ਕਪੂਰਥਲਾ, (ਭੂਸ਼ਣ)- ਇਕ ਵਿਆਹੁਤਾ ਔਰਤ ਨੂੰ ਦਾਜ ਲਈ ਤੰਗ-ਪ੍ਰੇਸ਼ਾਨ ਕਰਕੇ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਮਾਮਲੇ 'ਚ ਥਾਣਾ ਕੋਤਵਾਲੀ ਕਪੂਰਥਲਾ ਦੀ ਪੁਲਸ ਨੇ ਛਾਪਾਮਾਰੀ ਦੇ ਦੌਰਾਨ ਮ੍ਰਿਤਕਾ ਦੀ ਸੱਸ ਨਰਿੰਦਰ ਕੌਰ ਪਤਨੀ ਜੋਗਿੰਦਰ ਸਿੰਘ ਤੇ ਪਤੀ ਚਰਨਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ।
ਕੀ ਸੀ ਮਾਮਲਾ- 3 ਜੂਨ ਨੂੰ ਥਾਣਾ ਕੋਤਵਾਲੀ ਦੇ ਐੱਸ. ਐੱਚ. ਓ. ਇੰਸਪੈਕਟਰ ਹਰਗੁਰਦੇਵ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਨਜ਼ਦੀਕੀ ਪਿੰਡ ਕਾਦੂਪੁਰ ਵਿਚ ਇਕ ਵਿਆਹੁਤਾ ਨੇ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ ਹੈ । ਮ੍ਰਿਤਕਾਂ ਦੇ 2 ਜੁੜਵਾਂ ਬੱਚੇ ਸਨ ਤੇ ਉਸ ਦਾ ਸਾਲ 2011 'ਚ ਵਿਆਹ ਹੋਇਆ ਸੀ ।
ਮ੍ਰਿਤਕਾ ਦੀ ਮਾਂ ਨੇ ਕਿਹਾ, ਦਾਜ ਲਈ ਕਰਦੇ ਸੀ ਮੇਰੀ ਬੇਟੀ ਨੂੰ ਤੰਗ- ਮ੍ਰਿਤਕਾ ਦੀ ਮਾਤਾ ਗੁਰਵਿੰਦਰ ਕੌਰ ਪਤਨੀ ਜੋਗਿੰਦਰ ਸਿੰਘ ਨਿਵਾਸੀ ਪਿੰਡ ਭੰਡਾਲ ਬੇਟ ਨੇ ਥਾਣਾ ਕੋਤਵਾਲੀ ਦੀ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਦੱਸਿਆ ਸੀ ਕਿ ਉਸ ਨੇ ਆਪਣੀ ਧੀ ਦੇ ਵਿਆਹ 'ਤੇ ਲੱਖਾਂ ਰੁਪਏ ਖਰਚ ਕੀਤੇ ਸਨ ਪਰ ਇਸਦੇ ਬਾਵਜੂਦ ਵੀ ਵਿਆਹ ਦੇ ਬਾਅਦ ਉਸ ਦੀ ਧੀ ਨੂੰ ਉਸ ਦੀ ਸੱਸ ਨਰਿੰਦਰ ਕੌਰ ਪਤਨੀ ਜੋਗਿੰਦਰ ਸਿੰਘ ਪਤੀ ਚਰਨਜੀਤ ਸਿੰਘ ਅਤੇ ਦੇਵਰ ਪਲਵਿੰਦਰ ਸਿੰਘ ਬੇਹੱਦ ਤੰਗ-ਪ੍ਰੇਸ਼ਾਨ ਕਰਦੇ ਸਨ। ਉਸ ਨੇ ਆਪਣੀ ਧੀ ਦੇ ਭਵਿੱਖ ਲਈ ਸਹੁਰਾ-ਘਰ ਪਰਿਵਾਰ ਦੀਆਂ ਕਈ ਮੰਗਾਂ ਨੂੰ ਪੂਰਾ ਵੀ ਕੀਤਾ ਸੀ ਪਰ ਇਸ ਦੇ ਬਾਵਜੂਦ ਵੀ ਮੁਲਜ਼ਮਾਂ ਵਲੋਂ ਲਗਾਤਾਰ ਤੰਗ-ਪ੍ਰੇਸ਼ਾਨ ਕਰਨ ਤੋਂ ਦੁਖੀ ਹੋ ਕੇ ਉਸ ਦੀ ਧੀ ਨੇ ਖੁਦਕੁਸ਼ੀ ਕਰ ਲਈ।
ਨਿਗਮ ਦੀ ਬੈਠਕ 'ਚ ਬਲੈਕਲਿਸਟ ਕਰਨ ਦਾ ਮਤਾ ਪਾਸ, ਜੇ. ਪੀ. ਨੂੰ ਜੈ ਰਾਮ ਜੀ ਦੀ
NEXT STORY