ਬੁਢਲਾਡਾ (ਮਨਜੀਤ)- ਸਥਾਨਕ ਸ਼ਹਿਰ ਦੇ ਕਾਂਗਰਸ ਭਵਨ ਵਿਖੇ 78ਵਾਂ ਆਜ਼ਾਦੀ ਦਿਵਸ ਕਾਂਗਰਸ ਪਾਰਟੀ ਹਲਕਾ ਬੁਢਲਾਡਾ ਦੀ ਇੰਚਾਰਜ ਡਾ: ਰਣਵੀਰ ਕੌਰ ਮੀਆਂ ਦੀ ਅਗਵਾਈ ਵਿੱਚ ਮਨਾਇਆ ਗਿਆ। ਕਾਂਗਰਸ ਭਵਨ ਦੀ ਛੱਤ 'ਤੇ ਤਿਰੰਗਾ ਲਹਿਰਾਉਣ ਦੀ ਰਸਮ ਡਾ: ਰਣਵੀਰ ਕੌਰ ਮੀਆਂ ਨੇ ਅਦਾ ਕੀਤੀ।
ਇਹ ਵੀ ਪੜ੍ਹੋ- ਉਲਟਾ ਤਿਰੰਗਾ ਦੇਖ ਕੇ ਖ਼ੁਦ ਨੂੰ ਨਾ ਰੋਕ ਸਕੇ ਵਕਫ਼ ਬੋਰਡ ਪ੍ਰਧਾਨ, ਛੱਤ 'ਤੇ ਚੜ੍ਹ ਕੇ ਆਪ ਕੀਤਾ ਸਿੱਧਾ
ਇਸ ਮੌਕੇ ਬੋਲਦਿਆਂ ਡਾ: ਰਣਵੀਰ ਕੌਰ ਮੀਆਂ ਨੇ ਕਿਹਾ ਕਿ ਸ਼ਹੀਦਾਂ ਵੱਲੋਂ ਦਿੱਤੀਆਂ ਕੁਰਬਾਨੀਆਂ ਸਦਕਾ ਹੀ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਇਸ ਮੌਕੇ ਬਲਾਕ ਬੁਢਲਾਡਾ ਦਿਹਾਤੀ ਦੇ ਪ੍ਰਧਾਨ ਤਰਨਜੀਤ ਸਿੰਘ ਚਹਿਲ, ਤੀਰਥ ਸਿੰਘ ਸਵੀਟੀ, ਖੇਮ ਸਿੰਘ ਜਟਾਣਾ, ਕੌਂਸਲਰ ਨਰੇਸ਼ ਕੁਮਾਰ, ਪ੍ਰਧਾਨ ਜਸਵੀਰ ਸਿੰਘ ਚੱਕ ਅਲੀਸ਼ੇਰ, ਸਾਬਕਾ ਸਰਪੰਚ ਸਤਗੁਰ ਸਿੰਘ ਜਲਵੇੜਾ, ਆੜ੍ਹਤੀਆ ਯੂਨੀਅਨ ਦੇ ਪ੍ਰਧਾਨ ਰਾਜਿੰਦਰ ਸਿੰਘ ਕੋਹਲੀ, ਗੁਰਿੰਦਰ ਮੋਹਨ, ਰਾਜ ਬੋੜਾਵਾਲੀਆ, ਵਿੱਕੀ ਬੋੜਾਵਾਲੀਆ, ਗੌਰਵ, ਰਾਜ ਬੱਛੋਆਣਾ, ਗੋਪਾਲ ਸ਼ਰਮਾ ਬਰੇਟਾ, ਦਰਸ਼ਨ ਸਿੰਘ, ਸੁਖਚੈਨ ਸਿੰਘ ਬੋੜਾਵਾਲ, ਗੁਰਜੀਤ ਸਿੰਘ ਮੱਲ ਸਿੰਘ ਵਾਲਾ, ਆਸ਼ੂ ਕੁਮਾਰ, ਜੁਗਰਾਜ ਕਾਲਾ, ਸਰਪੰਚ ਲਾਡੀ ਝੁਨੀਰ ਤੋਂ ਇਲਾਵਾ ਹੋਰ ਵੀ ਮੌਜੂਦ ਸਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170eੋ
ਇਨਸਾਨੀਅਤ ਹੋਈ ਸ਼ਰਮਸਾਰ, ਇਕੋ ਘਰ 'ਚ ਕਿਰਾਏ 'ਤੇ ਰਹਿੰਦੇ ਨੌਜਵਾਨ ਨੇ ਨਾਬਾਲਗਾ ਨੂੰ ਬਣਾਇਆ ਹਵਸ ਦਾ ਸ਼ਿਕਾਰ
NEXT STORY