ਜਲੰਧਰ (ਵਰੁਣ)— ਜੀ. ਟੀ. ਬੀ. ਨਗਰ ਵਿਚ ਇਕ ਕੋਠੀ 'ਚ ਕੰਮ ਕਰਨ ਵਾਲੇ ਕਾਰਪੇਂਟਰ ਨੂੰ ਕੋਠੀ ਮਾਲਕ ਨੇ ਖੁਦ ਹੀ ਕਾਬੂ ਕਰਕੇ ਪੁਲਸ ਦੇ ਹਵਾਲੇ ਕਰ ਦਿੱਤਾ। ਪੁਲਸ ਨੇ ਕਾਰਪੇਂਟਰ ਕੋਲੋਂ ਪੁੱਛਗਿੱਛ ਤੋਂ ਬਾਅਦ ਚੋਰੀ ਦੀਆਂ ਦੋਵੇਂ ਮੁੰਦਰੀਆਂ ਬਰਾਮਦ ਕਰ ਲਈਆਂ ਅਤੇ ਕਾਰਪੇਂਟਰ ਨੂੰ ਕੋਰਟ ਵਿਚ ਪੇਸ਼ ਕਰਨ ਤੋਂ ਬਾਅਦ ਜੇਲ ਭੇਜ ਦਿੱਤਾ। ਮੁਲਜ਼ਮ ਦੀ ਪਛਾਣ ਓਂਕਾਰ ਸਿੰਘ ਸਾਬੀ ਵਾਸੀ ਰਾਮ ਗਲੀ ਸੈਦਾਂ ਗੇਟ ਦੇ ਤੌਰ 'ਤੇ ਹੋਈ ਹੈ। ਜੀ. ਟੀ. ਬੀ. ਨਗਰ ਦੇ ਰਹਿਣ ਵਾਲੇ ਜਗਜੀਤ ਸਿੰਘ ਪੁੱਤਰ ਜਸਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਘਰ 'ਚ ਕੁਝ ਕੰਮ ਕਰਵਾਉਣਾ ਸੀ ਇਸ ਲਈ ਕਾਰਪੇਂਟਰ ਓਂਕਾਰ ਸਿੰਘ ਨੂੰ ਬੁਲਾਇਆ ਗਿਆ ਸੀ। ਓਂਕਾਰ ਸਿੰਘ ਨੇ ਸਾਰਾ ਕੰਮ ਖਤਮ ਕਰ ਲਿਆ ਅਤੇ ਹਿਸਾਬ ਕਰਕੇ ਵਾਪਸ ਚਲਾ ਗਿਆ।
ਕੰਮ ਖਤਮ ਕਰਨ ਤੋਂ ਕੁਝ ਦਿਨਾਂ ਬਾਅਦ ਜਦੋਂ ਘਰ 'ਚ ਜਿੰਦਰਾ ਲੱਗਾ ਸੀ ਤਾਂ ਓਂਕਾਰ ਸਿੰਘ ਨੇ ਘਰ 'ਚ ਵੜ ਕੇ ਸੋਨੇ ਦੀਆਂ ਦੋ ਮੁੰਦਰੀਆਂ ਚੋਰੀ ਕਰ ਲਈਆਂ। ਘਰ ਵਾਲਿਆਂ ਨੇ ਵਾਪਸ ਘਰ ਆ ਕੇ ਦੇਖਿਆ ਤਾਂ ਮੁੰਦਰੀਆਂ ਗਾਇਬ ਸਨ। ਕਿਸੇ ਕੋਲੋਂ ਪਤਾ ਲੱਗਾ ਕਿ ਕਾਰਪੇਂਟਰ ਉਨ੍ਹਾਂ ਦੇ ਘਰ 'ਚ ਵੜਣ ਦੀ ਕੋਸ਼ਿਸ਼ ਕਰ ਰਿਹਾ ਸੀ। ਜਗਜੀਤ ਸਿੰਘ ਨੇ ਕਿਸੇ ਤਰ੍ਹਾਂ ਖੁਦ ਹੀ ਕਾਰਪੇਂਟਰ ਨੂੰ ਲੱਭ ਲਿਆ ਅਤੇ ਥਾਣਾ 6 ਦੀ ਪੁਲਸ ਦੇ ਹਵਾਲੇ ਕਰ ਦਿੱਤਾ। ਏ. ਐੈੱਸ. ਆਈ. ਰਾਕੇਸ਼ ਕੁਮਾਰ ਨੇ ਕਾਰਪੇਂਟਰ ਓਂਕਾਰ ਸਿੰਘ ਕੋਲੋਂ ਪੁੱਛਗਿੱਛ ਕੀਤੀ ਤਾਂ ਉਸ ਦੀ ਨਿਸ਼ਾਨਦੇਹੀ 'ਤੇ ਚੋਰੀ ਦੀਆਂ ਦੋਵੇਂ ਮੁੰਦਰੀਆਂ ਬਰਾਮਦ ਕਰ ਲਈਆਂ ਗਈਆਂ। ਇੰਸਪੈਕਟਰ ਓਂਕਾਰ ਸਿੰਘ ਬਰਾੜ ਦਾ ਕਹਿਣਾ ਹੈ ਕਿ ਕਾਰਪੇਟਰ ਓਂਕਾਰ ਸਿੰਘ ਦੇ ਖਿਲਾਫ ਪਹਿਲਾਂ ਵੀ ਚੋਰੀ ਦੇ ਤਿੰਨ ਕੇਸ ਦਰਜ ਹਨ।
ਸਾਹਨੇਵਾਲ ਏਅਰਪੋਰਟ 'ਤੇ 2 ਘੰਟੇ ਦੇਰੀ ਨਾਲ ਪਹੁੰਚਿਆ ਏਅਰਕ੍ਰਾਫਟ
NEXT STORY