ਪਟਿਆਲਾ, (ਜੋਸਨ)- ਦਸਵੀਂ ਜਮਾਤ ਵਿਚੋਂ 81 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੀ ਪਿੰਡ ਰਾਮਪੁਰ ਸਾਹੀਵਾਲ ਦੇ ਦਲਿਤ ਸਮਾਜ ਦੀ 17 ਸਾਲਾ ਵੀਰਪਾਲ ਕੌਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟੌਹੜਾ ਵਿਚ ਜ਼ਲੀਲ ਕੀਤੇ ਜਾਣ ਦਾ ਮਾਮਲਾ ਗਰਮਾ ਗਿਆ ਹੈ। ਅੱਜ ਵੀਰਪਾਲ ਕੌਰ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਐੈੱਸ. ਸੀ./ਬੀ. ਸੀ. ਇੰਪਲਾਈਜ਼ ਫੈੱਡਰੇਸ਼ਨ ਪੰਜਾਬ ਦੇ ਸੂਬਾਈ ਆਗੂ ਅਤੇ ਦਲਿਤ ਨੇਤਾ ਡਾ. ਜਤਿੰਦਰ ਸਿੰਘ ਮੱਟੂ ਨੂੰ ਆਪਣੇ ਨਾਲ ਹੋਈ ਧੱਕੇਸ਼ਾਹੀ ਬਾਰੇ ਦੱਸਿਆ। ਪੀੜਤ ਪਰਿਵਾਰ ਨੇ ਐੈੱਸ. ਸੀ. ਕਮਿਸ਼ਨ ਪੰਜਾਬ ਕੋਲ ਇਨਸਾਫ ਲਈ ਗੁਹਾਰ ਲਾਈ ਹੈ। ਮਾਮਲੇ ਦੀ ਜਾਂਚ ਲਈ ਕਮਿਸ਼ਨ ਨੇ ਪਟਿਆਲਾ ਦੇ ਡੀ. ਐੈੱਸ. ਪੀ. ਟਰੈਫਿਕ ਜਸਕੀਰਤ ਸਿੰਘ ਕੋਲ ਫਾਈਲ ਭੇਜੀ ਹੈ। ਅੱਜ ਪੀੜਤ ਲੜਕੀ ਦੇ ਬਿਆਨ ਦਰਜ ਕਰਵਾਉਣ ਅਤੇ ਉਸ ਪਰਿਵਾਰ ਨਾਲ ਹੋਈ ਧੱਕੇਸ਼ਾਹੀ ਖਿਲਾਫ ਡਾ. ਜਤਿੰਦਰ ਸਿੰਘ ਮੱਟੂ ਨੇ ਡੀ. ਐੈੱਸ. ਪੀ. ਟਰੈਫਿਕ ਪਟਿਆਲਾ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨਾਲ ਆਦਿ ਧਰਮ ਸਮਾਜ (ਆਧਸ) ਭਾਰਤ ਦੇ ਰਾਸ਼ਟਰੀ ਜਨਰਲ ਸਕੱਤਰ ਵੀਰ ਲਵਲੀ ਅਤੇ ਸਮਾਜ-ਸੇਵੀ ਸੁਰਿੰਦਰ ਸਿੰਘ ਵੀ ਸਨ।
ਦਲਿਤ ਆਗੂ ਡਾ. ਮੱਟੂ ਨੇ ਕਿਹਾ ਕਿ ਵੀਰਪਾਲ ਕੌਰ ਦੇ ਪਰਿਵਾਰ ਨੇ ਉਨ੍ਹਾਂ ਨੂੰ ਦੱਸਿਆ ਕਿ ਪਿੰਡ ਵਿਚ ਜਿਸ ਘਰ 'ਚੋਂ ਉਹ ਪਾਣੀ ਭਰ ਕੇ ਲੈ ਲਿਆਉਂਦੇ ਸਨ, ਉਨ੍ਹਾਂ ਨੇ ਵੀ ਵੀਰਪਾਲ ਦੇ ਪਰਿਵਾਰ ਦਾ ਪਾਣੀ ਬੰਦ ਕਰਵਾ ਦਿੱਤਾ ਹੈ। ਕਿਸੇ ਦਾਨੀ ਸੱਜਣ ਨੇ ਉਨ੍ਹਾਂ ਦੇ ਘਰ ਪਾਣੀ ਦਾ ਪ੍ਰਬੰਧ ਕਰਵਾਇਆ।
ਉਨ੍ਹਾਂ ਕਿਹਾ ਕਿ ਸਿੱਖਿਆ ਦੇ ਮੰਦਰ ਵਿਚ ਜੇਕਰ ਸਾਜ਼ਿਸ਼ ਤਹਿਤ ਅਜਿਹਾ ਕੀਤਾ ਜਾ ਰਿਹਾ ਹੈ ਤਾਂ ਇਸ ਤੋਂ ਵੱਡਾ ਘਿਨਾਉਣਾ ਜੁਰਮ ਕੋਈ ਨਹੀਂ। ਮਿਲੀ ਜਾਣਕਾਰੀ ਅਨੁਸਾਰ ਹੁਣ 11ਵੀਂ ਜਮਾਤ ਦੀ ਵਿਦਿਆਰਥਣ ਵੀਰਪਾਲ ਕੌਰ ਨੇ ਕਿਹਾ ਕਿ ਇੱਥੋਂ ਤੱਕ ਕਿ ਸਕੂਲ ਦੇ ਬਾਕੀ ਅਧਿਆਪਕ ਵੀ ਉਸ ਨੂੰ ਕਲਾਸ ਵਿਚ ਮੂਹਰਲੇ ਬੈਂਚ 'ਤੇ ਬੈਠਣ ਤੋਂ ਰੋਕਦੇ ਹਨ। ਉਸ ਦੀ ਜਾਤ ਪ੍ਰਤੀ ਅਪਸ਼ਬਦ ਬੋਲਦੇ ਹਨ। ਰੰਜਿਸ਼ ਕੱਢਣ ਲਈ ਵੀਰਪਾਲ ਦੇ 10ਵੀਂ ਜਮਾਤ ਵਿਚ ਉਸੇ ਸਕੂਲ 'ਚ ਪੜ੍ਹਦੇ ਭਰਾ ਜਸਵਿੰਦਰ ਸਿੰਘ ਦਾ ਨਾਂ ਵੀ ਸਕੂਲ ਵਿਚੋਂ ਕੱਟ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਪੀੜਤ ਪਰਿਵਾਰ ਨੂੰ ਇਨਸਾਫ ਨਾ ਮਿਲਿਆ ਤਾਂ ਦਲਿਤ ਸਮਾਜ ਇਨਸਾਫ ਲੈਣ ਲਈ ਵੱਡੀ ਪੱਧਰ 'ਤੇ ਸੰਘਰਸ਼ ਵਿੱਢਿਆ ਜਾਵੇਗਾ।
ਧੁੰਦ ਦਾ ਕਹਿਰ ਸਾਰੀਆਂ ਟਰੇਨਾਂ ਲੇਟ, ਉਡੀਕ 'ਚ ਠਰਦੇ ਰਹੇ ਮੁਸਾਫਿਰ
NEXT STORY