ਮੋਗਾ (ਗਰੋਵਰ/ਗੋਪੀ) - ਸ਼ਹਿਰ ਦੇ ਮੋਗਾ-ਲੁਧਿਆਣਾ ਜੀ. ਟੀ. ਰੋਡ 'ਤੇ ਪਿੰਡ ਪੁਰਾਣੇ ਵਾਲਾ ਵਿਖੇ ਸ਼ਹਿਰ ਦੇ ਪ੍ਰਮੁੱਖ ਉਦੋਗਪਤੀ ਅਸ਼ੋਕ ਗੁਪਤਾ, ਡਾਇਰੈਕਟਰ ਅਨੁਜ ਗੁਪਤਾ ਤੇ ਡਾਇਰੈਕਟਰ ਗੌਰਵ ਗੁਪਤਾ ਦੀ ਅਗਵਾਈ ਹੇਠ ਚਲਾਏ ਜਾ ਰਹੇ ਮਾਉਂਟ ਲਿਟਰਾ ਜੀ ਸਕੂਲ ਵਿਖੇ ਅੱਜ ਟੇਲੈਂਟ ਦਾ ਮਹਾਸੰਗ੍ਰਾਮ 'ਕਿਸ 'ਚ ਕਿੰਨਾ ਹੈ ਦਮ' ਮੁਕਾਬਲਾ ਕਰਵਾਇਆ ਗਿਆ, ਜਿਸ ਦੀ ਸ਼ੁਰੂਆਤ ਸਕੂਲ ਡਾਇਰੈਕਟਰ ਅਨੁਜ ਗੁਪਤਾ ਨੇ ਰੀਬਨ ਕੱਟ ਕੇ ਕੀਤਾ। ਉਨ੍ਹਾਂ ਦੱਸਿਆ ਕਿ ਬੱਚਿਆਂ ਦੇ ਟੇਲੈਂਟ ਨੂੰ ਉਨ੍ਹਾਂ 'ਚੋਂ ਬਾਹਰ ਕੱਢਣ ਲਈ ਅਜਿਹੇ ਮੁਕਾਬਲਿਆਂ ਦਾ ਆਯੋਜਨ ਸਕੂਲ 'ਚ ਸਮੇਂ-ਸਮੇਂ 'ਤੇ ਕੀਤਾ ਜਾਂਦਾ ਹੈ।
ਇਸ ਮੁਕਾਬਲੇ 'ਚ ਮੋਗਾ ਸ਼ਹਿਰ ਸਮੇਤ ਆਸ-ਪਾਸ ਦੇ ਖੇਤਰਾਂ ਦੇ ਬੱਚਿਆਂ ਨੇ ਪਹਿਲੇ ਰਾਊਂਡ ਵਿਚ ਹਿੱਸਾ ਲੈ ਕੇ ਆਪਣੀ ਪ੍ਰਤਿਭਾ ਦੇ ਜੌਹਰ ਦਿਖਾਏ। ਉਨ੍ਹਾਂ ਦੱਸਿਆ ਕਿ 23 ਸਤੰਬਰ ਨੂੰ ਸਕੂਲ 'ਚ ਦੂਜੇ ਰਾਊਂਡ ਦੇ ਮੁਕਾਬਲੇ ਹੋਣਗੇ। ਸਕੂਲ ਦਾ ਮੁੱਖ ਮੰਤਵ ਸਮੇਂ-ਸਮੇਂ 'ਤੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਹੋਰਨਾਂ ਮੁਕਾਬਲਿਆਂ ਲਈ ਪ੍ਰੇਰਿਤ ਕਰਨਾ ਹੈ ਤਾਂ ਜੋ ਉਨ੍ਹਾਂ ਅੰਦਰ ਲੁਕੀ ਪ੍ਰਤਿਭਾ ਨੂੰ ਬਾਹਰ ਕੱਢਿਆ ਜਾ ਸਕੇ।
ਟਿੱਲਾ ਬਾਬਾ ਫਰੀਦ ਤੋਂ ਆਗਮਨ ਪੁਰਬ ਦੀ ਰਸਮੀ ਤੌਰ 'ਤੇ ਹੋਈ ਸ਼ੁਰੂਆਤ
NEXT STORY