ਅੰਮ੍ਰਿਤਸਰ, (ਦਲਜੀਤ ਸ਼ਰਮਾ)— ਗੁਰੂ ਨਾਨਕ ਦੇਵ ਹਸਪਤਾਲ ਦੀ ਕੋਰੋਨਾ ਵਾਇਰਸ ਦੇ ਸਬੰਧ 'ਚ ਬਣਾਏ ਗਏ ਆਈਸੋਲੇਸ਼ਨ ਵਾਰਡ 'ਚ ਐਤਵਾਰ ਕੈਨੇਡਾ ਤੋਂ ਆਈ ਇਕ ਸ਼ੱਕੀ ਹਾਲਾਤਾਂ 'ਚ ਲੜਕੀ ਨੂੰ ਦਾਖਲ ਕੀਤਾ ਗਿਆ ਹੈ । ਲੜਕੀ ਨੂੰ ਖਾਂਸੀ ਜ਼ੁਕਾਮ ਦੀ ਸ਼ਿਕਾਇਤ ਸੀ ।ਵਾਰਡ ਦੇ ਡਾਕਟਰ ਵਲੋਂ ਲੜਕੀ ਦੇ ਸੈਂਪਲ ਲੈ ਕੇ ਟੈਸਟਿੰਗ ਦੇ ਲਈ ਸਰਕਾਰੀ ਮੈਡੀਕਲ ਕਾਲਜ ਲੈਬੋਰਟਰੀ 'ਚ ਭੇਜ ਦਿੱਤੇ ਹਨ। ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੀ ਰਹਿਣ ਵਾਲੀ ਉਕਤ ਲੜਕੀ ਐਤਵਾਰ ਸਵੇਰੇ ਕੈਨੇਡਾ ਤੋਂ ਦਿੱਲੀ ਏਅਰਪੋਰਟ ਪਹੁੰਚੀ ਸੀ। ਉਥੋਂ ਇਹ ਫਲਾਈਟ ਦੇ ਜ਼ਰੀਏ ਅੰਮ੍ਰਿਤਸਰ ਆਈ ਸੀ। ਏਅਰਪੋਰਟ ਤੇ ਸਿਹਤ ਵਿਭਾਗ ਦੀ ਟੀਮ ਨੂੰ ਵੇਖ ਕੇ ਲੜਕੀ ਘਬਰਾ ਗਈ ਤੇ ਉਹ ਬਿਨ੍ਹਾਂ ਚੈੱਕਅਪ ਕਰਵਾਏ ਉੱਥੋਂ ਤੋਂ ਬਾਹਰ ਚੱਲੀ ਗਈ ਪਰ ਲੜਕੀ ਨੂੰ ਲੈਣ ਆਏ ਉਸ ਦੇ ਮਾਤਾ ਪਿਤਾ ਨੇ ਆਪਣੀ ਲੜਕੀ ਨੂੰ ਚੈੱਕਅਪ ਕਰਵਾਉਣ ਦੇ ਲਈ ਦੁਬਾਰਾ ਭੇਜਿਆ ਤੇ ਉਸ ਨੂੰ ਖਾਂਸੀ ਜ਼ੁਕਾਮ ਦੇ ਲੱਛਣ ਪਾਏ ਗਏ । ਏਅਰਪੋਰਟ ਤੇ ਸਿਹਤ ਵਿਭਾਗ ਦੇ ਨੋਡਲ ਅਧਿਕਾਰੀ ਡਾ. ਅਮਰਜੀਤ ਸਿੰਘ ਨੇ ਦੱਸਿਆ ਕਿ ਲੜਕੀ ਨੂੰ ਖਾਂਸੀ ਜ਼ੁਕਾਮ ਦੀ ਸ਼ਿਕਾਇਤ ਸੀ। ਜਿਸ ਦੇ ਬਾਅਦ ਉਸ ਨੂੰ ਗੁਰੂ ਨਾਨਕ ਦੇਵ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚ ਭੇਜ ਦਿੱਤਾ ਗਿਆ ਹੈ। ਜਿੱਥੇ ਡਾਕਟਰਾਂ ਵੱਲੋਂ ਉਸ ਦੀ ਜਾਂਚ ਕੀਤੀ ਜਾ ਰਹੀ ਹੈ । ਉਧਰ ਦੂਸਰੇ ਪਾਸੇ ਵਾਰਡ ਦੇ ਡਾਕਟਰਾਂ ਨੇ ਦੱਸਿਆ ਕਿ ਲੜਕੀ ਦਾ ਟੈਸਟ ਲੈ ਕੇ ਸੈਂਪਲ ਮੈਡੀਕਲ ਕਾਲਜ ਦੇ ਲਾਇਬ੍ਰੋਟਰੀ 'ਚ ਭੇਜੇ ਗਏ ਹਨ ।
ਐਮਸਟਰਡੈਮ ਦੇ ਹਵਾਈ ਅੱਡੇ 'ਤੇ ਫਸੇ 113 ਭਾਰਤੀ ਅੱਜ ਪਰਤਣਗੇ ਦੇਸ਼
NEXT STORY