ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਜੈ ਬਾਬਾ ਖੇਤਰਪਾਲ ਸੇਵਾਦਾਰ ਸੁਸਾਇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਥਾਨਕ ਪੁਰਾਣੀ ਦਾਣਾ ਮੰਡੀ ਵਿਖੇ ਬਾਬਾ ਖੇਤਰਪਾਲ ਮੰਦਰ ਨੇੜੇ 12 ਵਾਂ ਵਿਸ਼ਾਲ ਜਗਰਾਤਾ ਕਰਵਾਇਆ ਗਿਆ। ਇਸ ਮੌਕੇ ਸਾਬਕਾ ਵਿਧਾਇਕਾ ਬੀਬੀ ਕਰਨ ਕੌਰ ਬਰਾੜ, ਪੰਜਾਬ ਕਾਂਗਰਸ ਦੇ ਜਨਰਲ ਸਕੱਤਰ 'ਤੇ ਸਾਬਕਾ ਚੇਅਰਮੈਨ ਜਗਜੀਤ ਸਿੰਘ ਬਰਾੜ ਹਨੀ ਫੱਤਣਵਾਲਾ, ਨਗਰ ਕੌਂਸਲ ਪ੍ਰਧਾਨ ਹਰਪਾਲ ਸਿੰਘ ਬੇਦੀ ਅਤੇ ਕਾਂਗਰਸ ਦੇ ਬਲਾਕ ਪ੍ਰਧਾਨ ਭਿੰਦਰ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਜਦਕਿ ਕੌਂਸਲਰ ਸੰਜੀਵ ਧੂੜੀਆ, ਗੁਰਮੀਤ ਸਿੰਘ ਜੀਤਾ, ਗੌਰਾ ਐਮ.ਸੀ. ਮਿੰਕਲ ਬਜਾਜ , ਸ਼ੰਮੀ ਤੇਰੀਆ ਆਦਿ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਲਵਾਈ। ਇਸ ਮੌਕੇ ਬਾਬਾ ਖੇਤਰਪਾਲ ਜੀ ਦਾ ਸਜਾਇਆ ਗਿਆ ਸੁੰਦਰ ਤੇ ਵਿਸ਼ਾਲ ਦਰਬਾਰ ਦਰਸ਼ਨਯੋਗ ਸੀ, ਪੰਡਾਲ ਤੋਂ ਇਲਾਵਾ ਪੂਰੀ ਪੁਰਾਣੀ ਦਾਣਾ ਮੰਡੀ, ਬਾਬਾ ਖੇਤਰਪਾਲ ਮੰਦਰ ਅਤੇ ਮੰਦਰ ਨੂੰ ਆਉਣ ਵਾਲੇ ਰਸਤਿਆਂ ਨੂੰ ਬਿਜਲਈ ਰੌਸ਼ਨੀਆਂ ਨਾਲ ਸਜਾਇਆ ਗਿਆ। ਜਗਰਾਤੇ ਦੀ ਸ਼ੁਰੂਆਤ ਸ੍ਰੀ ਰਾਵਤਸਰ ਤੋਂ ਲਿਆਂਦੀ ਪੱਵਿਤਰ ਅਖੰਡ ਜੋਤ ਦੇ ਪੂਜਨ ਤੋਂ ਬਾਅਦ ਪ੍ਰਸਿੱਧ ਭਜਨ ਗਾਇਕ ਡਾ. ਗੁਰਬੰਸ ਰਾਹੀ ਨੇ ਕੀਤੀ। ਸ੍ਰੀ ਗਣੇਸ਼ ਵੰਦਨਾ ਤੋਂ ਬਾਅਦ ਭਜਨ ਗਾਇਕ ਡਾ. ਗੁਰਬੰਸ ਰਾਹੀ ਅਤੇ ਕਾਲਾ ਗੁੱਜਰ ਨੇ 'ਮੇਰਾ ਆ ਗਿਆ ਖੇਤਰਪਾਲ ਬਾਬਾ...', 'ਜੰਡਾਂ ਤੇ ਮਸਾਣੀ ਖੇਡਦੀ...', 'ਦੇਖੋ ਬਾਬਾ ਖੇਤਰਪਾਲ ਚੱਲਿਆ ਆਉਂਦੀ ਵਾਸ਼ਨਾ ਫੁੱਲਾਂ ਦੀ...', ਆਦਿ ਭਜਨਾਂ ਨਾਲ ਸ਼ਰਧਾਲੂਆਂ ਨੂੰ ਝੂਮਣ ਲਾ ਦਿਤਾ। ਵੱਡੀ ਗਿਣਤੀ 'ਚ ਇਕੱਤਰ ਹੋਈ ਸੰਗਤ ਲਈ ਲੰਗਰ ਲਾਏ ਗਏ। ਜਗਰਾਤੇ ਦੌਰਾਨ ਮੰਚ ਸੰਚਾਲਨ ਸੁਰਿੰਦਰ ਖੇੜਾ ਨੇ ਕੀਤਾ। ਨਿਊ ਮੁਕਤੀਸਰ ਵੈਲਫੇਅਰ ਸੁਸਾਇਟੀ ਵੱਲੋਂ ਜੋੜਿਆਂ ਦੀ ਸੇਵਾ ਕੀਤੀ ਗਈ।
ਇਸ ਮੌਕੇ ਪ੍ਰਧਾਨ ਨਰੇਸ਼ ਕੋਚਾ ਨੇ ਜਗਰਾਤੇ ਵਿਚ ਸਹਿਯੋਗ ਲਈ ਸਮੂਹ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ। ਸੁਸਾਇਟੀ ਵੱਲੋਂ ਮੁੱਖ ਮਹਿਮਾਨਾਂ, ਵਿਸ਼ੇਸ਼ ਮਹਿਮਾਨ ਅਤੇ ਬਾਹਰ ਤੋਂ ਆਈਆਂ ਸੰਸਥਾਵਾਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ। ਜਗਰਾਤੇ ਦੌਰਾਨ ਭਾਜਪਾ ਦੇ ਤਰਸੇਮ ਗੋਇਲ, ਹੈਪੀ ਗਰਗ, ਸੁਭਾਸ਼ ਖੇੜਾ, ਅਸ਼ੋਕ ਤੇਰੀਆ, ਰਾਜੇਸ਼ ਕਪੂਰ ਆਦਿ ਹਾਜ਼ਰ ਸਨ।
ਘਰ ਵੜ ਕੇ ਕੁੱਟਮਾਰ ਕਰਨ ਵਾਲੇ ਦੋਸ਼ੀਆਂ ਖਿਲਾਫ ਅਜੇ ਤੱਕ ਪੁਲਸ ਵੱਲੋਂ ਨਹੀਂ ਹੋਈ ਕਾਰਵਾਈ
NEXT STORY