ਕੋਟਕਪੂਰਾ (ਨਰਿੰਦਰ) : ਬੀਤੀ ਰਾਤ ਸਥਾਨਕ ਸ਼ਹਿਰ ਵਿਖੇ ਵਿਆਹ ਸਮਾਗਮ ਦੌਰਾਨ ਮੌਜ-ਮਸਤੀ ਵਿਚ ਚਲਾਈ ਗੋਲੀ ਨਾਲ ਇਕ ਬੱਚੇ ਦੀ ਮੌਤ ਹੋ ਗਈ, ਜਦ ਕਿ ਇਕ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ।
ਮਿਲੀ ਜਾਣਕਾਰੀ ਅਨੁਸਾਰ ਸਥਾਨਕ ਮੁਹੱਲਾ ਅਨੰਦ ਨਗਰ ਦੇ ਰਹਿਣ ਵਾਲੇ ਹਰਮੰਦਰ ਸਿੰਘ ਉਰਫ਼ ਭੋਲਾ ਬੈਟਰੀਆਂ ਵਾਲਾ ਦੇ ਲੜਕੇ ਦਾ ਅੱਜ 19 ਨਵੰਬਰ ਨੂੰ ਵਿਆਹ ਸੀ ਅਤੇ ਇਸ ਸਬੰਧ ਵਿਚ ਬੀਤੀ ਰਾਤ ਘਰ ਵਿਚ ਲੇਡੀ ਸੰਗੀਤ ਦਾ ਪ੍ਰੋਗਰਾਮ ਰੱਖਿਆ ਗਿਆ ਸੀ। ਸੰਗੀਤ ਦੇ ਪ੍ਰੋਗਰਾਮ ਦੌਰਾਨ ਡੀ. ਜੇ. ਚੱਲ ਰਿਹਾ ਸੀ ਅਤੇ ਇਸ ਦੌਰਾਨ ਮੌਜ-ਮਸਤੀ ਵਿਚ ਵਿਆਹ ਵਾਲੇ ਲੜਕੇ ਬਿਕਰਮਜੀਤ ਸਿੰਘ ਪੁੱਤਰ ਹਰਮੰਦਰ ਸਿੰਘ ਦਾ ਮਾਸੜ ਬਲਵਿੰਦਰ ਸਿੰਘ ਪੁੱਤਰ ਸੁਖਮੰਦਰ ਸਿੰਘ ਵਾਸੀ ਮਹਿਰੋ ਜ਼ਿਲਾ ਮੋਗਾ ਲੜਕੇ ਦੇ ਮਾਮੇ ਅਵਤਾਰ ਸਿੰਘ ਵਾਸੀ ਮੋਗਾ ਤੋਂ ਰਿਵਾਲਵਰ ਫ਼ੜ੍ਹ ਕੇ ਫ਼ਾਇਰ ਕਰ ਰਿਹਾ ਸੀ । ਇਸ ਫਾਇਰਿੰਗ ਦੌਰਾਨ ਉੱਥੇ ਖੇਡ ਰਹੇ ਬੱਚੇ ਵਿਕਰਮਜੀਤ ਸਿੰਘ (8) ਪੁੱਤਰ ਕੁਲਵਿੰਦਰ ਸਿੰਘ ਅਤੇ ਇਕ ਹੋਰ ਲੜਕੇ ਕਮਰੀਨ ਬਰਾੜ ਪੁੱਤਰ ਹੌਲਦਾਰ ਜਗਸੀਰ ਸਿੰਘ ਦੇ ਗੋਲੀਆਂ ਲੱਗੀਆਂ। ਗੋਲੀ ਲੱਗਣ ਨਾਲ ਵਿਕਰਮਜੀਤ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦ ਕਿ ਕਮਰੀਨ ਬਰਾੜ ਜ਼ਖਮੀ ਹੋ ਗਿਆ। ਇਸ ਸਬੰਧ ਵਿਚ ਥਾਣਾ ਸਿਟੀ ਕੋਟਕਪੂਰਾ ਵਿਖੇ ਬਲਵਿੰਦਰ ਸਿੰਘ ਅਤੇ ਅਵਤਾਰ ਸਿੰਘ ਖਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਜਲੰਧਰ: ਡੀ. ਸੀ. ਨੇ ਜਾਰੀ ਕੀਤਾ ਹੁਕਮ, ਫਿਰ ਤੋਂ ਬਦਲਿਆ ਸਕੂਲਾਂ ਦਾ ਸਮਾਂ
NEXT STORY