ਤਰਨਤਾਰਨ (ਰਾਜੂ) : ਦੋ ਦਿਨ ਪਹਿਲਾਂ ਸਸਪੈਂਡ ਹੋਏ ਹਾਕੀ ਖਿਡਾਰੀ ਡੀ. ਐੱਸ. ਪੀ. ਦਲਜੀਤ ਸਿੰਘ ਢਿਲੋਂ ਦੇ ਹੱਕ 'ਚ 100 ਤੋਂ ਵੱਧ ਨੈਸ਼ਨਲ ਖਿਡਾਰਨਾਂ ਨੇ ਹਾਕੀਆਂ ਸੁੱਟ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਡੀ. ਐੱਸ. ਪੀ. ਦਲਜੀਤ ਸਿੰਘ ਢਿੱਲੋਂ ਨੂੰ ਬਹਾਲ ਨਹੀਂ ਕੀਤਾ ਜਾਂਦਾ ਉਨਾਂ ਸਮਾਂ ਉਹ ਹਾਕੀ ਨਹੀਂ ਖੇਡਣਗੀਆਂ ਤੇ ਨਾ ਹੀ ਪ੍ਰੈਕਟਿਸ ਕਰਨਗੀਆਂ। ਉਨ੍ਹਾਂ ਕਿਹਾ ਕਿ ਇਕ ਔਰਤ ਵਲੋਂ ਉਨ੍ਹਾਂ 'ਤੇ ਨਸ਼ਾ ਲਗਾਉਣ ਦਾ ਜੋ ਇਲਜ਼ਾਮ ਲਗਾਇਆ ਗਿਆ ਹੈ ਉਹ ਝੂਠਾ ਹੈ।

ਇਸ ਮੌਕੇ ਨੈਸ਼ਨਲ ਖਿਡਾਰਨ ਮਨਦੀਪ ਕੌਰ, ਅਮਨਦੀਪ ਕੌਰ, ਪੂਜਾ, ਨੇਹਾ ਕੁਮਾਰੀ ਤੇ ਜਤਿਕਾ ਕਲਸੀ ਨੇ ਕਿਹਾ ਕਿ ਅਸੀਂ ਪਿਛਲੇ 7-8 ਸਾਲ ਤੋਂ ਉਨ੍ਹਾਂ ਦੀ ਅਗਵਾਈ 'ਚ ਟ੍ਰੈਨਿੰਗ ਲੈ ਰਹੇ ਹਾਂ ਤੇ ਸਾਨੂੰ ਅਜੇ ਤੱਕ ਉਨ੍ਹਾਂ 'ਚ ਅਜਿਹੀ ਕੋਈ ਗੱਲ ਨਜ਼ਰ ਨਹੀਂ ਆਈ। ਉਹ ਸਾਨੂੰ ਚੰਗੇ ਬਣਨ ਲਈ ਪ੍ਰੇਰਿਤ ਕਰਦੇ ਹਨ। ਖਿਡਾਰਨਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਕਿ ਤੁਰੰਤ ਡੀ. ਐੱਸ. ਪੀ. ਢਿਲੋਂ ਨੂੰ ਬਹਾਲ ਕੀਤਾ ਜਾਵੇ। ਦੇਸ਼ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਦੋ ਹਾਕੀ ਖਿਡਾਰਨਾਂ ਰਾਜਵਿੰਦਰ ਕੌਰ, ਬਲਜੀਤ ਕੌਰ ਇਨਾਂ ਦੀ ਬਦੌਲਤ ਦੇਸ਼ ਨੂੰ ਸਮਰਪਿਤ ਹਨ ਜੋ ਅੱਜ ਵੀ ਭਾਰਤੀ ਹਾਕੀ ਟੀਮ ਦੇ ਕੈਂਪਸ 'ਚ ਹਨ।
ਕੋਠੀ 'ਚ ਕੰਮ ਕਰਨ ਤੋਂ ਬਾਅਦ ਕੀਤੀ ਚੋਰੀ, ਗ੍ਰਿਫਤਾਰ
NEXT STORY