ਪਠਾਨਕੋਟ/ਭੋਆ, (ਸ਼ਾਰਦਾ, ਅਰੁਣ)- ਭੋਆ ਵਿਧਾਨ ਸਭਾ ਹਲਕੇ ਦੇ ਅਧੀਨ ਆਉਂਦੇ ਰਾਵੀ ਦਰਿਆ ਤੇ ਕੀੜੀ ਪੱਤਣ ਤੋਂ ਸਰਹੱਦੀ ਇਲਾਕੇ ਦੇ ਲੋਕਾਂ ਨੂੰ ਲੰਘਾਉਣ ਵਾਲੀ ਕਿਸ਼ਤੀ ਖੁਦ ਮੁਰੰਮਤ ਦੀ ਘਾਟ ਕਾਰਨ ਅੰਤਿਮ ਸਾਹ ਲੈ ਰਹੀ ਹੈ। ਇਸ ਦੇ ਬਾਵਜੂਦ ਪ੍ਰਤੀਦਿਨ ਅਨੇਕਾਂ ਮਨੁੱਖੀ ਜ਼ਿੰਦਗੀਆਂ ਦਾ ਬੋਝ ਢੋਹਣ 'ਤੇ ਮਜਬੂਰ ਹੈ। ਕਿਸ਼ਤੀ ਨੂੰ ਜਦੋਂ ਸਵਾਰੀਆਂ ਨਾਲ ਲੋਡ ਕਰ ਕੇ ਇਕ ਤੋਂ ਦੂਸਰੀ ਕਿਨਾਰੇ 'ਤੇ ਲੈ ਜਾਇਆ ਜਾਂਦਾ ਹੈ ਤਾਂ ਦਰਿਆ ਪਾਰ ਕਰਦੇ ਸਮੇਂ ਕਿਸ਼ਤੀ ਵਿਚ ਪਹਿਲਾਂ ਹੋਈਆਂ ਅਨੇਕਾਂ ਮੋਰੀਆਂ ਦੇ ਕਾਰਨ ਕਿਸ਼ਤੀ ਵਿਚ ਪਾਣੀ ਭਰ ਜਾਂਦਾ ਹੈ। ਅਜਿਹੇ 'ਚ ਹਰ ਸਮੇਂ ਇਸ 'ਚ ਸਵਾਰ ਲੋਕਾਂ ਦੀ ਜ਼ਿੰਦਗੀ ਰੱਬ ਆਸਰੇ ਰਹਿੰਦੀ ਹੈ।
ਵਰਣਨਯੋਗ ਹੈ ਕਿ ਉਕਤ ਕਿਸ਼ਤੀ ਦਰਿਆ ਪਾਰ ਕਰੀਬ 5 ਦਰਜਨ ਪਿੰਡਾਂ ਦੀ ਜਨਤਾ ਲਈ ਜੀਵਨ ਰੇਖਾ ਹੈ ਅਤੇ ਦਰਿਆ ਪਾਰ ਅਤੇ ਨਾਲ ਲੱਗਦੇ ਪਿੰਡਾਂ ਲਈ ਆਉਣ-ਜਾਣ ਦਾ ਸ਼ਾਰਟਕੱਟ ਸਾਧਨ ਹੈ। ਅਜਿਹੇ 'ਚ ਨਜ਼ਦੀਕੀ ਪਿੰਡਾਂ ਦੇ ਲੋਕ ਆਰ-ਪਾਰ ਆਪਣੇ ਕੰਮਾਂ ਲਈ ਇਸ ਕਿਸ਼ਤੀ ਨੂੰ ਪਹਿਲ ਦਿੰਦੇ ਹਨ। ਉਥੇ ਹੀ ਸਥਾਨਕ ਲੋਕਾਂ ਮਾ. ਰਾਮ ਲਾਲ, ਨਿਸ਼ੂ ਸ਼ਰਮਾ, ਡਿੰਪੀ ਠਾਕੁਰ, ਰਾਜ ਕੁਮਾਰ ਸਿਹੋੜਾ, ਗੌਰਵ ਮਹਾਜਨ ਨੇ ਜ਼ਿਲਾ ਪ੍ਰਸ਼ਾਸਨ ਅਤੇ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਤੋਂ ਪਹਿਲਾਂ ਕੋਈ ਵੱਡਾ ਹਾਦਸਾ ਵਾਪਰੇ। ਇਸ ਪੱਤਣ 'ਤੇ ਜਾਂ ਤਾਂ ਪੱਕਾ ਪੁਲ ਛੇਤੀ ਤੋਂ ਛੇਤੀ ਬਣਾਇਆ ਜਾਵੇਂ ਜਾਂ ਫਿਰ ਇਸ ਖਸਤਾ ਹਾਲਤ ਕਿਸ਼ਤੀ ਨੂੰ ਬਦਲਿਆ ਜਾਵੇ।
ਪ੍ਰਦੂਸ਼ਿਤ ਧੂੰਏਂ ਤੇ ਕੋਹਰੇ ਨੂੰ ਲੈ ਕੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ
NEXT STORY