ਜਲੰਧਰ(ਵੈੱਬ ਡੈਸਕ)— ਸੋਸ਼ਲ ਮੀਡੀਆ 'ਤੇ ਫਤਿਹਵੀਰ ਦੀਆਂ ਵਾਇਰਲ ਹੋ ਰਹੀਆਂ ਤਸਵੀਰਾਂ ਦੀ ਅਸਲ ਸੱਚਾਈ ਸਾਹਮਣੇ ਆਈ ਹੈ। ਇਥੇ ਪਾਠਕਾਂ ਨੂੰ ਦੱਸ ਦਈਏ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਤਸਵੀਰਾਂ ਅਸਲ 'ਚ ਬੋਰਵੈੱਲ 'ਚ ਡਿੱਗ ਕੇ ਮੌਤ ਦੇ ਮੂੰਹ 'ਚ ਜਾਣ ਵਾਲੇ ਫਤਿਹਵੀਰ ਦੀਆਂ ਨਹੀਂ ਹਨ। ਇਹ ਤਸਵੀਰਾਂ ਜੋ ਵਾਇਰਲ ਹੋ ਰਹੀਆਂ ਹਨ, ਇਹ ਚੰਡੀਗੜ੍ਹ ਦੇ ਵਸਨੀਕ ਦਲਬੀਰ ਸਿੰਘ ਪਾਲ ਦੇ ਪੁੱਤਰ ਫਤਿਹਵੀਰ ਸਿੰਘ ਪਾਲ ਦੀਆਂ ਹਨ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਇਨ੍ਹਾਂ ਤਸਵੀਰਾਂ ਨਾਲ ਦਲਬੀਰ ਦੀ ਪਰਿਵਾਰ ਬੇਹੱਦ ਪਰੇਸ਼ਾਨੀ ਦਾ ਸਬਬ ਬਣ ਰਹੀਆਂ ਹਨ। ਉਥੇ ਹੀ ਦਲਬੀਰ ਸਿੰਘ ਪਾਲ ਦਾ ਕਹਿਣਾ ਹੈ ਕਿ ਸਾਨੂੰ ਬੋਰਵੈੱਲ 'ਚ ਡਿੱਗ ਕੇ ਮੌਤ ਦੇ ਮੂੰਹ 'ਚ ਗਏ ਫਤਿਹਵੀਰ ਦੇ ਪਰਿਵਾਰ ਨਾਲ ਪੂਰੀ ਹਮਦਰਦੀ ਹੈ।
'ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਮੂਰਤੀਆਂ ਵੇਚਣ ਵਾਲੀ ਐਮਾਜ਼ੋਨ 'ਤੇ ਹੋਵੇ ਕਾਰਵਾਈ'
NEXT STORY