟ ਮੰਤਰੀ ਰਜਿੰਦਰ ਬਾਜਵਾ ਪਹਿਲਾਂ ਹੀ ਇਹ ਸੰਕੇਤ ਦੇ ਗਏ ਹਨ ਕਿ ਟਿਕਟਾਂ ਬਟਵਾਰੇ 'ਚ ਸੰਸਦ ਰਵਨੀਤ ਬਿੱਟੂ ਦੀ ਅਹਿਮ ਭੂਮਿਕਾ ਰਹੇਗੀ, ਜਿਸ ਦੇ ਤਹਿਤ ਉਨ੍ਹਾਂ ਨੇ ਸਾਰਿਆਂ ਨੂੰ ਬਿੱਟੂ ਦੇ ਫੈਸਲੇ ਨਾਲ ਸਹਿਮਤ ਹੋਣ ਦਾ ਪਾਠ ਪੜ੍ਹਾਇਆ ਸੀ। ਉਸ ਦੇ ਬਾਅਦ ਬਿੱਟੂ ਨੇ ਲਿਸਟ ਬਣਾਈ ਹੈ, ਜਿਸ ਵਿਚ ਵਿਧਾਇਕਾਂ ਤੋਂ ਚੋਣ ਉਨ੍ਹਾਂ ਮਦਦ ਜਾਂ ਵਿਰੋਧ ਕਰਨ ਵਾਲਿਆਂ ਦੇ ਬਾਰੇ 'ਚ ਤਾਂ ਫੀਡਬੈਕ ਲਿਆ ਹੀ ਗਿਆ, ਬਿੱਟੂ ਵਲੋਂ ਲੋਕ ਸਭਾ ਚੋਣ ਦੇ ਲਈ ਆਪਣੀ ਟੀਮ ਤਿਆਰ ਕਰਨ ਦੇ ਹਿਸਾਬ ਨਾਲ ਵੀ ਰਣਨੀਤੀ ਬਣਾਈ ਜਾ ਰਹੀ ਹੈ।
ਕਈ ਹੋਰ ਵਿਧਾਇਕਾਂ ਦੇ ਰਿਸ਼ਤੇਦਾਰ ਚੋਣ ਲੜਨ ਦੀ ਤਿਆਰੀ 'ਚ
ਨਗਰ ਨਿਗਮ ਦੇ ਪਿਛਲੇ ਸੈਸ਼ਨ ਦੀ ਗੱਲ ਕਰੀਏ ਤਾਂ ਵਿਧਾਇਕ ਭਾਰਤ ਭੂਸ਼ਣ ਆਸ਼ੂ, ਰਣਜੀਤ ਢਿੱਲੋਂ, ਦਰਸ਼ਨ ਸਿੰਘ ਸ਼ਿਵਾਲਿਕ ਦੀ ਪਤਨੀ ਨੇ ਚੋਣ ਜਿੱਤੀ ਸੀ। ਹੁਣ ਵੀ ਤਿੰਨੇ ਦੁਬਾਰਾ ਚੋਣ ਲੜਨ ਜਾ ਰਹੇ ਹਨ। ਇਸ ਤੋਂ ਇਲਾਵਾ ਆਸ਼ੂ ਦਾ ਭਰਾ ਵੀ ਕੌਂਸਲਰ ਹੈ ਅਤੇ ਹੁਣ ਫਿਰ ਉਨ੍ਹਾਂ ਖਿਲਾਫ ਕਿਸੇ ਨੇ ਟਿਕਟ ਨਹੀਂ ਮੰਗੀ, ਜਿਸ ਦੇ ਮੱਦੇਨਜ਼ਰ ਬਾਕੀ ਵਿਧਾਇਕ ਵੀ ਆਪਣੇ ਰਿਸ਼ਤੇਦਾਰਾਂ ਨੂੰ ਨਿਗਮ ਸਦਨ 'ਚ ਭੇਜਣ ਦੀ ਕਵਾਇਦ 'ਚ ਜੁਟ ਗਏ ਹਨ, ਜਿਸ ਦੇ ਤਹਿਤ ਸੁਰਿੰਦਰ ਡਾਬਰ, ਰਾਕੇਸ਼ ਪਾਂਡੇ, ਸੰਜੇ ਤਲਵਾੜ ਦੀ ਚਰਚਾ ਪਹਿਲਾ ਤੋਂ ਚੱਲ ਰਹੀ ਹੈ ਤਾਂ ਵਿਧਾਇਕਾਂ 'ਚੋਂ ਨਵੇਂ ਨਾਂ ਬੈਂਸ ਬ੍ਰਦਰਜ਼ ਅਤੇ ਕੁਲਦੀਪ ਸਿੰਘ ਦੇ ਰੂਪ ਵਿਚ ਸਾਹਮਣੇ ਆਏ ਹਨ। ਜੋ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਨਗਰ ਨਿਗਮ ਚੋਣ ਲੜਵਾਉਣ ਦੀ ਤਿਆਰੀ 'ਚ ਜੁਟੇ ਨਜ਼ਰ ਆ ਰਹੇ ਹਨ। ਹਾਲਾਂਕਿ ਸਾਬਕਾ ਵਿਧਾਇਕਾਂ 'ਚੋਂ ਹੀਰਾ ਸਿੰਘ ਗਾਬੜੀਆ ਦੇ ਪੁੱਤਰ ਨੂੰ ਟਿਕਟ ਮਿਲ ਚੁੱਕੀ ਹੈ ਅਤੇ ਪ੍ਰੇਮ ਮਿੱਤਲ, ਸਤਪਾਲ ਗੋਸਾਈਂ ਅਤੇ ਹਰੀਸ਼ ਬੇਦੀ ਦੇ ਪਰਿਵਾਰਕ ਮੈਂਬਰ ਵੀ ਨਗਰ ਨਿਗਮ ਚੋਣ ਲੜ ਸਕਦੇ ਹਨ।
'ਜਗ ਬਾਣੀ' 'ਚ 'ਚਿੱਟੇ' ਵਰਗੇ ਖਤਰਨਾਕ ਨਸ਼ੇ ਸਬੰਧੀ ਪ੍ਰਕਾਸ਼ਿਤ ਖਬਰ ਨੇ ਸਰਕਾਰ ਨੂੰ ਦਿੱਤਾ ਹਲੂਣਾ
NEXT STORY