ਮੋਹਾਲੀ (ਨਿਆਮੀਆਂ) - ਬੀ. ਐੱਡ. ਕਰਨ ਉਪਰੰਤ ਸਰਕਾਰੀ ਨੌਕਰੀ ਨਾ ਮਿਲਣ ਤੋਂ ਪ੍ਰੇਸ਼ਾਨ ਹੋ ਕੇ ਬੇਰੋਜ਼ਗਾਰ ਅਧਿਆਪਕਾਂ ਨੇ ਅੱਜ ਇਥੇ ਏਅਰਪੋਰਟ ਰੋਡ 'ਤੇ ਪਿੰਡ ਸੋਹਾਣਾ ਸਥਿਤ ਪਾਣੀ ਦੀ ਟੈਂਕੀ ਉੱਤੇ ਚੜ੍ਹ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ।
ਸੂਚਨਾ ਮਿਲਦੇ ਸਾਰ ਹੀ ਮੋਹਾਲੀ ਪੁਲਸ ਦੇ ਅਧਿਕਾਰੀ ਪੁਲਸ ਫੋਰਸ ਸਮੇਤ ਮੌਕੇ ਉੱਤੇ ਪੁੱਜੇ ਪਰ ਪੁਲਸ ਨੂੰ ਆਉਂਦਿਆਂ ਵੇਖ ਧਰਨਾਕਾਰੀਆਂ 'ਚੋਂ ਪੰਜ ਅਧਿਆਪਕ ਮੈਡਮ ਵਰਿੰਦਰਜੀਤ ਕੌਰ ਨਾਭਾ, ਹਰਦੀਪ ਸਿੰਘ ਭੀਖੀ, ਹਰਵਿੰਦਰ ਸਿੰਘ ਮਾਲੇਰਕੋਟਲਾ, ਸਤਨਾਮ ਸਿੰਘ ਦਸੂਹਾ ਅਤੇ ਵਿਜੈ ਕੁਮਾਰ ਨਾਭਾ ਪਾਣੀ ਦੀ ਟੈਂਕੀ ਉੱਤੇ ਚੜ੍ਹ ਗਏ, ਜਿਥੇ ਉਨ੍ਹਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਅਤੇ ਬਾਕੀ ਅਧਿਆਪਕਾਂ ਨੇ ਟੈਂਕੀ ਦੇ ਹੇਠਾਂ ਬੈਠ ਕੇ ਧਰਨਾ ਸ਼ੁਰੂ ਕਰ ਦਿੱਤਾ । ਪੁਲਸ ਪ੍ਰਸ਼ਾਸਨ ਦੇ ਕਹਿਣ ਉੱਤੇ ਵੀ ਇਹ ਅਧਿਆਪਕ ਟੈਂਕੀ ਤੋਂ ਹੇਠਾਂ ਨਹੀਂ ਉਤਰੇ ।
ਜ਼ਿਲਾ ਸਿੱਖਿਆ ਅਧਿਕਾਰੀ ਅਤੇ ਪੁਲਸ ਵਿਭਾਗ ਦੇ ਕਈ ਅਧਿਕਾਰੀਆਂ ਨੇ ਉਨ੍ਹਾਂ ਨੂੰ ਸਮਝਾ ਕੇ ਧਰਨਾ ਖ਼ਤਮ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਯੂਨੀਅਨ ਦੀ ਮੰਗ ਸੀ ਕਿ ਉਹ ਧਰਨਾ ਉਦੋਂ ਤੱਕ ਖ਼ਤਮ ਨਹੀਂ ਕਰਨਗੇ, ਜਦੋਂ ਤਕ ਉਨ੍ਹਾਂ ਦੀ ਮੀਟਿੰਗ ਮੁੱਖ ਮੰਤਰੀ ਪੰਜਾਬ ਅਤੇ ਪ੍ਰਿੰਸੀਪਲ ਸੈਕਟਰੀ ਨਾਲ ਨਹੀਂ ਕਰਵਾਈ ਜਾਂਦੀ । ਇਸ ਮੌਕੇ ਤਜਿੰਦਰ ਅੱਪਰਾ, ਹਰਵਿੰਦਰ ਸਿੰਘ ਮਾਲੇਰਕੋਟਰਲਾ, ਜਸਵੰਤ ਕੌਰ, ਬਲਦੇਵ ਸਮਾਣਾ, ਰਾਜੇਸ਼ ਅੰਮ੍ਰਿਤਸਰ, ਅਮਰਜੀਤ ਰਾਣਾ ਰੌਸ਼ਨ, ਯਾਦਵਿੰਦਰ ਲਾਲੀ, ਗੁਰਪ੍ਰੀਤ ਕੌਰ ਮੌੜ ਆਦਿ ਸਮੇਤ ਹੋਰ ਯੂਨੀਅਨ ਮੈਂਬਰ ਵੀ ਵੱਡੀ ਗਿਣਤੀ 'ਚ ਮੌਜੂਦ ਸਨ।
ਰਾਜਸਥਾਨ 'ਚ ਕੁਮਾਰ ਵਿਸ਼ਵਾਸ ਕਰਨਗੇ ਦਿੱਲੀ ਦੇ ਨੇਤਾਵਾਂ ਨੂੰ ਓਵਰਟੇਕ!
NEXT STORY