ਖੰਨਾ (ਸ਼ਾਹੀ, ਸੁਖਵਿੰਦਰ ਕੌਰ) : ਸ਼ਹਿਰ ਦੇ ਮੁੱਖ ਬਾਜ਼ਾਰਾਂ 'ਚ ਦੁਕਾਨਦਾਰਾਂ ਨੇ ਆਪੋ-ਆਪਣੀਆਂ ਦੁਕਾਨਾਂ ਦੇ ਅੱਗੇ ਇੰਝ ਕੱਪੜੇ ਦੀਆਂ ਤਰਪਾਲਾਂ ਲਾਈਆਂ ਹੋਈਆਂ ਹਨ ਕਿ ਕਿਸੇ ਵੀ ਪਲ ਅੱਗ ਦੀ ਇਕ ਚੰਗਿਆੜੀ ਪੂਰੇ ਬਾਜ਼ਾਰ ਨੂੰ ਆਪਣੀ ਲਪੇਟ 'ਚ ਲੈ ਕੇ ਹਜ਼ਾਰਾਂ ਲੋਕਾਂ ਦੀ ਜਾਨ ਲੈ ਸਕਦੀ ਹੈ। ਗਰਮੀ ਅਤੇ ਮੀਂਹ ਤੋਂ ਬਚਣ ਲਈ ਦੁਕਾਨਦਾਰਾਂ ਨੇ ਇਕ-ਦੂਜੇ ਦੇ ਆਹਮੋ-ਸਾਹਮਣੇ ਇਸ ਤਰ੍ਹਾਂ ਤਰਪਾਲਾਂ ਲਾਈਆਂ ਹੋਈਆਂ ਹਨ ਕਿ ਬਾਜ਼ਾਰ ਤੋਂ ਆਸਮਾਨ ਦਾ ਕੁਝ ਵੀ ਹਿੱਸਾ ਨਜ਼ਰ ਨਹੀਂ ਆਉਂਦਾ।
ਆਉਂਦੇ-ਜਾਂਦੇ ਗਾਹਕਾਂ ਨੂੰ ਇਨ੍ਹਾਂ ਤਰਪਾਲਾਂ ਨਾਲ ਗਰਮੀ ਅਤੇ ਮੀਂਹ ਤੋਂ ਰਾਹਤ ਜ਼ਰੂਰ ਮਿਲਦੀ ਹੈ ਪਰ ਉਸ ਪਲ ਨੂੰ ਕੋਈ ਵੀ ਯਾਦ ਨਹੀਂ ਕਰਦਾ ਕਿ ਜੇਕਰ ਕਿਸੇ ਦੁਰਘਟਨਾ ਨਾਲ ਇਕ ਵੀ ਤਰਪਾਲ ਨੂੰ ਅੱਗ ਲੱਗਦੀ ਹੈ ਤਾਂ ਨਾਲੋ-ਨਾਲ ਪੂਰੇ ਬਾਜ਼ਾਰ ਨੂੰ ਆਪਣੀ ਲਪੇਟ 'ਚ ਲੈ ਸਕਦੀ ਹੈ। ਇਕ ਦੁਕਾਨਦਾਰ ਵਿਪਨ ਚੰਦਰ ਗੈਂਦ ਨੇ ਦੱਸਿਆ ਕਿ ਕਿਸੇ ਵੀ ਅਣਸੁਖਾਵੀਂ ਦੁਰਘਟਨਾ ਨੂੰ ਦੇਖਦੇ ਹੋਏ ਉਸ ਨੇ ਆਪਣੀਆਂ ਤਿੰਨ ਦੁਕਾਨਾਂ 'ਚੋਂ ਇਕ ਵੀ ਦੁਕਾਨ ਦੇ ਅੱਗੇ ਤਰਪਾਲ ਨਹੀਂ ਲਾਈ ਅਤੇ ਬਾਕੀ ਤਰਪਾਲਾਂ ਦੀ ਉਸ ਨੇ ਇਕ ਸ਼ਿਕਾਇਤ ਨਗਰ ਕੌਂਸਲ ਨੂੰ ਕਰੀਬ 1 ਮਹੀਨੇ ਪਹਿਲਾਂ ਕੀਤੀ ਸੀ, ਜਦੋਂ ਇਨ੍ਹਾਂ ਤਰਪਾਲਾਂ ਦੀ ਲਪੇਟ 'ਚ ਆ ਕੇ ਨਗਰ ਕੌਂਸਲ ਖੰਨਾ ਦੀ ਫਾਇਰ ਬ੍ਰਿਗੇਡ ਦੀ ਗੱਡੀ ਬਾਜ਼ਾਰ 'ਚ ਆ ਕੇ ਅੱਗ ਨਹੀਂ ਬੁਝਾ ਸਕਦੀ। ਹੁਣ ਤੱਕ ਨਗਰ ਕੌਂਸਲ ਨੇ ਤਰਪਾਲਾਂ ਨੂੰ ਹਟਾਉਣ ਲਈ ਕੋਈ ਕਾਰਵਾਈ ਨਹੀਂ ਕੀਤੀ।
ਇੱਥੋਂ ਦੇ ਮੁੱਖ ਬਾਜ਼ਾਰ 'ਚ 11 ਹਜ਼ਾਰ ਵੋਲਟੇਜ ਦੇ ਇਕ ਟਰਾਂਸਫਾਰਮਰ ਦੇ ਆਲੇ-ਦੁਆਲੇ ਦੁਕਾਨਦਾਰਾਂ ਵਲੋਂ ਤਰਪਾਲਾਂ ਦਾ ਜਾਲ ਬੁਣਿਆ ਪਿਆ ਹੈ। ਅਕਸਰ ਟਰਾਂਸਫਾਰਮਰ ਤੋਂ ਵੋਲਟੇਜ ਘੱਟ-ਵੱਧ ਜਾਣ ਨਾਲ ਜਾਂ ਜ਼ਿਆਦਾ ਹੋਣ ਕਰਕੇ ਚੰਗਿਆੜੀਆਂ ਨਿਕਲਦੀਆਂ ਰਹਿੰਦੀਆਂ ਹਨ। ਬਿਜਲੀ ਵਿਭਾਗ ਦੇ ਜੇ. ਈ. ਅਕਸਰ ਟਰਾਂਸਫਾਰਮਰ ਜਾਂ ਫਿਊਜ਼ ਲਾਉਣ ਆਉਂਦੇ-ਰਹਿੰਦੇ ਹਨ ਪਰ ਕਿਸੇ ਨੇ ਵੀ ਦੁਕਾਨਦਾਰਾਂ ਨੂੰ ਟਰਾਂਸਫਾਰਮਰ ਦੇ ਨਾਲ ਲੱਗਦੀਆਂ ਤਰਪਾਲਾਂ ਨੂੰ ਹਟਾਉਣ ਲਈ ਨਹੀਂ ਕਿਹਾ। ਕੱਲ ਨੂੰ ਇਹ ਹੀ ਤਰਪਾਲਾਂ ਅਤੇ ਟਰਾਂਸਫਾਰਮਰ ਵੀ ਵਜਾ ਨਾਲ ਅੱਗ ਲੱਗਦੀ ਹੈ ਤਾਂ ਦੁਕਾਨਦਾਰਾਂ ਦੇ ਕੇਸ ਦਰਜ ਹੋਵੇਗਾ ਹੀ, ਨਾਲੋ-ਨਾਲ ਪਾਵਰਕਾਮ ਦੇ ਮੁਲਾਜ਼ਮਾਂ 'ਤੇ ਵੀ ਗਾਜ਼ ਡਿਗ ਸਕਦੀ ਹੈ।
ਹਰਸਿਮਰਤ ਆਪਣੇ ਸਹੁਰੇ ਤੇ ਪਤੀ ਦੇ ਰਾਜ 'ਚ ਕੀਤਾ ਇਕ ਵੀ ਕੰਮ ਗਿਣਾਵੇ : ਰੰਧਾਵਾ
NEXT STORY