ਲੁਧਿਆਣਾ, (ਮਹੇਸ਼)- ਨਸ਼ਾ ਸਪਲਾਈ ਕਰਨ ਦੇ ਮਾਮਲੇ ਵਿਚ ਪੂਰੇ ਸਲੇਮ ਟਾਬਰੀ ਇਲਾਕੇ ਵਿਚ ਨਾਚੀ ਦੇ ਨਾਂ ਨਾਲ ਮਸ਼ਹੂਰ ਸੋਨੀਆ ਆਖਿਰਕਾਰ ਸੋਮਵਾਰ ਨੂੰ ਫੜੀ ਗਈ। ਸਲੇਮ ਟਾਬਰੀ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋਂ 5 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਉਧਰ ਨਾਚੀ ਦੇ ਫੜੇ ਜਾਣ ਨਾਲ ਇਲਾਕੇ ਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਨਾਚੀ ਕਾਰਨ ਇਲਾਕੇ ਦੇ ਕਈ ਲੜਕਿਆਂ ਨੂੰ ਨਸ਼ੇ ਦੀ ਲਤ ਲੱਗ ਗਈ। ਉਸ ਦੀ ਵਜ੍ਹਾ ਨਾਲ ਕਈ ਘਰ ਤਬਾਹੀ ਦੇ ਕੰਢੇ 'ਤੇ ਪਹੁੰਚ ਚੁੱਕੇ ਹਨ। ਉਸ ਦੇ ਫੜੇ ਜਾਣ ਨਾਲ ਖਾਸ ਕਰਕੇ ਪੀਰੂ ਬੰਦਾ ਇਲਾਕੇ ਦੇ ਲੋਕਾਂ ਨੂੰ ਬੇਹੱਦ ਰਾਹਤ ਮਿਲੇਗੀ। ਏ. ਐੱਸ. ਆਈ. ਜਿੰਦਲ ਲਾਲ ਨੇ ਦੱਸਿਆ ਕਿ ਨਾਚੀ ਨੂੰ ਅੱਜ ਸੂਚਨਾ ਦੇ ਆਧਾਰ 'ਤੇ ਪੀਰੂ ਬੰਦਾ ਇਲਾਕੇ ਤੋਂ ਕਾਬੂ ਕੀਤਾ ਗਿਆ। ਉਸ ਸਮੇਂ ਉਹ ਸਪਲਾਈ ਕਰਦੀ ਫਿਰਾਕ ਵਿਚ ਸੀ। ਤਲਾਸ਼ੀ ਦੌਰਾਨ ਉਸ ਕੋਲੋਂ ਉਕਤ ਹੈਰੋਇਨ ਬਰਾਮਦ ਹੋਈ। ਜਿੰਦਰ ਨੇ ਦੱਸਿਆ ਕਿ ਪੁਲਸ ਕਾਫੀ ਦਿਨਾਂ ਤੋਂ ਉਸ ਦੇ ਪਿੱਛੇ ਲੱਗੀ ਹੋਈ ਸੀ ਪਰ ਉਹ ਹੱਥ ਨਹੀਂ ਆ ਰਹੀ ਸੀ ਅਤੇ ਵਾਰ-ਵਾਰ ਪੁਲਸ ਨੂੰ ਚਕਮਾ ਦੇਣ ਵਿਚ ਕਾਮਯਾਬ ਹੋ ਜਾਂਦੀ ਸੀ। ਉਨ੍ਹਾਂ ਦੱਸਿਆ ਕਿ ਨਾਚੀ ਪਿਛਲੇ ਲੰਬੇ ਸਮੇਂ ਤੋਂ ਇਸ ਗੋਰਖਧੰਦੇ ਵਿਚ ਸਰਗਰਮ ਹੈ ਅਤੇ ਪੁੜੀਆਂ ਬਣਾ ਕੇ ਹੈਰੋਇਨ ਦੀ ਸਪਲਾਈ ਕਰਦੀ ਸੀ। ਉਨ੍ਹਾਂ ਦੱਸਿਆ ਕਿ ਨਾਚੀ ਨੂੰ ਮੰਗਲਵਾਰ ਅਦਾਲਤ ਵਿਚ ਪੇਸ਼ ਕਰ ਕੇ ਉਸ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ।
ਪੈਟਰੋਲ ਪੰਪ 'ਤੇ ਦੋ ਧਿਰਾਂ 'ਚ ਖੂਨੀ ਝੜਪ, ਪੱਗਾਂ ਉੱਤਰੀਆਂ
NEXT STORY