ਜਲੰਧਰ, (ਅਮਿਤ)- ਆਮ ਜਨਤਾ ਦੀ ਸੁਵਿਧਾ ਨੂੰ ਧਿਆਨ ਵਿਚ ਰੱਖਦੇ ਹੌਏ ਹਰ ਕਿਸੇ ਨੂੰ ਆਪਣੇ ਘਰ ਦੇ ਨੇੜੇ ਹੀ ਸਰਕਾਰੀ ਸੇਵਾਵਾਂ ਪ੍ਰਦਾਨ ਕਰਵਾਉਣ ਦੇ ਉਦੇਸ਼ ਨਾਲ ਖੁਲੇ ਗਏ ਸੇਵਾ ਕੇਂਦਰ ਆਪਣੀ ਸ਼ੁਰੂਆਤ ਤੋਂ ਹੀ ਵਿਵਾਦਾਂ ਵਿਚ ਘਿਰੇ ਹੋਏ ਹਨ। ਜਿਸ ਕਾਰਨ ਮੌਜਦਾ ਸਰਕਾਰ ਨੇ ਵੀ ਸੁਧਾਰ ਲਿਆਉਣ ਲਈ ਕਈ ਕਦਮ ਚੁਕਣ ਦਾ ਫੈਸਲਾ ਲਿਆ ਹੈ ਪਰ ਪਿਛਲੇ ਕੁਝ ਸਮੇਂ ਤੋਂ ਇਥੇ ਆਉਣ ਵਾਲੀ ਜਨਤਾ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਥੇ ਸੇਵਾ ਕੇਂਦਰ ਦੀ ਬਿਲਡਿੰਗ ਦੇ ਅੰਦਰ ਬਾਹਰ ਸਾਫ ਸਫਾਈ ਦੀ ਵਿਵਸਥਾ ਦਾ ਬੁਰਾ ਆਲਮ ਹੈ।
ਉਥੇ ਹੀ ਸੇਵਾ ਕੇਂਦਰ ਅੰਦਰ ਜਨਤਾ ਨੂੰ ਮੂਲ ਸਹੂਲਤਾ ਤੋਂ ਵੀ ਵਾਂਝੇ ਰੱਖਿਆ ਜਾ ਰਿਹਾ ਹੈ। ਫਰਨੀਚਰ ਦਾ ਬੁਰਾ ਹਾਲ ਹੋ ਚੁੱਕਾ ਹੈ ਕਾਊਂਟਰਾਂ 'ਤੇ ਤਾਇਨਾਤ ਸਟਾਫ ਵੱਲੋਂ ਜਨਤਾ ਨਾਲ ਚੰਗਾ ਵਿਵਹਾਰ ਨਹੀਂ ਕੀਤਾ ਜਾਂਦਾ। ਰੋਜ਼ਾਨਾ ਕਿਸੇ ਨਾ ਕਿਸੇ ਗਲ ਕਾਰਨ ਸ਼ਿਕਾਇਤਾਂ ਆਉਂਦੀਆਂ ਰਹਿੰਦੀਆਂ ਹਨ ਪਰ ਨਾ ਤਾਂ ਜ਼ਿਲਾ ਪ੍ਰਸ਼ਾਸਨ ਅਤੇ ਨਾ ਹੀ ਸੇਵਾ ਕੇਂਦਰ ਨੂੰ ਚਲਾਉਣ ਵਾਲੀ ਨਿਜੀ ਕੰਪਨੀ ਇਸ ਵੱਲ ਕੋਈ ਧਿਆਨ ਦੇ ਰਹੀ ਹੈ। ਇਸ ਕਾਰਨ ਆਮ ਜਨਤਾ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕੀ ਹੈ ਸੇਵਾ ਕੇਂਦਰਾਂ ਵਿਚ ਆ ਰਹੀ ਪ੍ਰੇਸ਼ਾਨੀ ਦਾ ਅਸਲੀ ਕਾਰਨ
