ਜਲੰਧਰ, (ਬੁਲੰਦ)— ਸ਼ਹਿਰ ਦੇ ਇਕ ਪ੍ਰਸਿੱਧ ਧਾਰਮਕ ਅਸਥਾਨ ਦੇ ਬਾਹਰ ਲੱਗਣ ਵਾਲੀਆਂ ਦਰਜਨਾਂ ਰੇਹੜੀਅਾਂ-ਫੜ੍ਹੀਆਂ ਤੋਂ ਇਕ ਕੌਂਸਲਰ ਵਲੋਂ ਹਫਤਾ ਵਸੂਲੀ ਦੀਆਂ ਖਬਰਾਂ ਦੌਰਾਨ ਇਕ ਅਜਿਹਾ ਕਿੱਸਾ ਸਾਹਮਣੇ ਆਇਆ ਹੈ ਕਿ ਉਕਤ ਕੌਂਸਲਰ ਨੇ ਆਪਣੇ ਵਾਰਡ ਵਿਚ ਲੱਗਣ ਵਾਲੀ ਇਕ ਭਟੂਰੇ ਦੀ ਰੇਹੜੀ ਨੂੰ ਸਿਰਫ ਇਸ ਲਈ ਨਗਰ ਨਿਗਮ ਕਰਮਚਾਰੀਆਂ ਤੋਂ ਕਹਿ ਕੇ ਚੁਕਵਾ ਦਿੱਤਾ ਕਿ ਕਿਉਂਕਿ ਉਕਤ ਰੇਹੜੀ ਵਾਲਾ 50 ਰੁਪਏ ਦੀ ਭਟੂਰੇ ਦੀ ਪਲੇਟ ਵੇਚਦਾ ਹੈ। ਜਾਣਕਾਰਾਂ ਨੇ ਦੱਸਿਆ ਕਿ ਉਕਤ ਗਰੀਬ ਭਟੂਰੇ ਵਾਲੇ ਨੇ ਕੌਂਸਲਰ ਤੋਂ 5 ਪਲੇਟ ਦੇ 250 ਰੁਪਏ ਦੀ ਜਗ੍ਹਾ 200 ਰੁਪਏ ਲਏ ਸਨ ਫਿਰ ਵੀ ਕੌਂਸਲਰ ਦਾ ਗੁੱਸਾ ਉਕਤ ਭਟੂਰੇ ਵਾਲੇ ’ਤੇ ਇੰਨਾ ਆਇਆ ਕਿ ਉਸਨੇ ਉਸਨੂੰ ਸਾਫ ਕਿਹਾ ਕਿ ਤੂੰ 50 ਰੁਪਏ ਕਿਵੇਂ ਭਟੂਰੇ ਦੀ ਲਾ ਰਿਹਾ ਹੈ। ਲੁੱਟ ਮਚਾ ਰੱਖੀ ਹੈ ਤੂੰ, ਦੇਖ ਤੈਨੂੰ ਮੈਂ ਸਬਕ ਸਿਖਾਉਂਦਾ ਹਾਂ।
ਇਸ ਤੋਂ ਬਾਅਦ ਅਗਲੇ ਦਿਨ ਕੌਂਸਲਰ ਨੇ ਨਗਰ ਨਿਗਮ ਦੇ ਕਰਮਚਾਰੀਆਂ ਨੂੰ ਭਿਜਵਾ ਕੇ ਉਕਤ ਭਟੂਰੇ ਵਾਲੇ ਦੀ ਰੇਹੜੀ ਚੁਕਵਾ ਦਿੱਤੀ, ਜਿਸ ਤੋਂ ਬਾਅਦ ਰੇਹੜੀ ਵਾਲਾ ਦੁਬਾਰਾ ਨਗਰ ਨਿਗਮ ਤੋਂ ਆਪਣੀ ਰੇਹੜੀ ਛੁਡਵਾ ਕੇ ਲਿਆਇਆ ਪਰ ਦੋ ਵਾਰ ਫਿਰ ਉਸਦੀ ਰੇਹੜੀ ਚੁਕਵਾ ਦਿੱਤੀ ਗਈ। ਰੇਹੜੀ ਵਾਲਿਆਂ ਦੀ ਪ੍ਰੇਸ਼ਾਨੀ ਇੰਨੀ ਵਧੀ ਹੈ ਕਿ ਉਨ੍ਹਾਂ ਨੇ ਇਲਾਕੇ ਦੇ ਦੁਕਾਨਦਾਰਾਂ ਦੀ ਯੂਨੀਅਨ ਤੋਂ ਗੁਹਾਰ ਲਗਾਈ ਹੈ ਕਿ ਉਨ੍ਹਾਂ ਨੂੰ ਉਕਤ ਕੌਂਸਲਰ ਤੋਂ ਬਚਾਇਆ ਜਾਵੇ। ਰੇਹੜੀ ਵਾਲੇ ਨੇ ਦੱਸਿਆ ਕਿ ਉਹ ਕੌਂਸਲਰ ਦੇ ਭਟੂਰਿਆਂ ਦੇ 200 ਰੁਪਏ ਵਾਪਸ ਦੇਵੇਗਾ। ਬਸ ਉਸਨੂੰ ਭਟੂਰਿਆਂ ਦੀ ਰੇਹੜੀ ਲਗਾਉਣ ਦਿੱਤੀ ਜਾਵੇ ਕਿਉਂਕਿ ਇਸ ਨਾਲ ਉਸਦਾ ਘਰ ਚੱਲਦਾ ਹੈ। ਜਾਣਕਾਰਾਂ ਨੇ ਦੱਸਿਆ ਕਿ ਭਟੂਰੇ ਵਾਲੇ ਦੀਆਂ ਗੱਲਾਂ ਸੁਣ ਕੇ ਇਲਾਕੇ ਦੇ ਦੁਕਾਨਦਾਰ ਖਫਾ ਹਨ ਕਿ ਉਹ ਇਸ ਮਾਮਲੇ ਵਿਚ ਇਲਾਕੇ ਦੇ ਵਿਧਾਇਕ ਨੂੰ ਮਿਲਣ ਦਾ ਮਨ ਬਣਾ ਰਹੇ ਹਨ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਲਾਕੇ ਦੇ ਫੜ੍ਹੀ ਵਾਲਿਆਂ ਤੋਂ ਹਫਤਾ ਵਸੂਲੀ ਅਤੇ ਭਟੂਰਿਆਂ ਦੀ ਰੇਹੜੀ ਚੁਕਵਾਉਣ ਦਾ ਕੰਮ ਕੌਂਸਲਰ ਕਰਵਾ ਰਿਹਾ ਹੈ ਪਰ ਇਸਦਾ ਬੁਰਾ ਅਸਰ ਵਿਧਾਇਕ ਦੇ ਅਕਸ ’ਤੇ ਪੈ ਰਿਹਾ ਹੈ, ਜਿਸ ਦਾ ਖਮਿਆਜ਼ਾ ਆਉਣ ਵਾਲੀਆਂ ਚੋਣਾਂ ਵਿਚ ਵੇਖਣ ਨੂੰ ਮਿਲ ਸਕਦਾ ਹੈ ਪਰ ਚਰਚਾ ਇਹ ਵੀ ਹੈ ਕਿ ਪੰਜਾਬ ਸਰਕਾਰ ਵਿਚ ਕੌਂਸਲਰ ਦਾ ਹਾਲ ਇੰਨਾ ਬੁਰਾ ਹੋ ਚੁੱਕਾ ਹੈ ਕਿ ਆਪਣੀ ਜੇਬ ਭਰਨ ਲਈ ਉਹ ਰੇਹੜੀ ਅਤੇ ਫੜ੍ਹੀ ਵਾਲਿਆਂ ਨੂੰ ਨਿਸ਼ਾਨਾ ਬਣਾਉਣ ਲੱਗੇ ਹਨ।
ਫਲਾਈਓਵਰ ਦੇ ਨਿਰਮਾਣ ਕਾਰਨ ਆਵਾਜਾਈ ਬੰਦ ਕਰਨ ਦੀ ਮੰਗ
NEXT STORY