ਜਲਾਲਾਬਾਦ (ਸੇਤੀਆ, ਮਿੱਕੀ, ਟੀਨੂੰ) : ਸੁਪਰੀਮ ਕੋਰਟ ਵਲੋਂ ਐੱਸ. ਸੀ.\ਐੱਸ. ਟੀ. ਐਕਟ ਦੇ ਨਿਯਮਾਂ ਵਿਚ ਕੀਤੇ ਬਦਲਾਅ ਦੇ ਸੰਬੰਧ ਵਿਚ ਐੱਸ. ਸੀ.\ਐੱਸ. ਟੀ ਭਾਈਚਾਰੇ ਵਲੋਂ ਦੋ ਤਾਰੀਕ ਨੂੰ ਦਿੱਤੇ ਬੰਦ ਦੇ ਸੱਦੇ ਨੂੰ ਲੈ ਕੇ ਜਲਾਲਾਬਾਦ 'ਚ ਤਣਾਅ ਵਾਲੀ ਸਥਿਤੀ ਪੈਦਾ ਹੋ ਗਈ। ਅੱਜ ਸਵੇਰੇ ਜਨਰਲ ਕੈਟਾਗਿਰੀ ਦੇ ਲੋਕਾਂ ਵਲੋਂ ਸਥਾਨਕ ਕ੍ਰਿਸ਼ਨਾ ਮੰਦਰ 'ਚ ਮੀਟਿੰਗ ਰੱਖੀ ਗਈ, ਜਿਸ ਵਿਚ ਵੱਖ-ਵੱਖ ਸੰਸਥਾਵਾਂ ਦੇ ਲੋਕ ਇਕੱਠੇ ਹੋਏ ਸਨ। ਜਿਸ ਵਿਚ ਫੈਸਲਾ ਕੀਤਾ ਗਿਆ ਕਿ ਦੋ ਤਾਰੀਕ ਐੱਸ. ਸੀ.\ਐੱਸ. ਟੀ ਭਾਈਚਾਰੇ ਦਾ ਪੂਰਾ ਸਹਿਯੋਗ ਕੀਤਾ ਜਾਵੇਗਾ ਪਰ ਇਸ ਦਿਨ ਬਾਜ਼ਾਰ ਬੰਦ ਨਹੀਂ ਰੱਖਿਆ ਜਾਵੇਗਾ।
ਇਸ ਤੋਂ ਬਾਅਦ ਐੱਸ. ਪੀ. ਡੀ. ਮੁਖਤਿਆਰ ਸਿੰਘ ਡੀ. ਐੱਸ. ਪੀ. ਦਫਤਰ ਜਲਾਲਾਬਾਦ ਵਿਖੇ ਦੋਵਾਂ ਧਿਰਾਂ ਨਾਲ ਮੀਟਿੰਗ ਕੀਤੀ ਅਤੇ ਇਸ ਮਾਹੌਲ ਨੂੰ ਸ਼ਾਂਤੀਮਈ ਢੰਗ ਨਾਲ ਲਏ ਜਾਣ ਲਈ ਕਿਹਾ। ਮੀਟਿੰਗ ਖਤਮ ਹੋਣ ਤੋਂ ਬਾਅਦ ਦੋਵੇਂ ਧਿਰਾਂ ਆਪਣੇ ਘਰ ਚਲੇ ਗਈਆਂ। ਇਸ ਦੌਰਾਨ ਜਨਰਲ ਕੈਟਾਗਿਰੀ ਦੇ ਇਕ ਨੁਮਾਇੰਦੇ ਦੇ ਘਰ ਦੇ ਬਾਹਰ ਐੱਸ. ਸੀ. ਭਾਈਚਾਰੇ ਦੇ ਕਿਸੇ ਮੈਂਬਰ ਨੇ ਕੂੜਾ ਸੁੱਟ ਦਿੱਤਾ, ਜਿਸ ਤੋਂ ਬਾਅਦ ਸਥਿਤੀ ਤਣਾਅਪੂਰਨ ਹੋ ਗਈ ਅਤੇ ਜਨਰਲ ਕੈਟਾਗਿਰੀ ਦੇ ਨੁਮਾਇੰਦਿਆਂ ਵਲੋਂ ਫਿਰੋਜ਼ਪੁਰ-ਫਾਜ਼ਿਲਕਾ ਰੋਡ ਸ਼ਹੀਦ ਊਧਮ ਸਿੰਘ ਚੌਕ 'ਤੇ ਧਰਨਾ ਲਗਾ ਦਿੱਤਾ ਗਿਆ। ਇਸ ਜਾਮ ਕਾਰਨ ਰੋਡ 'ਤੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ।
ਨਾਜ਼ੁਕ ਹਾਲਾਤ ਨੂੰ ਦੇਖਦਿਆਂ ਭਾਰੀ ਪੁਲਸ ਫੋਰਸ ਇਲਾਕੇ 'ਚ ਤਾਇਨਾਤ ਕਰ ਦਿੱਤਾ ਗਿਆ ਹੈ। ਜੇਕਰ ਪ੍ਰਸ਼ਾਸਨ ਨੇ ਕੋਈ ਢਿੱਲ ਵਰਤੀ ਤਾਂ ਇਥੇ ਕੋਈ ਅਣਸੁਖਾਵੀਂ ਘਟਨਾ ਵੀ ਵਾਪਰ ਸਕਦੀ ਹੈ। ਇਸ ਦੌਰਾਨ ਮੌਕੇ 'ਤੇ ਡੀ. ਐੱਸ. ਪੀ. ਅਮਰਜੀਤ ਸਿੰਘ, ਤਹਿਸੀਲਦਾਰ ਸੁਸ਼ੀਲ ਸ਼ਰਮਾ ਭਾਰੀ ਪੁਲਸ ਫੋਰਸ ਨਾਲ ਮੌਕੇ 'ਤੇ ਮੌਜੂਦ ਹਨ।
ਫਲਾਪ ਸ਼ੋਅ ਸਾਬਤ ਹੋਈ 94.97 ਏਕੜ ਸਕੀਮ ਨੇ ਇੰਪਰੂਵਮੈਂਟ ਟਰੱਸਟ ਨੂੰ ਆਰਥਿਕ ਤੌਰ 'ਤੇ ਡੁਬੋਇਆ
NEXT STORY