ਗੁਰਦਾਸਪੁਰ (ਦੀਪਕ) : ਡੇਰਾ ਬਾਬਾ ਨਾਨਕ ਦੇ ਇਕ ਸਕੂਲ ਵਿਚ ਅਧਿਆਪਕ ਵਲੋਂ ਸਕੂਲ ਵਿਚ ਪੜ੍ਹਦੀ ਵਿਦਿਆਰਥਣ ਨਾਲ ਜਬਰ-ਜ਼ਨਾਹ ਕਰਨ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਰਵਿੰਦਰਜੀਤ ਸਿੰਘ ਬਾਜਵਾ, ਸਿਵਲ ਜੱਜ (ਸੀਨੀਅਰ ਡਵੀਜ਼ਨ)/ ਸੀ.ਜੀ.ਅੱੈਮ-ਕਮ-ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਗੁਰਦਾਸਪੁਰ ਨੇ ਦੱਸਿਆ ਕਿ ਬੀਤੇ ਕੱਲ ਇਕ ਗੈਰ ਸਰਕਾਰੀ ਸੰਸਥਾਵਾਂ ਕੋਲੋਂ (ਅੱੈਨ .ਜੀ.ਓ.) ਮਿਲੀ ਸੂਚਨਾ ਅਨੁਸਾਰ ਇਕ ਨਾਬਾਲਗ ਲੜਕੀ ਜੋ ਕਿ ਡੇਰਾ ਬਾਬਾ ਨਾਨਕ ਸਕੂਲ ਵਿਚ ਪੜ੍ਹਦੀ ਹੈ ਨਾਲ ਸਕੂਲ ਦੇ ਅਧਿਆਪਕ ਵਲੋਂ ਜਬਰ-ਜ਼ਨਾਹ ਦੀ ਸ਼ਿਕਾਰ ਹੋ ਰਹੀ ਸੀ, ਨੂੰ ਸੂਚਨਾ ਮਿਲਣ ਅਨੁਸਾਰ ਆਪਣੀ ਟੀਮ ਨਾਲ ਉਸ ਸਕੂਲ ਦਾ ਦੌਰਾ ਕੀਤਾ ਜਿੱਥੇ ਪੀੜਤ ਲੜਕੀ ਪੜ੍ਹ ਰਹੀ ਹੈ।
ਅਧਿਕਾਰੀ ਮੁਤਾਬਕ ਜਾਂਚ ਤੋਂ ਬਾਅਦ ਲੜਕੀ ਦੇ ਬਿਆਨ ਸਹੀ ਪਾਏ ਗਏ। ਬਾਅਦ ਵਿਚ ਲੜਕੀ ਨੂੰ ਥਾਣਾ ਡੇਰਾ ਬਾਬਾ ਨਾਨਕ ਵਿਖੇ ਲਿਆਂਦਾ ਗਿਆ ਅਤੇ ਮਾਮਲਾ ਦਰਜ ਕਰਵਾਇਆ ਗਿਆ। ਉਨਾਂ ਦੱਸਿਆ ਕਿ ਉਕਤ ਅਧਿਆਪਕ ਪਰਮਿੰਦਰ ਸਿੰਘ ਬੇਦੀ ਭਗੌੜਾ ਹੈ ਅਤੇ ਉਸ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਨਸ਼ੀਲੀਆਂ ਗੋਲੀਆਂ ਅਤੇ ਨਾਜਾਇਜ਼ ਸ਼ਰਾਬ ਸਣੇ 3 ਲੋਕ ਗ੍ਰਿਫਤਾਰ
NEXT STORY