ਮੰਡੀ ਲੱਖੇਵਾਲੀ (ਸੁਖਪਾਲ ਢਿੱਲੋਂ) : ਜਦੋਂ ਕਿਸਾਨ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਂਦੇ ਹਨ ਤਾਂ ਸਰਕਾਰਾਂ ਦੋਸ਼ ਲਗਾਉਂਦੀਆਂ ਹਨ ਕਿ ਹਵਾ ਨੂੰ ਦੂਸ਼ਿਤ ਕਰਨ ਵਾਲਾ ਕਿਸਾਨ ਹੀ ਹੈ, ਕਿਉਂਕਿ ਅੱਗ ਲਗਾਉਣ ਕਰ ਕੇ ਜ਼ਹਿਰੀਲਾ ਧੂੰਆਂ ਫੈਲਦਾ ਹੈ। ਜਿਸ ਨਾਲ ਲੋਕਾਂ ਦਾ ਨੁਕਸਾਨ ਹੁੰਦਾ ਹੈ ਤੇ ਖਤਰਨਾਕ ਬੀਮਾਰੀਆਂ ਲੱਗਦੀਆਂ ਹਨ। ਧੂਏਂ ਕਾਰਨ ਲੋਕਾਂ ਨੂੰ ਸਾਹ ਨਹੀਂ ਆਉਂਦਾ। ਸੋਚਣ ਤੇ ਸਮਝਣ ਵਾਲੀ ਗੱਲ ਹੈ ਕਿ ਕਿਸਾਨਾਂ ਦੀਆਂ ਫਸਲਾਂ ਦੀ ਰਹਿੰਦ-ਖੂੰਹਦ ਵਾਲਾ ਧੂੰਆਂ ਸਭ ਨੂੰ ਕੌੜਾ ਲੱਗਦਾ ਹੈ ਅਤੇ ਕਾਰਖਾਨਿਆਂ, ਮਿੱਲਾਂ, ਫੈਕਟਰੀਆਂ ਦਾ ਧੂੰਆਂ ਮਿੱਠਾ ਲੱਗਦਾ ਹੈ। ਆਖਰ ਕਿਉਂ ਪੰਜਾਬ ਦੇ ਕਿਸਾਨਾਂ ਲਈ ਸਰਕਾਰਾਂ ਨਫਰਤ ਚੁੱਕੀ ਫਿਰਦੀਆਂ ਹਨ। ਕਿਸਾਨ ਤਾਂ ਸਾਲ ’ਚ ਇਕ ਵਾਰ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਂਦਾ ਹੈ ਤੇ ਉਸ ਨੂੰ ਦੋਸ਼ੀ ਠਹਿਰਾਇਆ ਜਾਂਦਾ ਹੈ ਪਰ ਜੋ ਫੈਕਟਰੀਆਂ, ਕਾਰਖਾਨੇ ਅਤੇ ਮਿੱਲਾਂ ਮਹੀਨੇ ਦੇ 30 ਦਿਨ ਅਤੇ ਸਾਲ ਦੇ 12 ਮਹੀਨੇ ਚੱਲਦੀਆਂ ਹਨ, ਕੀ ਸਰਕਾਰ ਉਨ੍ਹਾਂ ਪ੍ਰਤੀ ਜਾਗਰੂਕ ਹੋਵੇਂਗੀ, ਆਪਣੀ ਬਣਦੀ ਹੋਈ ਡਿਊਟੀ ਤੇ ਭੂਮਿਕਾ ਨਿਭਾਵੇਗੀ ਜਾਂ ਵੋਟਾਂ ਲਈ ਫੰਡਾਂ ਦੇ ਰੂਪ ’ਚ ਸਿਰਫ ਤੇ ਸਿਰਫ ਪੈਸਾ ਇਕੱਠਾ ਕਰ ਕੇ ਕਿਸਾਨ ਨੂੰ ਦੋਸ਼ੀ ਠਹਿਰਾਇਆ ਜਾਵੇਂਗਾ। ਕੀ ਸਰਕਾਰ ਫੈਕਟਰੀਆਂ, ਕਾਰਖਾਨਿਆਂ, ਮਿੱਲਾਂ ਵਾਲਿਆਂ ’ਤੇ ਕੋਈ ਕਾਰਵਾਈ ਕਰੇਂਗੀ ਜਾਂ ਸਭ ਕੁੱਝ ਅੰਦਰ ਖਾਤੇ ਚੱਲਦਾ ਹੀ ਰਹੇਗਾ। ਦੋਸ਼ੀ ਤੇ ਗੁਨਾਹਗਾਰ ਪੰਜਾਬ ਤੇ ਪੰਜਾਬ ਦਾ ਕਿਸਾਨ ਹੀ ਪਾਇਆ ਜਾਂਦਾ ਹੈ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਦਾ ਮੁੱਖ ਮੰਤਰੀ ’ਤੇ ਤਿੱਖਾ ਹਮਲਾ, ਕਿਹਾ-ਕੇਜਰੀਵਾਲ ਦਾ ਸੰਤਰੀ ਬਣ ਚੁੱਕਾ ਹੈ ਭਗਵੰਤ ਮਾਨ
ਜ਼ਿਆਦਾ ਕਾਰਖਾਨੇ ਤੇ ਫੈਕਟਰੀਆਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਜਾਂ ਉਨ੍ਹਾਂ ਦੇ ਭਾਈਵਾਲਾਂ ਦੀਆਂ ਹੀ ਹੁੰਦੀਆਂ ਹਨ। ਇਸੇ ਕਰ ਕੇ ਹੀ ਤਾਂ ਨਾ ਇਹ ਪਾਣੀਆਂ ਨੂੰ ਜ਼ਹਿਰੀਲਾ ਕਰਦੇ ਹਨ ਤੇ ਨਾ ਹੀ ਇਨ੍ਹਾਂ ਦਾ ਹਰ ਰੋਜ਼ ਨਿਕਲਣ ਵਾਲਾ ਧੂਆਂ ਹਵਾ ਨੂੰ ਪ੍ਰਦੂਸ਼ਿਤ ਕਰਦਾ ਹੈ। ਵੱਡੇ ਸਿਆਸੀ ਲੋਕਾਂ ਦਾ ਹੱਥ ਇਨ੍ਹਾਂ ਦੇ ਸਿਰ ’ਤੇ ਹਰ ਪਲ ਰਹਿੰਦਾ ਹੈ। ਇਸ ਲਈ ਇਹ ਨਾ ਪਾਣੀਆਂ ਨੂੰ ਗੰਧਲਾ ਕਰਦੇ ਹਨ ਤੇ ਨਾ ਹਵਾ ’ਚ ਪ੍ਰਦੂਸ਼ਣ ਫੈਲਾਉਂਦੇ ਹਨ। ਇਹ ਕਾਪਰੇਟ ਘਰਾਣਿਆਂ ’ਚ ਆਉਂਦੇ ਹਨ, ਜਿਨ੍ਹਾਂ ਦੇ ਸਾਰੇ ਗੁਨਾਹ ਮੁਆਫ ਹਨ ਤੇ ਕਾਨੂੰਨ ਵੀ ਇਨ੍ਹਾਂ ਦੀ ਤਰਫਦਾਰੀ ਕਰਨ ਲਈ ਹਾਜ਼ਰ ਹੈ ।
ਇਹ ਵੀ ਪੜ੍ਹੋ : ਪਾਵਰਕਾਮ ਲਈ ਬਿਜਲੀ ਸੰਕਟ ਬਣਿਆ ਚੁਣੌਤੀ, ਆਉਣ ਵਾਲੇ ਦਿਨਾਂ 'ਚ ਲੰਮੇ ਕੱਟ ਲੱਗਣ ਦੇ ਆਸਾਰ
