ਤਰਨਤਾਰਨ (ਵਿਜੇ) - ਤਰਨਤਾਰਨ ਦੇ ਪਿੰਡ ਪਿੱਦੀ ਦੀ ਰਹਿਣ ਵਾਲੀ ਵਿਧਵਾ ਔਰਤ ਅਮਰਜੀਤ ਕੌਰ ਦਾ ਬਿਜਲੀ ਦਾ ਬਿੱਲ 92 ਲੱਖ ਰੁਪਏ ਆਉਣ ਕਾਰਨ ਉਸ ਦੇ ਦਿਲ ਅਤੇ ਦਿਮਾਗ ਦਾ 'ਫਿਊਜ' ਹੀ ਉੱਡ ਗਿਆ। ਮਿਲੀ ਜਾਣਕਾਰੀ ਅਨੁਸਾਰ ਉਕਤ ਵਿਧਵਾ ਔਰਤ ਇਕ ਕਮਰੇ ਅਤੇ ਰਸੋਈ ਵਾਲੇ ਕੱਚੇ ਘਰ 'ਚ ਰਹਿੰਦੀ ਹੈ, ਜਿਸ ਦੇ ਕੋਲ ਨਾ ਕੋਈ ਫਰਿੱਜ, ਨਾ ਏ.ਸੀ. ਅਤੇ ਨਾ ਹੀ ਹੀਟਰ ਹੈ। ਇਸ ਸਭ ਦੇ ਬਾਵਜੂਦ ਬਿਜਲੀ ਵਿਭਾਗ ਨੇ ਕਿਸ ਹਿਸਾਬ ਨਾਲ 2 ਬਲਬਾਂ ਦਾ ਬਿੱਲ 92 ਲੱਖ ਰੁਪਏ ਬਣਾ ਦਿੱਤਾ ਹੈ। ਇਸ ਬਿੱਲ ਦੇ ਬਾਰੇ ਜਦੋਂ ਅਮਰਜੀਤ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਬਿਜਲੀ ਦੇ ਬਿੱਲ ਨੂੰ ਦਰੁਸਤਾ ਕਰਵਾਉਣ ਲਈ ਉਹ ਦਫਤਰ ਦੇ ਗੇੜੇ ਮਾਰ-ਮਾਰ ਕੇ ਥੱਕ ਗਈ ਹੈ ਪਰ ਕੋਈ ਉਸ ਦੀ ਸੁਣਵਾਈ ਨਹੀਂ ਕਰ ਰਿਹਾ।

ਅਮਰਜੀਤ ਕੌਰ ਨੇ ਕਿਹਾ ਕਿ ਪਹਿਲਾਂ ਉਸ ਦਾ ਸਿਰਫ 30-35 ਰੁਪਏ ਬਿਜਲੀ ਬਿੱਲ ਆਉਦਾ ਸੀ ਪਰ 92 ਲੱਖ ਰੁਪਏ ਦੇ ਇਸ ਬਿੱਲ ਨੇ ਤਾਂ ਉਸਦਾ ਚੈਨ ਹੀ ਖੋਹ ਲਿਆ ਹੈ। ਇਸ ਨੂੰ ਬਿਜਲੀ ਵਿਭਾਗ ਦੀ ਅਣਗਹਿਲੀ ਕਹਿ ਲਿਆ ਜਾਵੇ ਜਾਂ ਫਿਰ ਗਲਤੀ ਪਰ ਵਿਭਾਗ ਦੀ ਇਸ ਲਾਪਰਵਾਹੀ ਦਾ ਖਾਮਿਆਜ਼ਾ ਗਰੀਬ ਪਰਿਵਾਰ ਨੂੰ ਭੁਗਤਣਾ ਪੈ ਰਿਹਾ ਹੈ।
ਲੁਧਿਆਣਾ : ਰਵਾਇਤੀ ਪਾਰਟੀਆਂ ਖਿਲਾਫ 'ਮਹਾਂਗਠਜੋੜ' ਅੱਜ! (ਵੀਡੀਓ)
NEXT STORY