ਨਵਾਂਸ਼ਹਿਰ, (ਤ੍ਰਿਪਾਠੀ)- ਹੇਠਲਾ ਤਾਪਮਾਨ ਲਗਾਤਾਰ ਡਿੱਗਣ ਨਾਲ ਠੰਡ ਦਾ ਕਹਿਰ ਵਧਿਆ ਹੈ। ਇਕ ਪਾਸੇ ਜਿਥੇ ਰਾਤ ਨੂੰ 8 ਵਜੇ ਦੇ ਬਾਅਦ ਤੇ ਸਵੇਰੇ ਤੜਕਸਾਰ ਪੈਣ ਵਾਲੇ ਕੋਹਰੇ ਨਾਲ ਜਨ-ਜੀਵਨ 'ਤੇ ਅਸਰ ਪੈ ਰਿਹਾ ਹੈ ਤਾਂ ਉਥੇ ਹੀ ਹੇਠਲਾ ਤਾਪਮਾਨ ਡਿੱਗ ਕੇ 4 ਡਿਗਰੀ 'ਤੇ ਪਹੁੰਚ ਗਿਆ ਹੈ, ਜਿਸ ਕਾਰਨ ਕੰਬਣੀ ਵੱਧ ਰਹੀ ਹੈ।ਨਵੇਂ ਸਾਲ ਦੀ ਸ਼ੁਰੂਆਤ ਤੋਂ ਬਾਅਦ ਹੀ ਸੂਰਜ ਦੇਵਤਾ ਦੇ ਦਰਸ਼ਨ ਨਾਂਹ ਦੇ ਬਰਾਬਰ ਹੋਣ ਕਾਰਨ ਲੋਕਾਂ ਨੂੰ ਠੰਡ ਤੋਂ ਰਾਹਤ ਨਹੀਂ ਮਿਲ ਰਹੀ। ਮੌਸਮ ਵਿਭਾਗ ਅਨੁਸਾਰ ਅਗਲੇ ਦਿਨਾਂ 'ਚ ਤਾਪਮਾਨ 3 ਡਿਗਰੀ ਤੋਂ ਹੇਠਾਂ ਪਹੁੰਚ ਸਕਦਾ ਹੈ। ਪਹਾੜਾਂ 'ਚ ਬਰਫਬਾਰੀ ਹੋਣ ਨਾਲ ਸੀਤ ਲਹਿਰ ਤੇਜ਼ੀ ਨਾਲ ਚੱਲ ਰਹੀ ਹੈ। ਰਾਤ ਦੇ ਨਾਲ-ਨਾਲ ਦਿਨ 'ਚ ਵੀ ਠੰਡੀਆਂ ਹਵਾਵਾਂ ਚੱਲਣ ਕਾਰਨ ਲੋਕ ਹਾਲੋਂ ਬੇਹਾਲ ਹਨ। ਅੱਜ ਦੁਪਹਿਰੋਂ ਬਾਅਦ ਹਾਲਾਂਕਿ ਧੁੱਪ ਨਿਕਲ ਆਈ ਪਰ ਠੰਡੀਆਂ ਹਵਾਵਾਂ ਨਾਲ ਠੰਡ ਘੱਟ ਨਹੀਂ ਹੋਈ। ਠੰਡ ਦਾ ਪ੍ਰਭਾਵ ਸ਼ਹਿਰ ਦੇ ਬਾਜ਼ਾਰਾਂ 'ਚ ਦੇਖਣ ਨੂੰ ਮਿਲ ਰਿਹਾ ਹੈ ਅਤੇ ਹਨੇਰਾ ਹੁੰਦੇ ਹੀ ਬਾਜ਼ਾਰ ਬੰਦ ਹੋਣੇ ਸ਼ੁਰੂ ਹੋ ਜਾਂਦੇ ਹਨ।

ਮੌਸਮ ਵਿਭਾਗ ਅਨੁਸਾਰ ਅੱਜ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 18 ਡਿਗਰੀ ਤੇ ਘੱਟ ਤੋਂ ਘੱਟ ਤਾਪਮਾਨ 4 ਡਿਗਰੀ ਦਰਜ ਕੀਤਾ ਗਿਆ। ਸਵੇਰੇ ਤੋਂ ਹੀ ਸੰਘਣੀ ਧੁੰਦ ਤੇ ਵਿਜ਼ੀਬਿਲਟੀ ਘੱਟ ਹੋਣ ਨਾਲ ਵਾਹਨਾਂ ਦੀ ਰਫਤਾਰ ਵੀ ਰੁਕ ਗਈ। ਕਾਰੋਬਾਰੀ ਪ੍ਰੇਮ ਸਿੰਘ ਬਡਵਾਲ, ਪੰਡਿਤ ਕਮਲ ਕੁਮਾਰ ਤੇ ਪ੍ਰਦੀਪ ਜੋਸ਼ੀ ਨੇ ਦੱਸਿਆ ਕਿ ਠੰਡ ਕਾਰਨ ਲੋਕ ਘਰਾਂ ਤੋਂ ਬਾਹਰ ਨਿਕਲਣ 'ਚ ਗੁਰੇਜ਼ ਕਰ ਰਹੇ ਹਨ, ਜਿਸ ਦਾ ਪ੍ਰਭਾਵ ਬਾਜ਼ਾਰ ਦੇ ਕੰਮਕਾਜ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ।
ਹੈਰੋਇਨ ਅਤੇ ਨਸ਼ੀਲੇ ਪਾਊਡਰ ਸਮੇਤ 4 ਕਾਬੂ
NEXT STORY