ਮੋਗਾ, (ਅਾਜ਼ਾਦ)- ਫੂਲੇਵਾਲਾ ਪੁਲ ’ਤੇ ਸਥਿਤ ਡਿਊਟੀ ਉਪਰ ਤਾਇਨਾਤ ਬਾਘਾਪੁਰਾਣਾ ਦੇ ਦੋ ਹੌਲਦਾਰਾਂ ’ਤੇ ਹਥਿਆਰਬੰਦ ਲੜਕਿਆਂ ਵੱਲੋਂ ਜਾਨਲੇਵਾ ਹਮਲਾ ਕਰਨ ਦਾ ਸਮਾਚਾਰ ਹੈ। ਜ਼ਖਮੀ ਹਾਲਤ ’ਚ ਉਨ੍ਹਾਂ ਨੂੰ ਬਾਘਾਪੁਰਾਣਾ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਡਾਕਟਰਾਂ ਨੇ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਫਰੀਦਕੋਟ ਦੇ ਮੈਡੀਕਲ ਹਸਪਤਾਲ ਰੈਫਰ ਕਰ ਦਿੱਤਾ ਹੈ। ਇਕ ਢਾਬੇ ’ਤੇ ਕੰਮ ਕਰਦੇ ਮੁਲਾਜ਼ਮ ਹਰੀਸ਼ ਕੁਮਾਰ ਦੀ ਢਾਬਾ ਸੰਚਾਲਕਾਂ ਵੱਲੋਂ ਕੁੱਟਮਾਰ ਕੀਤੀ ਗਈ, ਜਿਸ ’ਤੇ ਉਹ ਗਾਲੀ-ਗਲੋਚ ਕਰਦਾ ਹੋਇਅਾ ਢਾਬੇ ਤੋਂ ਬਾਹਰ ਅਾ ਗਿਅਾ ਤੇ ਸਾਹਮਣੇ ਸਥਿਤ ਇਕ ਹੋਰ ਢਾਬੇ ’ਤੇ ਚਲਾ ਗਿਅਾ, ਜਿਥੇ ਉਹ ਪਹਿਲਾ ਕੰਮ ਕਰਦਾ ਸੀ, ਉਨ੍ਹਾਂ ਵੱਲੋਂ ਭੜਕਾਏ ਜਾਣ ਦੇ ਬਾਅਦ ਉਹ ਦੁਬਾਰਾ ਲੜਣ ਲਈ ਉਸ ਢਾਬੇ ’ਤੇ ਅਾ ਗਿਅਾ। ਉਥੇ ਪਹਿਲਾ ਤੋਂ ਹੀ ਤਾਇਨਾਤ ਦੋ ਹੌਲਦਾਰਾਂ ਨੇ ਉਸਨੂੰ ਰੋਕਣ ਦਾ ਯਤਨ ਕੀਤਾ ਪਰ ਹਰੀਸ਼ ਤੇ ਉਸਦੇ ਕੁਝ ਸਾਥੀ ਗੁਰਤੇਜ ਸਿੰਘ, ਗੋਲਡੀ, ਰਿੱਕੀ ਨਿਵਾਸੀ ਪਿੰਡ ਉੱਗੋਕੇ ਅਤੇ ਕੁੱਝ ਅਣਪਛਾਤੇ ਵਿਅਕਤੀਅਾਂ ਨੇ ਮਿਲ ਕੇ ਹੌਲਦਾਰਾਂ ਦੀ ਕੁੱਟਮਾਰ ਕਰ ਦਿੱਤੀ ਤੇ ਉਹ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ।
ਥਾਣਾ ਮੁਖੀ ਨੇ ਦੱਸਿਆ ਕਿ ਜ਼ਖ਼ਮੀ ਹੌਲਦਾਰ ਅਮਰਜੀਤ ਸਿੰਘ ਦੇ ਬਿਆਨਾਂ ’ਤੇ ਦੋਸ਼ੀਅਾਂ ਖਿਲਾਫ ਮਾਮਲਾ ਦਰਜ਼ ਕਰ ਲਿਅਾ ਹੈ।
ਸੋਸ਼ਲ ਮੀਡੀਆ 'ਤੇ ਵਾਇਰਲ ਤੂਫ਼ਾਨ ਦੀ ਵੀਡੀਓ ਹੋਈ ਫੇਕ ਸਾਬਤ
NEXT STORY