ਅੰਮ੍ਰਿਤਸਰ, (ਰਮਨ)- ਮੇਅਰ ਕਰਮਜੀਤ ਸਿੰਘ ਰਿੰਟੂ ਤੇ ਕਮਿਸ਼ਨਰ ਸੋਨਾਲੀ ਗਿਰੀ ਦੇ ਦਿਸ਼ਾ-ਨਿਰਦੇਸ਼ਾਂ 'ਤੇ ਪਾਣੀ ਦੀ ਬਰਬਾਦੀ ਨੂੰ ਰੋਕਣ ਲਈ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜਿਸ ਨਾਲ ਸ਼ਹਿਰ ਵਿਚ ਪਾਣੀ ਦੀ ਬਰਬਾਦੀ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ ਕਿਉਂਕਿ ਨਿਗਮ ਪ੍ਰਸ਼ਾਸਨ ਨੇ ਅਜਿਹੇ ਲੋਕਾਂ ਦੇ ਚਲਾਨ ਕੱਟਣ ਦੀ ਤਿਆਰੀ ਕਰ ਲਈ ਹੈ। ਇਸ ਦੇ ਮੱਦੇਨਜ਼ਰ ਵਾਟਰ-ਸੀਵਰੇਜ ਵਿਭਾਗ ਦੇ ਐਕਸੀਅਨ ਤਿਲਕ ਰਾਜ ਜੱਸੜ ਨੇ ਆਪਣੀ ਟੀਮ ਨੂੰ ਪਾਸ਼ ਏਰੀਏ 'ਚ ਭੇਜਿਆ ਤੇ ਉਨ੍ਹਾਂ ਨੂੰ ਸਖਤ ਹਦਾਇਤਾਂ ਦਿੱਤੀਆਂ ਕਿ ਜਿਥੇ ਕਿਤੇ ਵੀ ਪਾਣੀ ਦੀ ਬਰਬਾਦੀ ਹੁੰਦੀ ਨਜ਼ਰ ਆਵੇ, ਮੌਕੇ 'ਤੇ ਚਲਾਨ ਕੱਟ ਦਿੱਤਾ ਜਾਵੇ। ਇਹ ਟੀਮਾਂ ਵੱਖ-ਵੱਖ ਖੇਤਰਾਂ ਵਿਚ ਹਰ ਰੋਜ਼ ਦੌਰਾ ਕਰਨਗੀਆਂ। ਜੇਕਰ ਕਿਸੇ ਜਗ੍ਹਾ 'ਤੇ ਕੋਈ ਪਾਣੀ ਦੀ ਬਰਬਾਦੀ ਕਰਦਾ ਦਿਖਾਈ ਦਿੱਤਾ ਤਾਂ ਤੁਰੰਤ ਚਲਾਨ ਕੱਟ ਕੇ ਜੁਰਮਾਨਾ ਲਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਐਤਵਾਰ ਤੱਕ ਲੋਕਾਂ ਨੂੰ ਚਿਤਾਵਨੀ ਦਿੱਤੀ ਅਤੇ ਜਾਗਰੂਕ ਕੀਤਾ ਗਿਆ ਹੈ, ਸੋਮਵਾਰ ਤੋਂ ਹਰ ਰੋਜ਼ ਟੀਮਾਂ ਪਾਣੀ ਬਰਬਾਦ ਕਰਨ ਵਾਲਿਆਂ ਦੇ ਚਲਾਨ ਕੱਟਣਗੀਆਂ। ਇਸ ਸਬੰਧੀ ਹਰ ਰੋਜ਼ ਵੱਖ ਤੋਂ ਰਿਕਾਰਡ ਬਣਾਇਆ ਜਾਵੇਗਾ।
ਜਲ ਹੈ ਤਾਂ ਕੱਲ ਹੈ, ਇਸ ਲਈ ਸ਼ਹਿਰਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਆਓ ਸਭ ਮਿਲ ਕੇ ਬਚਾਓ ਪਾਣੀ ਤਾਂ ਕਿ ਸਾਡਾ ਆਉਣ ਵਾਲਾ ਕੱਲ ਸੁਰੱਖਿਅਤ ਹੋਵੇ। ਦੇਸ਼ 'ਚ ਕਈ ਰਾਜਾਂ ਵਿਚ ਸੋਕੇ ਦੀ ਹਾਲਤ ਪੈਦਾ ਹੋਣ ਕਾਰਨ ਪੀਣ ਵਾਲਾ ਪਾਣੀ ਉਪਲਬਧ ਨਾ ਹੋਣ ਕਾਰਨ ਹਾਹਾਕਾਰ ਮਚੀ ਹੋਈ ਹੈ, ਜਿਸ ਸਬੰਧੀ ਲੋਕਾਂ ਨੂੰ ਦੂਜੇ ਰਾਜਾਂ ਵੱਲ ਰੁਖ ਕਰਨਾ ਪੈ ਰਿਹਾ ਹੈ, ਜਦੋਂ ਕਿ ਪੰਜਾਬ ਵਿਚ ਕੁਝ ਲੋਕਾਂ ਵੱਲੋਂ ਪਾਈਪਾਂ ਨਾਲ ਗੱਡੀਆਂ/ਘਰਾਂ ਦੇ ਵਿਹੜੇ ਆਦਿ ਧੋ ਕੇ ਤੇ ਬਗੀਚੇ ਨੂੰ ਪਾਣੀ ਦੇ ਕੇ ਪਾਣੀ ਦਾ ਦੁਰਉਪਯੋਗ ਕੀਤਾ ਜਾ ਰਿਹਾ ਹੈ।
ਗੁਰਦੇਵ ਬਾਊ ਨੂੰ ਡਿਪੂ ਹੋਲਡਰ ਯੂਨੀਅਨ ਦਾ ਪ੍ਰਧਾਨ ਥਾਪਿਆ
NEXT STORY