ਹਰੀਕੇ ਪੱਤਣ, (ਲਵਲੀ)- ਪਿੰਡ ਮਰਹਾਣਾ 'ਚ ਇਕੋ ਰਾਤ ਚੋਰਾਂ ਨੇ ਤਿੰਨ ਘਰਾਂ ਨੂੰ ਨਿਸ਼ਾਨਾ ਬਣਾ ਕੇ ਹਜ਼ਾਰਾਂ ਰੁਪਏ ਦੀ ਨਕਦੀ ਤੇ ਸੋਨਾ ਉਡਾ ਲਿਆ। ਜਾਣਕਾਰੀ ਅਨੁਸਾਰ ਪਿੰਡ ਮਰਹਾਣਾ ਭੱਠੇ ਦੇ ਨੇੜੇ ਬਹਿਕ ਵਿਚ ਬੀਤੀ ਰਾਤ ਨੂੰ ਫੌਜੀ ਪਲਵਿੰਦਰ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਦੇ ਘਰ ਦੀ ਕੰਧ ਟੱਪ ਕੇ ਦਾਖਲ ਹੋਏ ਚੋਰ ਤਕਰੀਬਨ ਚਾਰ ਤੋਲੇ ਸੋਨਾ, 25 ਹਜ਼ਾਰ ਨਕਦੀ ਤੇ ਕੀਮਤੀ ਸਾਮਾਨ ਲੈ ਕੇ ਫਰਾਰ ਹੋ ਗਏ।
ਇਸੇ ਤਰ੍ਹਾਂ ਪਿੰਡ ਮਰਹਾਣਾ ਦੇ ਵਾਸੀ ਹਰਪਾਲ ਸਿੰਘ ਪੁੱਤਰ ਸਲਵਿੰਦਰ ਸਿੰਘ ਨੇ ਦੱਸਿਆ ਕਿ ਚੋਰ ਸਾਡੇ ਘਰ ਦੀ ਕੰਧ ਟੱਪ ਕੇ ਅੰਦਰ ਦਾਖਲ ਹੋਏ ਤੇ ਟਰੰਕ 'ਚੋਂ 25 ਹਜ਼ਾਰ ਰੁਪਏ ਦੀ ਨਕਦੀ, ਇਕ ਸੋਨੇ ਦੀ ਚੇਨ, ਇਕ ਸੋਨੇ ਦਾ ਕੜਾ, ਤਿੰਨ ਸੋਨੇ ਦੀਆਂ ਅੰਗੂਠੀਆਂ ਲੈ ਕੇ ਫਰਾਰ ਹੋ ਗਏ। ਤੀਜੀ ਘਟਨਾ ਜਗੀਰ ਸਿੰਘ ਪੁੱਤਰ ਦਲੀਪ ਸਿੰਘ ਦੇ ਘਰ ਹੋਈ। ਉਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੋਰ ਉਸ ਦੇ ਘਰੋਂ 6 ਹਜ਼ਾਰ ਰੁਪਏ ਦੀ ਨਕਦੀ, ਇਕ ਸੋਨੇ ਦੀਆਂ ਵਾਲੀਆਂ ਦਾ ਜੋੜਾ ਤੇ 4 ਵਿਦੇਸ਼ੀ ਘੜੀਆਂ ਚੋਰੀ ਕਰ ਕੇ ਲਏ ਗਏ। ਇਨ੍ਹਾਂ ਘਟਨਾਵਾਂ ਸਬੰਧੀ ਥਾਣਾ ਮੁਖੀ ਬਲਜਿੰਦਰ ਸਿੰਘ ਨੇ ਕਿਹਾ ਕਿ ਪਿੰਡ ਮਰਹਾਣਾ ਵਿਖੇ ਹੋਈ ਚੋਰੀ ਬਾਰੇ ਜਾਂਚ-ਪੜਤਾਲ ਚੱਲ ਰਹੀ ਹੈ ਤੇ ਜਲਦ ਚੋਰ ਫੜੇ ਜਾਣਗੇ। ਪੁਲਸ ਅਣਪਛਾਤੇ ਚੋਰਾਂ ਖਿਲਾਫ਼ ਕੇਸ ਦਰਜ ਕਰ ਕੇ ਚੋਰਾਂ ਦੀ ਭਾਲ ਕਰ ਰਹੀ ਹੈ।
ਵਿਧਾਇਕ ਹੈਨਰੀ ਨੇ ਵਰਖਾ ਦੌਰਾਨ ਪਾਣੀ ਨਾਲ ਭਰੇ ਖੇਤਰਾਂ ਦਾ ਕੀਤਾ ਦੌਰਾ
NEXT STORY