ਜੁਗਿਆਲ/ਸੁਜਾਨਪੁਰ, (ਸ਼ਰਮਾ/ਜੋਤੀ)- ਪਿੰਡ ਸਮਾਨੂ 'ਚ ਵਾਰਡ ਨੰਬਰ 2 ਤੇ ਹੋਰਨਾਂ ਵਾਰਡਾਂ 'ਚ ਰਹਿਣ ਵਾਲੇ ਲੋਕਾਂ ਨੇ ਪਿੰਡ ਦੀ ਪੰਚਾਇਤ ਵਿਰੁੱਧ ਮੋਰਚਾ ਖੋਲ੍ਹਦੇ ਹੋਏ ਸਰਪੰਚ 'ਤੇ ਉਨ੍ਹਾਂ ਦੇ ਵਾਰਡ 'ਚ ਕੋਈ ਵਿਕਾਸ ਕੰਮ ਨਾ ਕਰਵਾਉਣ ਤੇ ਪਿੰਡ ਦੀ ਸ਼ਾਮਲਾਟ ਤੋਂ ਪੱਥਰ ਤੇ ਹੋਰ ਸਾਮਾਨ ਬਿਨਾਂ ਨਿਲਾਮੀ ਹੀ ਵੇਚਣ ਦੇ ਦੋਸ਼ ਲਾਏ ਹਨ, ਜਿਸ ਦੀ ਜਾਂਚ ਲਈ ਉਨ੍ਹਾਂ ਵੱਲੋਂ ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀ ਧਾਰ ਕਲਾਂ ਨੂੰ ਸ਼ਿਕਾਇਤ ਵੀ ਕੀਤੀ ਗਈ ਹੈ।
ਪਿੰਡ 'ਚ ਸਰਪੰਚ ਵਿਰੁੱਧ ਰੋਸ ਪ੍ਰਦਰਸ਼ਨ ਕਰ ਰਹੇ ਲੋਕਾਂ 'ਚ ਕਮਲੇਸ਼, ਸੰਯੋਗਿਤਾ, ਸੰਤੋਸ਼ ਕੁਮਾਰੀ, ਆਸ਼ਾ ਦੇਵੀ, ਅਨੁਰਾਧਾ, ਪਵਨ ਕੁਮਾਰ ਤੇ ਹੋਰ ਕਈ ਲੋਕਾਂ ਨੇ ਦੋਸ਼ ਲਾਇਆ ਕਿ ਵਾਰਡ ਨੰਬਰ 2 ਤੇ ਹੋਰਨਾਂ ਵਾਰਡਾਂ 'ਚ ਸਰਪੰਚ ਨੇ ਕੋਈ ਵਿਕਾਸ ਨਹੀਂ ਕਰਵਾਇਆ, ਜਿਸ ਕਾਰਨ ਉਨ੍ਹਾਂ ਨੂੰ ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ, ਗੰਦੇ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ ਤੇ ਗਲੀਆਂ-ਨਾਲੀਆਂ ਦੀ ਦੁਖਦਾਈ ਸਥਿਤੀ ਬਣੀ ਹੋਈ ਹੈ ਪਰ ਉਸ ਦੀ ਰਿਪੇਅਰ ਲਈ ਕੁਝ ਨਹੀਂ ਕੀਤਾ ਜਾ ਰਿਹਾ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪੰਚਾਇਤ ਤੇ ਸਰਪੰਚ ਦੀ ਕਾਰਜਸ਼ੈਲੀ ਦੀ ਜਾਂਚ ਕੀਤੀ ਜਾਵੇ ਤੇ ਵਾਰਡਾਂ 'ਚ ਵਿਕਾਸ ਦੇ ਕੰਮ ਕਰਵਾਉਣ ਨੂੰ ਪਹਿਲ ਦਿੱਤੀ ਜਾਵੇ।
ਇਸ ਸੰਬੰਧੀ ਪਿੰਡ ਸਮਾਨੂ ਦੀ ਸਰਪੰਚ ਤ੍ਰਿਪਤਾ ਦੇਵੀ ਤੇ ਉਨ੍ਹਾਂ ਦੇ ਪਤੀ ਬਲਦੇਵ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ 'ਤੇ ਲਾਏ ਗਏ ਸਾਰੇ ਦੋਸ਼ ਬੇਬੁਨਿਆਦ ਹਨ। ਗ੍ਰਾਂਟ ਨਾ ਆਉਣ ਕਾਰਨ ਪਿੰਡ 'ਚ ਕੰਮ ਨਹੀਂ ਕਰਵਾਏ ਜਾ ਸਕੇ ਪਰ ਗ੍ਰਾਂਟ ਆਉਂਦਿਆਂ ਹੀ ਬਾਕੀ ਰਹਿੰਦੇ ਕੰਮ ਵੀ ਕਰਵਾ ਦਿੱਤੇ ਜਾਣਗੇ।
ਅਗਵਾ ਕੀਤੀ ਵਿਦਿਆਰਥਣ ਨਾਲ ਨੌਜਵਾਨਾਂ ਨੇ ਕੀਤਾ ਜਬਰ-ਜ਼ਨਾਹ, ਗਰਭਵਤੀ ਹੋਈ ਲੜਕੀ
NEXT STORY