ਬਾਘਾਪੁਰਾਣਾ, (ਚਟਾਨੀ)- ਨੌਜਵਾਨ ਭਾਰਤ ਸਭਾ ਦੇ ਆਗੂ ਅਵਤਾਰ ਸਿੰਘ ਕੋਟਲਾ ਦੀ ਧਰਮਪਤਨੀ ਰਜਿੰਦਰ ਕੌਰ ਦੀ ਦੋ ਮਹੀਨੇ ਪਹਿਲਾਂ ਪਿੰਡ ਦੇ ਹੀ ਕੁਝ ਲੋਕਾਂ ਵੱਲੋਂ ਕੀਤੀ ਗਈ ਕੁੱਟਮਾਰ ਅਤੇ ਬੋਲੇ ਗਏ ਜਾਤੀਵਾਦ ਸ਼ਬਦਾਂ ਸਬੰਧੀ ਬਾਘਾਪੁਰਾਣਾ ਪੁਲਸ ਵੱਲੋਂ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ ਪੀੜਤ ਧਿਰ ਲਈ ਇਨਸਾਫ ਵਾਸਤੇ ਲੋਕ ਹਿੱਤੂ ਜਥੇਬੰਦੀਆਂ ਨੇ ਅੱਜ ਸੰਘਰਸ਼ ਦਾ ਐਲਾਨ ਕੀਤਾ।
ਪੇਂਡੂ ਮਜ਼ਦੂਰ ਯੂਨੀਅਨ, ਨੌਜਵਾਨ ਭਾਰਤ ਸਭਾ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂਆਂ ਬਲਦੇਵ ਸਿੰਘ ਸਿੰਘਾਂਵਾਲਾ, ਮੰਗਾ ਸਿੰਘ ਵੈਰੋਕੇ, ਅਮਰਜੀਤ ਸਿੰਘ ਚੰਨੂੰਵਾਲਾ, ਬ੍ਰਿਜ ਲਾਲ ਰਾਜੇਆਣਾ ਅਤੇ ਕਮਲਜੀਤ ਸਿੰਘ ਨੇ ਦੱਸਿਆ ਕਿ ਪੁਲਸ ਦੀ ਬੇਹੱਦ ਸੁਸਤ ਅਤੇ ਨਾਂਹ ਪੱਖੀ ਕਾਰਵਾਈ ਦੇ ਨਾਲ-ਨਾਲ ਪੁਲਸ ਵੱਲੋਂ ਪੀੜਤ ਔਰਤ ਨੂੰ ਸਵਾਲਾਂ ਦੇ ਸ਼ਬਦੀ ਜਾਲ 'ਚ ਉਲਝਾ ਕੇ ਕੇਸ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਵਫਦ ਨੇ ਇਹ ਵੀ ਕਿਹਾ ਕਿ ਪੀੜਤ ਧਿਰ ਦੀ ਸੁਣਵਾਈ ਨਾ ਹੋਣ ਅਤੇ ਦੋਸ਼ੀਆਂ ਵੱਲੋਂ ਅਜੇ ਵੀ ਪੀੜਤਾ ਨੂੰ ਧਮਕਾਉਣ ਦੇ ਮਸਲੇ ਸਬੰਧੀ ਥਾਣਾ ਮੁਖੀ ਵਫਦ ਨੂੰ ਮਿਲਣ ਤੱਕ ਦਾ ਸਮਾਂ ਵੀ ਨਹੀਂ ਦੇ ਰਹੇ। ਜਨਤਕ ਜਥੇਬੰਦੀਆਂ ਦੇ ਵਫਦ ਨੇ ਕਿਹਾ ਕਿ ਪੁਲਸ ਵਿਭਾਗ ਵੱਲੋਂ ਸਿਆਸੀ ਦਬਾਅ ਹੇਠ ਪੀੜਤਾ ਨੂੰ ਅਜੇ ਤੱਕ ਇਨਸਾਫ ਤੋਂ ਦੂਰ ਰੱਖਿਆ ਜਾ ਰਿਹਾ ਹੈ, ਜਦਕਿ ਦੋਸ਼ੀਆਂ ਦੀ ਪੁਸ਼ਤਪਨਾਹੀ ਕਰ ਕੇ ਪਿੱਠ ਥਾਪੜੀ ਜਾ ਰਹੀ ਹੈ। ਜਥੇਬੰਦੀ ਨੇ ਰੋਸ ਵਜੋਂ ਪੁਲਸ ਖਿਲਾਫ ਥਾਣਾ ਬਾਘਾਪੁਰਾਣਾ ਮੂਹਰੇ 25 ਦਸੰਬਰ ਨੂੰ ਰੋਹ ਭਰਪੂਰ ਮੁਜ਼ਾਹਰਾ ਕਰਨ ਦਾ ਐਲਾਨ ਕੀਤਾ ਹੈ।
ਥਾਣਾ ਮੁਖੀ ਦਾ ਪੱਖ
ਬਾਘਾਪੁਰਾਣਾ ਥਾਣੇ ਦੇ ਮੁਖੀ ਜੰਗਜੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਔਰਤਾਂ ਦੀ ਆਪਸੀ ਲੜਾਈ ਦੌਰਾਨ ਖਿੱਚ-ਧੂਹ ਹੋਈ ਹੈ। ਪੁਲਸ ਵੱਲੋਂ ਹੁਣ ਤੱਕ ਦੀ ਕੀਤੀ ਗਈ ਪੜਤਾਲ ਦੌਰਾਨ ਅਜਿਹਾ ਕੁਝ ਵੀ ਸਾਹਮਣੇ ਨਹੀਂ ਆਇਆ, ਜੋ ਦੋਸ਼ ਲਾਉਣ ਵਾਲੀ ਧਿਰ ਦੀਆਂ ਗੱਲਾਂ ਦੀ ਪੁਸ਼ਟੀ ਕਰਦਾ ਹੋਵੇ ਪਰ ਪੁਲਸ ਨੇ ਇਸ ਕੇਸ ਸਬੰਧੀ 107/51 ਧਾਰਾ ਦਰਜ ਕਰ ਲਈ ਹੈ।
ਪੁਲਸ-ਗੈਂਗਸਟਰ ਮੁਕਾਬਲਾ : ਸੁਧਰਨਾ ਚਾਹੁੰਦਾ ਸੀ ਪਰਭਦੀਪ : ਅਮਨਦੀਪ ਕੌਰ
NEXT STORY