ਮੋਗਾ, (ਸੰਦੀਪ)- ਜ਼ਿਲਾ ਪੱਧਰੀ ਸਿਵਲ ਹਸਪਤਾਲ 'ਚ ਤਾਇਨਾਤ ਇਕੋ-ਇਕ ਰੈਡੀਓਲੋਜਿਸਟ ਦੇ ਬੀਤੇ 15 ਮਾਰਚ ਤੋਂ 22 ਮਾਰਚ ਤੱਕ ਛੁੱਟੀ 'ਤੇ ਹੋਣ ਕਾਰਨ ਸਕੈਨ ਕਰਵਾਉਣ ਲਈ ਜ਼ਿਲਾ ਪੱਧਰੀ ਸਿਵਲ ਹਸਪਤਾਲ 'ਚ ਪੁੱਜਣ ਵਾਲੇ ਮਰੀਜ਼ਾਂ ਨੂੰ ਜਿਥੇ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ, ਉਥੇ ਹੀ ਨੈਸ਼ਨਲ ਜੱਚਾ-ਬੱਚਾ ਭਲਾਈ ਸਕੀਮ ਤਹਿਤ ਗਰਭਵਤੀ ਔਰਤਾਂ ਨੂੰ ਦਿੱਤੀ ਜਾਣ ਵਾਲੀ ਮੁਫਤ ਸਕੈਨਿੰਗ ਸੁਵਿਧਾ ਵੀ ਪ੍ਰਭਾਵਿਤ ਹੋ ਰਹੀ ਹੈ। ਰੈਡੀਓਲੋਜਿਸਟ ਦੇ ਛੁੱਟੀ 'ਤੇ ਹੋਣ ਕਾਰਨ ਮਰੀਜ਼ਾਂ ਦੇ ਨਾਲ-ਨਾਲ ਗਰਭਵਤੀ ਔਰਤਾਂ ਵੀ ਪ੍ਰਾਈਵੇਟ ਹਸਪਤਾਲਾਂ 'ਚ ਸਕੈਨਿੰਗ ਕਰਵਾਉਣ ਲਈ ਮਜਬੂਰ ਹਨ।
ਭਾਵੇਂ ਹਸਪਤਾਲ ਦੇ ਪ੍ਰਬੰਧਕਾਂ ਵੱਲੋਂ ਇਸ ਸਬੰਧਿਤ ਮਾਹਿਰ ਦੇ ਛੁੱਟੀ 'ਤੇ ਹੋਣ ਸਬੰਧੀ ਦਰਵਾਜ਼ੇ ਦੇ ਬਾਹਰ ਲਿਖਤੀ ਤੌਰ 'ਤੇ ਲਾਇਆ ਗਿਆ ਹੈ ਪਰ ਕਸਬੇ ਦੇ ਦੂਰ-ਦੁਰਾਡੇ ਖੇਤਰਾਂ 'ਚੋਂ ਲੰਮਾ ਪੈਂਡਾ ਤੈਅ ਕਰ ਕੇ ਆਉਂਦੇ ਲੋਕਾਂ ਨੂੰ ਜਦੋਂ ਇਸ ਸਬੰਧੀ ਪਤਾ ਲੱਗਦਾ ਹੈ ਤਾਂ ਉਨ੍ਹਾਂ ਨੂੰ ਮਾਯੂਸ ਹੋਣਾ ਪੈਂਦਾ ਹੈ ਅਤੇ ਜ਼ਿਆਦਾ ਪੈਸੇ ਭਰ ਕੇ ਪ੍ਰਾਈਵੇਟ ਹਸਪਤਾਲਾਂ 'ਚੋਂ ਸਕੈਨਿੰਗ ਕਰਵਾਉਣੀ ਪੈਂਦੀ ਹੈ।
ਸਿਵਲ ਹਸਪਤਾਲ 'ਚ ਮੌਜੂਦ ਵੱਖ-ਵੱਖ ਪਿੰਡਾਂ ਤੋਂ ਆਏ ਲੋਕਾਂ ਅਮਰ ਸਿੰਘ, ਹਰਮੇਸ਼ ਸਿੰਘ, ਨਿਸ਼ਾਰਾ ਸਿੰਘ, ਨਿਰਮਲ ਸਿੰਘ ਅਤੇ ਹਰਪ੍ਰੀਤ ਸਿੰਘ ਦਾ ਕਹਿਣਾ ਸੀ ਕਿ ਵਿਭਾਗ ਦੇ ਰੈਡੀਓਲੋਜਿਸਟ ਦੇ ਛੁੱਟੀ 'ਤੇ ਹੋਣ ਕਾਰਨ ਹਸਪਤਾਲ ਦੇ ਪ੍ਰਬੰਧਕਾਂ ਨੂੰ ਬਦਲਵੇਂ ਪ੍ਰਬੰਧ ਕਰਨੇ ਚਾਹੀਦੇ ਸਨ।
ਬਿਆਸ ਦਰਿਆ 'ਚ ਡਿੱਗਿਆ ਟਰਾਲਾ
NEXT STORY