ਜਲੰਧਰ, (ਪਾਂਡੇ)- ਸਿੱਖਿਆ ਵਿਭਾਗ ਪੰਜਾਬ ਸਰਕਾਰ ਐੱਸ. ਐੱਸ. ਏ. ਯੂਨੀਅਨ, ਰਮਸਾ ਯੂਨੀਅਨ, ਕੰਪਿਊਟਰ ਅਧਿਆਪਕ ਯੂਨੀਅਨ ਅਤੇ ਦਫਤਰੀ ਕਰਮਚਾਰੀਆਂ ਵਲੋਂ ਪੁੱਡਾ ਕੰਪਲੈਕਸ 'ਚ ਪੰਜਾਬ ਸਰਕਾਰ ਖਿਲਾਫ ਜਮ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਯੂਨੀਅਨ ਨੇਤਾਵਾਂ ਨੇ ਕਿਹਾ ਕਿ ਉਹ ਪਿਛਲੇ 13 ਸਾਲਾਂ ਤੋਂ ਸਿੱਖਿਆ ਵਿਭਾਗ 'ਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ਜਦੋਂਕਿ ਪੰਜਾਬ ਸਰਕਾਰ ਲਗਾਤਾਰ ਅਧਿਆਪਕਾਂ ਅਤੇ ਦਫਤਰੀ ਕਰਮਚਾਰੀਆਂ 'ਤੇ ਜ਼ੁਲਮ ਕਰ ਰਹੀ ਹੈ। ਅਧਿਆਪਕਾਂ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਯੂਨੀਅਨ ਨੇਤਾਵਾਂ ਨੇ ਕਿਹਾ ਕਿ ਪੰਜਾਬ ਸਿੱਖਿਆ ਵਿਭਾਗ ਅਧੀਨ ਕੰਮ ਕਰ ਰਹੇ ਅਧਿਆਪਕਾਂ ਅਤੇ ਕਰਮਚਾਰੀਆਂ 'ਤੇ ਨਾਦਰਸ਼ਾਹੀ ਫਰਮਾਨ ਜਾਰੀ ਕੀਤੇ ਜਾ ਰਹੇ ਹਨ ਜੋ ਗੈਰ-ਸੰਵਿਧਾਨਿਕ ਹੈ। ਸਰਕਾਰ ਅਧਿਆਪਕਾਂ ਦੇ ਭਵਿੱਖ ਨਾਲ ਖਿਲਵਾੜ ਕਰ ਰਹੀ ਹੈ। ਰੋਸ ਪ੍ਰਦਰਸ਼ਨ ਦੌਰਾਨ ਐੱਸ. ਐੱਸ. ਏ. ਜਲੰਧਰ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਪਰਮਾਰ, ਉਚ ਸਕੱਤਰ ਤਿਲਕ ਰਾਜ, ਕੰਪਿਊਟਰ ਅਧਿਆਪਕ ਯੂਨੀਅਨ ਦੇ ਜ਼ਿਲਾ ਪ੍ਰਧਾਨ ਪਵਨ ਸ਼ਰਮਾ, ਉਪ ਪ੍ਰਧਾਨ ਸੁਸ਼ੀਲ ਕੁਮਾਰ, ਐੱਸ. ਐੱਸ. ਏ. ਨਾਲ ਟੀਚਿੰਗ ਯੂਨੀਅਨ (ਦਫਤਰ) ਦੇ ਪ੍ਰਧਾਨ ਸੋਭਿਤ ਭਗਤ, ਉਚ ਸਕੱਤਰ ਅਸ਼ੀਸ਼ ਜੁਲਾਹਾ ਦੇ ਇਲਾਵਾ ਜੈ ਪ੍ਰਕਾਸ਼, ਚੰਦਰ ਸ਼ੇਖਰ, ਹਰਜੀਤ ਸਿੰਘ, ਸੋਨਾਲੀ ਸ਼ਰਮਾ, ਲਵਤਾਰ ਸਿੰਘ, ਹਰਜਿੰਦਰ, ਸੁਖਰਾਜ, ਵਿਕਾਸ, ਗਗਨਦੀਪ ਸ਼ਰਮਾ, ਕਪਿਲੇਸ਼ ਜੇਠੀ, ਜਗਪ੍ਰੀਤ ਸਿੰਘ, ਪੁਨੀਤ, ਮਲਕੀਤ ਸਿੰਘ, ਮਨਿੰਦਰ ਸਿੰਘ ਦੇ ਇਲਾਵਾ ਭਾਰੀ ਗਿਣਤੀ ਵਿਚ ਯੂਨੀਅਨ ਦੇ ਉਚ ਅਧਿਕਾਰੀ ਸ਼ਾਮਲ ਸਨ।
ਵਾਹਨ ਟੋਇੰਗ ਵਾਲਿਓ! ਤੁਸੀਂ ਵੀ ਕਦੇ ਲਾ ਲਿਆ ਕਰੋ ਸੀਟ ਬੈਲਟ
NEXT STORY