ਮੋਗਾ, (ਸੰਦੀਪ)- ਸਿਹਤ ਵਿਭਾਗ ਦੀ ਟੀਮ ਡਰੱਗ ਬ੍ਰਾਂਚ ’ਚ ਤਾਇਨਾਤ ਡਰੱਗ ਇੰਸਪੈਕਟਰ ਮੈਡਮ ਸੋਨੀਆ ਗੁਪਤਾ ਅਤੇ ਡਰੱਗ ਇੰਸਪੈਕਟਰ ਅਮਿਤ ਬਾਂਸਲ ਵੱਲੋਂ ਗੁਪਤ ਸੂਚਨਾਂ ਦੇ ਅਾਧਾਰ ’ਤੇ ਬੁੱਧਵਾਰ ਨੂੰ ਸਰਾਫਾ ਬਾਜ਼ਾਰ ’ਚ ਸਥਿਤ ਗੌਰਖ ਰਾਮ ਕਨਵਰਲਾਲ ਦੀ ਡਿਪਾਟਰਮੈਂਟਲ ਸਟੋਰ ’ਤੇ ਛਾਪੇਮਾਰੀ ਕੀਤੀ, ਜਿਸ ਦੌਰਾਨ ਟੀਮ ਵੱਲੋਂ ਇਸ ਦੁਕਾਨ ਤੋਂ ਕੁੱਝ ਬਿਨਾਂ ਲੈਵਲ ਦੇ 96 ਸ਼ੱਕੀ ਟੀਕੇ ਬਰਾਮਦ ਕਰਕੇ ਉਨ੍ਹਾਂ ਦੇ ਸੈਂਪਲ ਭਰਨ ਦੇ ਇਲਾਵਾ ਕਬਜ਼ੇ ’ਚ ਲਿਆ।
ਮਾਮਲੇ ਦੀ ਜਾਣਕਾਰੀ ਦਿੰਦਿਆ ਉਕਤ ਅਧਿਕਾਰੀਆਂ ਨੇ ਦੱਸਿਆ ਕਿ ਵਿਭਾਗ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਉਕਤ ਦੁਕਾਨਦਾਰ ਗੈਰ ਅਧਿਕਾਰਤ ਤੌਰ ’ਤੇ ਟੀਕੇ ਰੱਖਦਾ ਹੈ, ਜਿਥੇ ਉਨ੍ਹਾਂ ਵੱਲੋਂ ਅੱਜ ਕੀਤੀ ਗਈ ਛਾਪੇਮਾਰੀ ਦੌਰਾਨ ਉਕਤ ਦੁਕਾਨ ਤੋਂ 96ਟੀਕੇ ਬਰਾਮਦ ਕੀਤੇ। ਉਨ੍ਹਾਂ ਦੱਸਿਆ ਕਿ ਟੀਕਿਆਂ ਦੇ ਸ਼ੱਕੀ ਹੋਣ ਕਰਕੇ ਉਨ੍ਹਾਂ ਵੱਲੋਂ ਸੈਂਪਲ ਭਰਕੇ ਵਿਭਾਗੀ ਲੈਬ ਨੂੰ ਜਾਂਚ ਲਈ ਭੇਜ ਦਿੱਤੇ ਗਏ, ਜਿਸ ਦੀ ਰਿਪੋਰਟ ਆਉਣ ਦੇ ਬਾਅਦ ਉਸ ਅਨੁਸਾਰ ਅਗਲੇਰੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
ਹਾਦਸੇ ’ਚ 1 ਦੀ ਮੌਤ, 1 ਜ਼ਖਮੀ
NEXT STORY