ਅੰਮ੍ਰਿਤਸਰ, (ਇੰਦਰਜੀਤ)- ਪਿਛਲੇ ਸਮੇਂ ਤੋਂ ਮੰਡੀ ਗੋਬਿੰਦਗਡ਼੍ਹ ਵਲੋਂ ਸਕਰੈਪ ਅਤੇ ਲੋਹੇ ਦੇ ਟੈਕਸ ਚੋਰੀ ਕਰਨ ਵਾਲੇ ਮਾਫੀਆ ਦੇ ਕਈ ਟਰੱਕ ਜ਼ਬਤ ਕਰ ਜੁਰਮਾਨਾ ਲਾਉਣ ਉਪਰੰਤ ਐਕਸਾੲੀਜ਼ ਐਂਡ ਟੈਕਸੇਸ਼ਨ ਵਿਭਾਗ ਨੂੰ ਟੈਕਸ ਚੋਰੀ ਦੀ ਚੇਨ ਤੋਡ਼ਨ ਵਿਚ ਉਸ ਸਮੇਂ ਕਾਮਯਾਬੀ ਮਿਲੀ ਜਦੋਂ ਮੰਡੀ ਗੋਬਿੰਦਗਡ਼੍ਹ ਤੋਂ ਅੰਮ੍ਰਿਤਸਰ ਦੀ ਬਿਲਿੰਗ ਹੋ ਕੇ ਆਇਆ ਲੋਹੇ ਦੇ ਸਰੀਏ ਦਾ ਟਰੱਕ ਤਰਨਤਾਰਨ ਦੇ ਨੌਸ਼ਹਿਰਾ ਪਨੁੂੰਆਂ ਵਿਚ ਅਨਲੋਡ ਹੁੰਦਾ ਰੰਗੇ ਹੱਥੀਂ ਮੋਬਾਇਲ ਵਿੰਗ ਨੇ ਘੇਰ ਲਿਆ, ਟਰੱਕ ਵਿਚ 6.5 ਲੱਖ ਦੇ ਕਰੀਬ ਮਾਲ ਸੀ।
ਜਾਣਕਾਰੀ ਦੇ ਮੁਤਾਬਿਕ ਡਿਪਟੀ ਕਮਿਸ਼ਨਰ ਐਕਸਾੲੀਜ਼ ਐਂਡ ਟੈਕਸੇਸ਼ਨ ਬੀ.ਕੇ. ਵਿਰਦੀ ਅਤੇ ਸਹਾਇਕ ਕਮਿਸ਼ਨਰ ਐੱਚ.ਐੱਸ. ਬਾਜਵਾ ਨੂੰ ਸੂਚਨਾ ਮਿਲੀ ਕਿ ਕੁੱਝ ਲੋਕ ਗਲਤ ਸਥਾਨ ਦੀ ਬਿਲਿੰਗ ਕਰ ਕੇ ਵਿਭਾਗ ਨੂੰ ਗੁੰਮਰਾਹ ਕਰ ਕੇ ਟੈਕਸ ਚੋਰੀ ਨੂੰ ਅੰਜਾਮ ਦੇ ਰਹੇ ਹਨ, ਉਕਤ ਅਧਿਕਾਰੀਆਂ ਦੇ ਨਿਰਦੇਸ਼ ’ਤੇ ਸੀਨੀਅਰ ਈ.ਟੀ.ਓ. ਦਿਨੇਸ਼ ਗੌਡ ਦੀ ਅਗਵਾਈ ਵਿਚ ਟੀਮ ਗਠਿਤ ਕੀਤੀ ਜਿਸ ਵਿਚ ਇੰਸਪੈਕਟਰ ਰਾਜੀਵ ਮਰਵਾਹਾ, ਤ੍ਰਿਲੋਕ ਸ਼ਰਮਾ, ਰਾਜ ਕੁਮਾਰ, ਸੁਰੱਖਿਆ ਅਧਿਕਾਰੀ ਸ਼ਾਹੀ ਸ਼ੁਬੇਗ ਸਿੰਘ ਦੇ ਨਾਲ ਪਵਨ ਕੁਮਾਰ ਸ਼ਰਮਾ ਵਿਸ਼ੇਸ਼ ਤੌਰ ’ਤੇ ਸ਼ਾਮਿਲ ਸਨ, ਨੇ ਤਰਨਤਾਰਨ ਇਲਾਕੇ ਵਿਚ ਨੌਸ਼ਹਿਰਾ ਪਨੂੰਆਂ ਵਿਚ ਇਕ ਸਥਾਨ ’ਤੇ ਕਿਸੇ ਵਾਹਨ ਨੂੰ ਅਨਲੋਡ ਕਰਦੇ ਹੋਏ ਕਾਬੂ ਕੀਤਾ।
ਨਵਜੋਤ ਸਿੱਧੂ ਨੇ 274.33 ਕਰੋੜ ਦੇ ਐੱਲ. ਈ. ਡੀ. ਪ੍ਰਾਜੈਕਟ ਦੀ ਜਾਂਚ ਵਿਜੀਲੈਂਸ ਨੂੰ ਸੌਂਪੀ
NEXT STORY