ਵੱਡੇ ਕਾਰਖਾਨਿਆਂ, ਮਿੱਲਾਂ, ਫੈਕਟਰੀਆਂ ਅਤੇ ਹੋਰ ਉਦਯੋਗਾਂ ’ਚੋਂ ਗੰਦਾ ਪਾਣੀ ਨਿਕਲ ਕੇ ਧਰਤੀ ਉਤਲੇ ਪਾਣੀ ਦੇ ਸੋਮਿਆਂ ਨੂੰ ਖਰਾਬ ਕਰ ਰਿਹਾ ਹੈ। ਕਿਉਂਕਿ ਇਸ ’ਚ ਖਤਰਨਾਕ ਜ਼ਹਿਰਾਂ, ਖਾਦਾਂ ਆਦਿ ਦੇ ਤੱਤ ਹੁੰਦੇ ਹਨ, ਜੋ ਮਨੁੱਖੀ ਸਿਹਤ ਲਈ ਖਤਰਨਾਕ ਹਨ। ਹਵਾ ਪ੍ਰਦੂਸ਼ਣ ਉਦੋਂ ਵਾਪਰਦਾ ਹੈ ਜਦੋਂ ਧਰਤੀ ਦੇ ਵਾਯੂਮੰਡਲ ’ਚ ਗੈਸਾਂ, ਧਾਤੂਆਂ ਅਤੇ ਜੈਵਿਕ ਅਣੂਆਂ ਸਮੇਤ ਪਦਾਰਥਾਂ ਦੇ ਨੁਕਸਾਨਦੇਹ ਜਾਂ ਜ਼ਿਆਦਾ ਮਾਤਰਾਵਾਂ ਹੁੰਦੀਆਂ ਹਨ। ਇਸ ਨਾਲ ਅਲਰਜੀ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਬੀਮਾਰੀਆਂ ਫੈਲਦੀਆਂ ਹਨ ਅਤੇ ਮਨੁੱਖਾਂ ਦੀ ਮੌਤ ਵੀ ਹੋ ਜਾਂਦੀ ਹੈ। ਇਸ ਨਾਲ ਜਾਨਵਰਾਂ ਅਤੇ ਜੀਵਤ ਪ੍ਰਾਣੀਆਂ ਨੂੰ ਵੀ ਨੁਕਸਾਨ ਹੋ ਸਕਦਾ ਹੈ ਅਤੇ ਕੁਦਰਤੀ ਜਾਂ ਨਿਰਮਾਣ ਮਾਹੌਲ ਨੂੰ ਨੁਕਸਾਨ ਪਹੁੰਚ ਸਕਦਾ ਹੈ। 2014 ਦੀ ਵਰਲਡ ਹੈਲਥ ਆਰਗੇਨਾਈਜੇਜ਼ ਦੀ ਰਿਪੋਰਟ ਦੇ ਅਨੁਸਾਰ 2012 ’ਚ ਹਵਾ ਦੇ ਪ੍ਰਦੂਸ਼ਣ ਨੇ ਦੁਨੀਆਂ ਭਰ ’ਚ ਤਕਰੀਬਨ 7 ਮਿਲੀਅਨ ਲੋਕਾਂ ਦੀ ਜਾਨ ਲਈ ਸੀ।
ਇਹ ਵੀ ਪੜ੍ਹੋ : ਅਬੋਹਰ ਤੋਂ ਦੁਖਦਾਇਕ ਖ਼ਬਰ, ਪਿਓ ਨੇ 9 ਸਾਲਾ ਪੁੱਤਰ ਸਮੇਤ ਨਹਿਰ 'ਚ ਮਾਰੀ ਛਾਲ
ਵਿਧਾਨ ਸਭਾ 'ਚ ਭਰਤੀ 'ਸਕੈਮ' ਦਾ ਹੋਵੇਗਾ ਪਰਦਾਫ਼ਾਸ਼, ਸਪੀਕਰ ਕੁਲਤਾਰ ਸੰਧਵਾਂ ਕਰਵਾਉਣਗੇ ਜਾਂਚ
NEXT STORY