ਬਠਿੰਡਾ, (ਪਰਮਿੰਦਰ)- ਕਿਸਾਨੀ ਮੰਗਾਂ ਨੂੰ ਲੈ ਕੇ ਭਾਕਿਯੂ ਏਕਤਾ (ਸਿੱਧੂਪੁਰ) ਦੇ ਜੇਲ ਭਰੋ ਅੰਦੋਲਨ ਦੇ ਤਹਿਤ ਐਤਵਾਰ ਨੂੰ 32 ਨੌਜਵਾਨ ਕਿਸਾਨਾਂ ਨੇ ਗ੍ਰਿਫਤਾਰੀ ਦਿੱਤੀ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਆਮਦ ਨੂੰ ਵੇਖਦੇ ਹੋਏ ਉਕਤ ਕਿਸਾਨਾਂ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਗਿਆ ਕਿਉਂਕਿ ਮਿੰਨੀ ਸਕੱਤਰ ਦੇ ਨਜ਼ਦੀਕ ਹੀ ਬੀਬੀ ਬਾਦਲ ਦਾ ਪ੍ਰੋਗਰਾਮ ਸੀ। ਪੁਲਸ ਨੂੰ ਸ਼ੱਕ ਸੀ ਕਿ ਕਿਸਾਨ ਉਕਤ ਸਮਾਰੋਹ 'ਚ ਖਲਲ ਪਾ ਸਕਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਕੇ ਸਿਵਲ ਲਾਈਨ ਥਾਣੇ ਲਿਜਾਇਆ ਗਿਆ। ਥਾਣਾ ਸਿਵਲ ਲਾਈਨ 'ਚ 13 ਕਿਸਾਨਾਂ ਨੂੰ ਜੇਲ ਭੇਜ ਦਿੱਤਾ ਗਿਆ ਜਦੋਂਕਿ ਹੋਰਨਾਂ ਨੂੰ ਰਿਹਾਅ ਕਰ ਦਿੱਤਾ ਗਿਆ।
ਕਿਸਾਨਾਂ ਨੇ ਥਾਣੇ 'ਚ ਹੀ ਧਰਨਾ ਲਾ ਕੇ ਨਾਅਰੇਬਾਜ਼ੀ ਕੀਤੀ। ਗੌਰਤਲਬ ਹੈ ਕਿ ਭਾਕਿਯੂ ਦੀ ਅਗਵਾਈ 'ਚ ਕਿਸਾਨ ਪਿਛਲੇ 5 ਦਿਨਾਂ ਤੋਂ ਲਗਾਤਾਰ ਗ੍ਰਿਫ਼ਤਾਰੀਆਂ ਦੇ ਰਹੇ ਹਨ। ਯੂਨੀਅਨ ਦੇ ਜ਼ਿਲਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ, ਪ੍ਰਦੇਸ਼ ਸੀਨੀਅਰ ਮੀਤ ਪ੍ਰਧਾਨ ਕਾਕਾ ਸਿੰਘ ਕੋਟੜਾ, ਜਨਰਲ ਸਕੱਤਰ ਰੇਸ਼ਮ ਸਿੰਘ ਯਾਤਰੀ ਨੇ ਕਿਹਾ ਕਿ ਕਿਸਾਨਾਂ ਨੂੰ ਕਰਜ਼ੇ ਤੋਂ ਮੁਕਤੀ ਦਿਵਾਉਣ, ਡਾ. ਸਵਾਮੀਨਾਥਨ ਰਿਪੋਰਟ ਲਾਗੂ ਕਰਵਾਉਣ ਅਤੇ ਹੋਰ ਮੰਗਾਂ ਨੂੰ ਲੇ ਕੇ ਸੰਘਰਸ਼ ਜਾਰੀ ਰੱਖਿਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਸੋਮਵਾਰ ਨੂੰ ਨੌਜਵਾਨ ਕਿਸਾਨਾਂ ਨੇ ਖੁਦ ਨੂੰ ਗ੍ਰਿਫਤਾਰੀ ਲਈ ਪੇਸ਼ ਕੀਤਾ। ਗ੍ਰਿਫਤਾਰੀਆਂ ਦੇ ਇਸ ਸਿਲਸਿਲੇ ਨੂੰ 15 ਅਗਸਤ ਤੱਕ ਜਾਰੀ ਰੱਖਿਆ ਜਾਵੇਗਾ।
ਫੈਕਟਰੀ ਮਾਲਕ ਨਾਲ 10 ਲੱਖ ਦੀ ਧੋਖਾਦੇਹੀ ਕਰਨ ਵਾਲੇ 2 ਨਾਮਜ਼ਦ
NEXT STORY