ਸਾਬਕਾ ਅਕਾਲੀ ਭਾਜਪਾ ਗਠਜੋੜ ਸਰਕਾਰ ਵੱਲੋਂ ਆਮ ਜਨਤਾ ਲਈ ਉਨ੍ਹਾਂ ਦੇ ਘਰ ਦੇ ਨੇੜੇ ਇਕ ਛੱਤ ਥੱਲੇ ਹੀ ਸਾਰੀਆਂ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਖੋਲੇ ਗਏ। ਸੇਵਾ ਕੇਂਦਰਾਂ ਦਾ ਮੌਜੂਦਾ ਕਾਂਗਰਸ ਸਰਕਾਰ ਦੁਬਾਰਾ ਤੋਂ ਟੈਂਡਰ ਕੱਢਣ ਜਾ ਰਹੀ ਹੈ। ਸਰਕਾਰ ਵੱਲੋਂ ਲਏ ਗਏ ਫੈਸਲੇ ਤੋਂ ਬਾਅਦ ਜਿਥੇ ਪਹਿਲਾ ਪੂਰੇ ਸੂਬੇ ਵਿਚ ਕੁਲ 2142 ਸੇਵਾ ਕੇਂਦਰ ਕੰਮ ਕਰ ਰਹੇ ਸਨ ਹੁਣ ਉਨ੍ਹਾਂ ਦੀ ਗਿਣਤੀ ਘੱਟ ਕੇ ਕੇਵਲ 510 ਰਹਿ ਜਾਵੇਗੀ। ਜਿਨ੍ਹਾਂ 'ਚੋ 249 ਅਰਬਨ ਸੇਵਾ ਕੇਂਦਰ ਹੋਣਗੇ ਅਤੇ 261 ਰੂਰਲ ਸੇਵਾ ਕੇਂਦਰ ਹੋਣਗੇ। ਸੇਵਾ ਕੇਂਦਰ ਚਲਾਉਣ ਵਾਲੀ ਨਿਜੀ ਕੰਪਨੀ ਬੀ. ਐੱਲ. ਐੱਸ. ਸਲਿਊਸ਼ਨ ਪ੍ਰਾਈਵੇਟ ਲਿਮਟਿਡ ਦੇ ਡੀ. ਜੀ. ਐੱਮ. ਅਤੇ ਪ੍ਰੋਜੈਕਟ ਦੇ ਹੈਡ ਆਪ੍ਰੇਸ਼ਨਜ਼ ਅੰਬਰੀਸ਼ ਸਕਸੈਨਾ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਪਿੱਛਲੇ ਮਹੀਨੇ ਉਨ੍ਹਾਂ ਦੀ ਕੰਪਨੀ ਨੂੰ ਕੰਟ੍ਰੈਕਟ ਰੱਦ ਕਰਨ ਸਬੰਧੀ 6 ਮਹੀਨੇ ਦਾ ਟਰਮੀਨੇਸ਼ਨ ਨੋਟਿਸ ਜਾਰੀ ਕੀਤਾ ਗਿਆ ਹੈ ਜਿਸ ਤਹਿਤ ਜੁਲਾਈ 2018 ਤੱਕ ਹੀ ਉਹ ਸੇਵਾ ਕੇਂਦਰ ਚਲਾਉਣਗੇ। ਨਿਜੀ ਕੰਪਨੀ ਨੇ ਸਾਫ ਤੌਰ 'ਤੇ ਕਿਹਾ ਕਿ ਉਹ ਕੇਵਲ ਕੁਝ ਮਹੀਨੇ ਤੱਕ ਹੀ ਸੇਵਾ ਕੇਂਦਰ ਚਲਾਉਣਗੇ। ਇੰਨਾ ਹੀ ਨਹੀਂ, ਸਟਾਫ ਨੂੰ ਵੀ ਕੁਝ ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ ਹੈ। ਜਿਸ ਕਾਰਨ ਸਟਾਫ ਅਤੇ ਕੰਪਨੀ ਦੋਵੇਂ ਉਦਾਸੀਨ ਰਵੱਈਆ ਅਪਣਾਏ ਹੋਏ ਹਨ। ਜਿਸ ਦਾ ਸਾਰਾ ਖਮਿਆਜ਼ਾ ਆਮ ਜਨਤਾ ਨੂੰ ਭੁਗਤਣਾ ਪੈ ਰਿਹਾ ਹੈ।
