ਮੋਹਾਲੀ (ਰਾਣਾ) : ਜਿਵੇਂ-ਜਿਵੇਂ ਸਰਦੀ ਵਧਦੀ ਹੈ, ਉਸ ਦੇ ਨਾਲ ਸਵਾਈ ਫਲੂ ਵਧਣ ਦਾ ਖਤਰਾ ਵੀ ਵਧ ਜਾਂਦਾ ਹੈ, ਜਿਸ ਨਾਲ ਨਜਿੱਠਣ ਲਈ ਸਿਵਲ ਹਸਪਤਾਲ ਫੇਜ਼-6 ਨੇ ਪੂਰੀ ਤਿਆਰੀ ਕਰ ਲਈ ਹੈ। ਜਿਸ ਦੇ ਲਈ ਉਨ੍ਹਾਂ ਨੇ ਅਲੱਗ ਤੋਂ ਵਾਰਡ ਵੀ ਬਣਾ ਲਿਆ ਹੈ ਤਾਂ ਜੋ ਕਿਸੇ ਮਰੀਜ਼ ਨੂੰ ਕੋਈ ਪਰੇਸ਼ਾਨੀ ਨਾ ਆਵੇ। ਇਨਫੈਕਸ਼ਨ ਦੇ ਲਿਹਾਜ ਤੋਂ ਗਰਭਵਤੀ ਔਰਤਾਂ ਨੂੰ ਸਭ ਤੋਂ ਆਸਾਨ ਸ਼ਿਕਾਰ ਮੰਨਿਆ ਜਾਂਦਾ ਹੈ, ਜਿਸ ਸਵਾਈਨ ਫਲੂ ਦਾ ਦੁਨੀਆ 'ਚ ਡਰ ਕਾਇਮ ਹੈ, ਉਸ ਦਾ ਆਸਾਨ ਸ਼ਿਕਾਰ ਜ਼ਿਆਦਾਤਰ ਉਹ ਔਰਤਾਂ ਹੋਈਆਂ ਹਨ, ਜਿਨ੍ਹਾਂ ਦਾ ਗਰਭਪਾਤ ਹੋਇਆ ਹੈ ਜਾਂ ਜੋ ਗਰਭਵਤੀ ਹੋਈਆਂ ਹਨ। ਗਰਭਧਾਰਨ ਸਮੇਂ ਇਹ ਫਲੂ ਤੇਜ਼ੀ ਨਾਲ ਫੈਲਦਾ ਹੈ ਅਤੇ ਸਰੀਰ ਨੂੰ ਕਮਜ਼ੋਰ ਬਣਾ ਦਿੰਦਾ ਹੈ, ਜਿਸ ਨਾਲ ਨਿਮੋਨੀਆ ਜਾਂ ਭਰੂਣ ਸੰਕਟ ਵਰਗੇ ਭਿਆਨਕ ਹਾਲਾਤ ਪੈਦਾ ਹੋ ਸਕਦੇ ਹਨ।
ਆਬਸਟੇਟ੍ਰਿਸ਼ਨ ਅਤੇ ਗਾਇਨੀਕੋਲਾਜਿਸਟ ਐਨੇਚਰ ਕਲੀਨਿਕ ਦੀ ਡਾਕਟਰ ਦਾ ਕਹਿਣਾ ਹੈ ਕਿ ਜਿਨ੍ਹਾਂ ਔਰਤਾਂ 'ਚ ਬਾਹਰੀ ਇਨਫੈਕਸ਼ਨ ਪਾਇਆ ਜਾਂਦਾ ਹੈ, ਉਨ੍ਹਾਂ ਨੂੰ ਬੁਖਾਰ, ਸਰੀਰ 'ਚ ਦਰਦ, ਵਗਦੀ ਨੱਕ, ਗਲੇ 'ਚ ਖਰਾਸ਼, ਸਰਦੀ ਅਤੇ ਸਰੀਰ ਦੇ ਤਾਪਮਾਨ 'ਚ ਲਗਾਤਾਰ ਬਦਲਾਅ ਮਹਿਸੂਸ ਹੋ ਸਕਦਾ ਹੈ। ਉਨ੍ਹਾਂ ਨੂੰ ਦਸਤ ਅਤੇ ਉਲਟੀਆਂ ਵੀ ਲੱਗ ਸਕਦੀਆਂ ਹਨ। ਜੇਕਰ ਇਨ੍ਹਾਂ ਸਾਰੇ ਲੱਛਣਾਂ 'ਚੋਂ ਕੋਈ ਲੱਛਣ ਪਾਇਆ ਜਾਂਦਾ ਹੈ ਤਾਂ ਤੁਰੰਤ ਕਿਸੇ ਡਾਕਟਰ ਤੋਂ ਸਲਾਹ ਲਵੋ ਅਤੇ ਜਿੰਨੀ ਜਲਦੀ ਹੋ ਸਕੇ, ਇਸ ਦਾ ਇਲਾਜ ਕਰਵਾਓ।
ਲਾਂਘੇ ਦਾ ਕੰਮ ਮੁਕੰਮਲ, ਫਿਲਹਾਲ ਆਮ ਲੋਕਾਂ ਲਈ ਬੰਦ ਕੀਤਾ ਰਾਹ
NEXT STORY