ਲੁਧਿਆਣਾ (ਵਿੱਕੀ) : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਸੀ. ਬੀ. ਐੱਸ. ਈ. ਸਕੂਲ ਦੀ ਕਲਾਸ 10ਵੀਂ-12ਵੀ ’ਚ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਸਾਲਾਨਾ ਪ੍ਰੀਖਿਆਵਾਂ ਦੀ ਤਿਆਰੀ ਸਹੀ ਢੰਗ ਨਾਲ ਹੋ ਸਕੇ। ਇਸ ਦੇ ਲਈ ਸਕੂਲਾਂ ਨੇ ਹੁਣ ਤੋਂ ਹੀ ਪ੍ਰੀ-ਬੋਰਡ ਐਗਜ਼ਾਮ ਕਰਵਾਉਣ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ। ਕਈ ਸਕੂਲ ਪ੍ਰਿੰਸੀਪਲਾਂ ਦਾ ਮੰਨਣਾ ਹੈ ਕ ਜਿਵੇਂ ਕਿ ਬੋਰਡ ਨੇ ਪਹਿਲਾਂ ਹੀ ਸੰਕੇਤ ਦੇ ਦਿੱਤੇ ਹਨ ਕਿ ਸਾਲਾਨਾ ਐਗਜ਼ਾਮ ਫਰਵਰੀ ’ਚ ਸ਼ੁਰੂ ਹੋਣਗੇ, ਇਸ ਲਈ ਸੰਭਾਵਨਾਵਾਂ ਦੇ ਮੱਦੇਨਜ਼ਰ ਫਰਵਰੀ ਤੋਂ ਪਹਿਲਾਂ ਹੀ ਪ੍ਰੀ-ਬੋਰਡ ਐਗਜ਼ਾਮ ਕਰਵਾਉਣਾ ਹੋਰ ਜ਼ਰੂਰੀ ਹੋ ਗਿਆ ਹੈ, ਜਿਸ ਨਾਲ ਵਿਦਿਆਰਥੀਆਂ ਦੇ ਪ੍ਰਰਦਸ਼ਨ ਬਾਰੇ ਪਤਾ ਲੱਗ ਸਕੇ। ਉੱਥੇ ਕਈ ਸਕੂਲਾਂ ਨੇ ਜਨਵਰੀ ਮਹੀਨੇ ’ਚ ਧੁੰਦ ਅਤੇ ਸਰਦੀ ਦੇ ਮੌਸਮ ਵਿਚ ਸਰਕਾਰ ਵੱਲੋਂ ਅਕਸਰ ਇਕਦਮ ਛੁੱਟੀਆਂ ਕਰਨ ਦਾ ਫਰਮਾਨ ਜਾਰੀ ਕਰਨ ਦੀਆਂ ਸੰਭਾਵਨਾਵਾਂ ਦੇ ਕਾਰਨ ਨਵੰਬਰ ਅਤੇ ਦਸੰਬਰ ਵਿਚ ਹੀ ਪ੍ਰੀ-ਬੋਰਡ ਪ੍ਰੀਖਿਆਵਾਂ ਸੰਪੰਨ ਕਰਵਾਉਣ ਦਾ ਉਦੇਸ਼ ਰੱਖਿਆ ਹੈ, ਤਾਂ ਕਿ ਜੇਕਰ ਜਨਵਰੀ ਵਿਚ ਵੀ ਸਰਕਾਰ ਛੁੱਟੀਆਂ ਵਧਾਉਂਦੀਆਂ ਹਨ ਤਾਂ ਪ੍ਰੀ-ਬੋਰਡ ਪ੍ਰੀਖਿਆਵ ਦੇ ਰਿਜ਼ਲਟ ਦੇ ਆਧਾਰ ’ਤੇ ਵਿਦਿਆਰਥੀਆਂ ਨੂੰ ਘਰ ਬੈਠੇ ਹੀ ਆਨਲਾਈਨ ਜਾਂ ਐਕਸਟ੍ਰਾ ਕਲਾਸਾਂ ਲਗਾ ਕੇ ਤਿਆਰੀ ਕਰਵਾਈ ਜਾ ਸਕੇ। ਭਾਵੇਂ ਕਈ ਸਕੂਲਾਂ ਨੇ ਪਹਿਲੇ ਪੜਾਅ ਦੇ ਪ੍ਰੀ-ਬੋਰਡ ਦਸੰਬਰ ਵਿਚ ਆਯੋਜਿਤ ਕਰਨ ਦਾ ਫੈਸਲਾ ਕੀਤਾ ਹੈ। ਉਸ ਤੋਂ ਬਾਅਦ ਜਨਵਰੀ ਵਿਚ ਦੂਜੇ ਪੜਾਅ ਦੇ ਪ੍ਰੀ-ਬੋਰਡ ਹੋਣਗੇ। ਇਸ ਤੋਂ ਬਾਅਦ ਮੁੱਖ ਬੋਰਡ ਪ੍ਰੀਖਿਆਵਾਂ ਦੀ ਸ਼ੁਰੂਆਤ ਕੀਤੀ ਜਾਵੇਗੀ। ਇਸ ਨੂੰ ਲੈ ਕੇ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਗਾਈਡਲਾਈਨਜ਼ ਜਾਰੀ ਕਰ ਦਿੱਤੀਆਂ ਹਨ। ਨਿਰਦੇਸ਼ ਦਿੱਤੇ ਗਏ ਹਨ ਕਿ ਵਿਦਿਆਰਥੀ ਗਾਈਡਲਾਈਨਜ਼ ਦੀ ਪਾਲਣਾ ਕਰ ਕੇ ਤਿਆਰੀ ਰੱਖਣ।
ਇਹ ਵੀ ਪੜ੍ਹੋ : ਕਾਂਗਰਸ ਸਰਕਾਰ ਸਮੇਂ ਨਿਗਮ ਦਾ ਜੋ ਸਿਸਟਮ ਵਿਗੜਿਆ, ਉਹ 5 ਕਮਿਸ਼ਨਰ ਬਦਲਣ ਦੇ ਬਾਵਜੂਦ ਠੀਕ ਨਹੀਂ ਹੋਇਆ
ਇਹ ਹੋਵੇਗਾ ਫਾਇਦਾ
ਸਕੂਲ ਦੇ 2 ਤੋਂ 3 ਵਾਰ ਪ੍ਰੀ-ਬੋਰਡ ਕਰਵਾਉਣ ਦੀ ਯੋਜਨਾ ਵੀ ਤਿਆਰ ਕੀਤੀ ਹੈ। ਇਸ ਦਾ ਫਾਇਦਾ ਇਹ ਹੋਵੇਗਾ ਕਿ ਵਿਦਿਆਰਥੀ ਮੁੱਖ ਬੋਰਡ ਐਗਜ਼ਾਮ ਤੋਂ ਪਹਿਲਾਂ ਇਨ੍ਹਾਂ ਪ੍ਰੀ-ਬੋਰਡ ਜ਼ਰੀਏ ਆਪਣੀ ਤਿਆਰੀਆਂ ਦੀ ਸਮੀਖਿਆ ਕਰ ਸਕਣਗੇ। ਜੇਕਰ ਤਿਆਰੀ ਕਮਜ਼ੋਰ ਹੋਵੇਗੀ ਪਹਿਲਾਂ ਪ੍ਰੀ-ਬੋਰਡ ਵਿਚ ਉਨ੍ਹਾਂ ਦੇ ਅੰਕ ਘੱਟ ਆਉਣਗੇ ਤਾਂ ਉਹ ਅਗਲੇ ਪ੍ਰੀ-ਬੋਰਡ ਦੀ ਬਿਹਤਰ ਤਿਆਰੀ ਸਹੀ ਨਾ ਰਹੀ ਤਾਂ ਇਸ ਤਰ੍ਹਾਂ ਦੇ ਵਿਦਿਆਰਥੀਆਂ ਦੇ ਲਈ ਸਪੈਸ਼ਲ ਰੈਮੇਡੀਅਲ ਕਲਾਸਾਂ ਸਕੂਲਾਂ ਵਿਚ ਲਗਾਈਆਂ ਜਾਣਗੀਆਂ। ਭਾਵੇਂ ਬੋਰਡ ਦੀ ਵੀ ਕੋਸ਼ਿਸ਼ ਰਹਿੰਦੀ ਹੈ ਕਿ ਵਿਦਿਆਰਥੀ ਦੀ ਤਿਆਰੀ ਪਹਿਲਾਂ ਹੀ ਪ੍ਰੀ-ਬੋਰਡ ਲਈ ਬਿਹਤਰ ਕਰਵਾਈ ਜਾ ਸਕੇ। ਇਸ ਦੇ ਲਈ ਪ੍ਰੀ-ਬੋਰਡ ਤੋਂ ਪਹਿਲਾਂ ਰਿਵੀਜ਼ਨ ਕਲਾਸਾਂ ਦਾ ਵੀ ਆਯੋਜਨ ਕੀਤਾ ਜਾਂਦਾ ਹੈ। ਇਸ ਵਾਰ ਵੀ ਬੋਰਡ ਵੱਲੋਂ ਪ੍ਰੀ-ਬੋਰਡ ਦੀਆਂ ਬਿਹਤਰ ਤਿਆਰੀਆਂ ਲਈ ਹੁਣ ਤੋਂਂ ਯਤਨ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ : ਕਰੋੜਾਂ ਖਰਚਣ ਤੋਂ ਬਾਅਦ ਵੀ ਨਹੀਂ ਘਟਿਆ ਮਹਾਨਗਰ ਦਾ ਪ੍ਰਦੂਸ਼ਣ ਪੱਧਰ, ਸਰਕਾਰ ਨੇ ਮੰਗਿਆ ਫੰਡ ਦਾ ਹਿਸਾਬ
ਪ੍ਰੀ-ਬੋਰਡ ਜ਼ਰੀਏ ਵਿਦਿਆਰਥੀਆਂ ਨੂੰ 2 ਤੋਂ 3 ਮੌਕੇ ਮਿਲਣਗੇ। ਇਸ ਦੇ ਜ਼ਰੀਏ ਉਹ ਬੋਰਡ ਐਗਜ਼ਾਮ ਦੇ ਪੈਟਰਨ ਅਤੇ ਮਾਰਕਿੰਗ ਸਕੀਮ ਨੂੰ ਬਿਹਤਰ ਢੰਗ ਨਾਲ ਜਾਣ ਸਕਣਗੇ ਕਿਉਂਕਿ ਸਕੂਲਾਂ ਵਿਚ ਪ੍ਰੀ-ਬੋਰਡ ਮੁੱਖ ਪ੍ਰੀਖਿਆਵਾਂ ਦੇ ਪੈਟਰਨ ’ਤੇ ਹੀ ਅਾਧਾਰਿਤ ਹੁੰਦੇ ਹਨ।
-ਡਾ. ਸਤਵੰਤ ਕੌਰ ਭੁੱਲਰ, ਪ੍ਰਿੰ. ਡੀ. ਏ. ਵੀ. ਪੱਖੋਵਾਲ ਰੋਡ।
ਸਾਡੇ ਸਕੂਲ ਵਿਚ ਤਾਂ ਹੁਣ ਤੋਂ ਹੀ ਪ੍ਰੀ-ਬੋਰਡ ਐਗਜ਼ਾਮ ਸ਼ੁਰੂ ਹੋ ਚੁੱਕੇ ਹਨ। ਹੁਣ ਪਹਿਲੇ ਪੜਾਅ ਦੇ ਪ੍ਰੀ-ਬੋਰਡ ਚੱਲ ਰਹੇ ਹਨ। ਇਨ੍ਹਾਂ ਦਾ ਰਿਜ਼ਲਟ ਆਉਣ ਤੋਂ ਬਾਅਦ ਦੂਜੇ ਪ੍ਰੀ-ਬੋਰਡ ਐਗਜ਼ਾਮ ਦਸੰਬਰ ਵਿਚ ਕਰਵਾਉਣਗੇ, ਤਾਂ ਕਿ ਵਿਦਿਆਰਥੀਆਂ ਨੂੰ ਮੁੱਖ ਪ੍ਰੀਖਿਆਵਾਂ ਵਿਚ ਬਿਹਤਰੀਨ ਪ੍ਰਦਰਸ਼ਨ ਲਈ ਤਿਆਰ ਕਰਨ ਦੇ ਉਦੇਸ਼ ਨਾਲ ਉਨ੍ਹਾਂ ਦੀ ਤਿਆਰੀ ਕਰਵਾਈ ਜਾਵੇ।
- ਰੰਜੂ ਮੰਗਲ, ਪ੍ਰਿੰਰ. ਬੀ. ਵੀ. ਐੱਮ. ਊਧਮ ਸਿੰਘ ਨਗਰ।
ਇਹ ਵੀ ਪੜ੍ਹੋ : ਪਹਿਲਾਂ ਤਿੰਨਾਂ ਦੋਸਤਾਂ ਨੇ ਪੀਤੀ ਸ਼ਰਾਬ, ਫਿਰ ਪਾਇਆ ਭੰਗੜਾ, ਅੱਧੇ ਘੰਟੇ ਬਾਅਦ ਵਾਪਰ ਗਈ ਅਣਹੋਣੀ
‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲਾਪ੍ਰਵਾਹੀ ਕਾਰਨ ਚੰਡੀਗੜ੍ਹ ਰੇਲਵੇ ਸਟੇਸ਼ਨ ਦੇ ਸੁਪਰਡੈਂਟ ਦਾ ਤਬਾਦਲਾ
NEXT STORY