ਟੋਕਨ ਕਾਊਂਟਰ 'ਤੇ ਲੱਗਣ ਲੱਗੀ ਲੰਬੀ ਲਾਈਨ
ਟਾਇਪ-1 ਸੇਵਾ ਕੇਂਦਰ 'ਤੇ ਲੰਬੀਆਂ-ਲੰਬੀਆਂ ਲਾਇਨਾਂ ਲੱਗੀਆਂ ਹਨ। ਘੰਟਿਆਂ ਬੱਧੀ ਲਾਇਨ 'ਚ ਖੜ੍ਹੇ ਰਹਿਣ ਦੇ ਬਾਵਜੂਦ ਕਈ ਵਾਰ ਲੋਕਾਂ ਨੂੰ ਟੋਕਨ ਨਹੀਂ ਮਿਲਦਾ, ਜਿਸ ਕਾਰਨ ਉਨ੍ਹਾਂ ਨੂੰ ਅਗਲੇ ਦਿਨ ਸਵੇਰੇ ਦੁਬਾਰਾ ਲਾਇਨ 'ਚ ਆ ਕੇ ਲੱਗਣਾ ਪੈਂਦਾ ਹੈ। ਸਵੇਰੇ 6-7 ਵਜੇ ਹੀ ਦੂਰ-ਦੁਰਾਡੇ ਦੇ ਇਲਾਕਿਆਂ ਤੋਂ ਲੋਕ ਲਾਇਨ 'ਚ ਆ ਕੇ ਲੱਗ ਜਾਂਦੇ ਹਨ। ਪਰ ਸੇਵਾ ਕੇਂਦਰ ਦਾ ਸਟਾਫ ਅਤੇ ਪ੍ਰਬੰਧਨ ਵੱਲੋਂ ਵੱਲੋਂ ਲੋਕਾਂ ਦੀ ਪ੍ਰੇਸ਼ਾਨੀ ਨੂੰ ਘੱਟ ਕਰਨ ਲਈ ਫਿਲਹਾਲ ਕੋਈ ਪ੍ਰਬੰਧ ਨਹੀਂ ਕੀਤਾ ਜਾ ਰਿਹਾ।
4 ਦਿਨਾਂ ਤੋਂ ਈ-ਡਿਸਟ੍ਰਿਕਟ ਅਤੇ ਈ-ਆਫਿਸ ਦੋਵੇਂ ਪੋਰਟਲ ਬੰਦ
ਪਿਛਲ 4 ਦਿਨ ਤੋਂ ਈ-ਡਿਸਟ੍ਰਿਕਟ ਅਤੇ ਈ-ਆਫਿਸ ਦੋਵੇਂ ਪੋਰਟਲ ਬੰਦ ਪਏ ਹਨ। ਜਿਸ ਕਾਰਨ ਕੋਈ ਵੀ ਡਾਕ ਇਕ ਅਧਿਕਾਰੀ ਤੋਂ ਦੂਜੇ ਅਧਿਕਾਰੀ ਕੋਲ ਨਹੀਂ ਜਾ ਰਹੀ ਹੈ।
ਇਸ ਤਰ੍ਹਾਂ ਆਮ ਜਨਤਾ ਦੀ ਕੋਈ ਵੀ ਅਰਜ਼ੀ ਇਕ ਦਫਤਰ ਤੋਂ ਦੂਜੇ ਦਫਤਰ ਨਹੀਂ ਜਾ ਰਹੀ। ਇਸ ਲਈ ਜਨਤਾ ਦੇ ਨਾਲ-ਨਾਲ ਸਟਾਫ ਵੀ ਕਾਫੀ ਪ੍ਰੇਸ਼ਾਨ ਹੈ। ਦੋਵੇਂ ਪੋਰਟਲ ਕਦ ਸ਼ੁਰੂ ਹੋਣਗੇ ਕਿਸੇ ਨੂੰ ਕੁਝ ਪਤਾ ਨਹੀਂ ਹੈ।
ਨਸ਼ੀਲੇ ਕੈਪਸੂਲਾਂ ਤੇ ਗੋਲੀਆਂ ਦੇ ਜ਼ਖੀਰੇ ਸਮੇਤ ਕਾਬੂ
NEXT STORY