ਲੁਧਿਆਣਾ, ( ਰਿਸ਼ੀ)- ਲਿਵ-ਇਨ-ਰਿਲੇਸ਼ਨਸ਼ਿਪ 'ਚ ਰਹਿਣ ਵਾਲੀ ਲੁਧਿਆਣਾ ਦੇ ਪਿੰਡ ਫਤਿਹਪੁਰ ਬਾੜੇਵਾਲ ਦੀ 24 ਸਾਲਾ ਜੋਤੀ ਵਰਮਾ ਆਖਰੀ ਵਾਰ ਵੀਰਵਾਰ ਨੂੰ ਆਪਣੇ ਘਰ 4 ਦਿਨ ਲਈ ਰਹਿਣ ਆਈ ਸੀ ਪਰ ਇਕ ਦਿਨ ਬਾਅਦ ਹੀ ਘਰ ਵਿਚ ਜ਼ਰੂਰੀ ਕੰਮ ਦੀ ਗੱਲ ਕਹਿ ਕੇ ਵਾਪਸ ਦਿੱਲੀ ਮੁੜ ਗਈ। ਪਰਿਵਾਰਕ ਮੈਂਬਰਾਂ ਨੂੰ ਇਹ ਨਹੀਂ ਪਤਾ ਸੀ ਕਿ ਉਹ ਕਦੇ ਮੁੜ ਕੇ ਵਾਪਸ ਨਹੀਂ ਆਵੇਗੀ।
ਦੱਸ ਦੇਈਏ ਕਿ ਜੋਤੀ ਦੀਆਂ 4 ਭੈਣਾਂ ਅਤੇ 2 ਭਰਾ ਹਨ। ਮੌਤ ਦਾ ਪਤਾ ਲੱਗਦੇ ਹੀ ਸਾਰੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਪੁਲਸ ਨੇ ਕਤਲ ਕਰਨ ਵਾਲੇ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ।
ਸ਼ਨੀਵਾਰ ਨੂੰ ਹੋਈ ਭੈਣ ਰੰਜੂ ਨਾਲ ਗੱਲ
ਜੋਤੀ ਦੀ ਆਖਰੀ ਵਾਰ ਆਪਣੀ ਭੈਣ ਰੰਜੂ ਨਾਲ ਸ਼ਨੀਵਾਰ ਨੂੰ ਗੱਲ ਹੋਈ ਸੀ। ਜੋਤੀ ਨੇ ਆਪਣਾ ਪੈਨ ਕਾਰਡ ਅਪਲਾਈ ਕੀਤਾ ਹੋਇਆ ਸੀ, ਜਿਸ ਨੂੰ ਦੇਣ ਕੋਰੀਅਰ ਕੰਪਨੀ ਦਾ ਲੜਕਾ ਆਇਆ ਸੀ ਪਰ ਘਰ ਵਿਚ ਕਿਸੇ ਦੇ ਨਾ ਹੋਣ 'ਤੇ ਉਸ ਨੇ ਜੋਤੀ ਨੂੰ ਫੋਨ ਕੀਤਾ ਸੀ। ਇਸ 'ਤੇ ਜੋਤੀ ਨੇ ਦਿੱਲੀ ਤੋਂ ਆਪਣੀ ਭੈਣ ਰੰਜੂ ਨੂੰ ਫੋਨ ਕਰ ਕੇ ਐਤਵਾਰ ਨੂੰ ਘਰ ਰਹਿਣ ਦੀ ਗੱਲ ਕਹੀ ਸੀ ਤਾਂ ਕਿ ਉਸ ਦਾ ਪੈਨ ਕਾਰਡ ਰਸੀਵ ਕਰ ਲਵੇ।
3 ਭੈਣ-ਭਰਾ ਬਿਊਟੀਸ਼ੀਅਨ
ਜੋਤੀ ਦਿੱਲੀ ਵਿਚ ਜਿਸ ਨਾਮੀ ਕੰਪਨੀ ਵਿਚ ਬਿਊਟੀਸ਼ੀਅਨ ਦਾ ਕੰਮ ਕਰਦੀ ਸੀ, ਉਥੇ ਉਸ ਦੀ ਇਕ ਭੈਣ ਉਸੇ ਕੰਪਨੀ ਦੀ ਲੁਧਿਆਣਾ ਸ਼ਾਖਾ ਅਤੇ ਭਰਾ ਅੰਬਾਲਾ ਸ਼ਾਖਾ ਵਿਚ ਨੌਕਰੀ ਕਰ ਰਿਹਾ ਹੈ।
ਦੀਵਾਲੀ ਤੋਂ ਪਹਿਲਾਂ ਗਈ ਸੀ ਦਿੱਲੀ
ਜੋਤੀ ਪਹਿਲਾਂ ਲੁਧਿਆਣਾ ਵਿਚ ਨੌਕਰੀ ਕਰਦੀ ਸੀ ਪਰ ਪਿਛਲੀ ਦੀਵਾਲੀ ਤੋਂ ਤਿੰਨ-ਚਾਰ ਦਿਨ ਪਹਿਲਾਂ ਹੀ ਦੇਸ਼ ਦੀ ਨਾਮੀ ਕੰਪਨੀ ਵਿਚ ਬਤੌਰ ਬਿਊਟੀਸ਼ੀਅਨ ਕੰਮ ਕਰਨ ਗਈ ਸੀ।
ਲਸਾੜਾ 'ਚ ਚਲਦੇ 'ਸੇਵਾ ਕੇਂਦਰ' ਨੂੰ ਲਾਇਆ ਤਾਲਾ
NEXT STORY