ਬਠਿੰਡਾ : ਮਾਪਿਆਂ ਦੇ ਸਾਊ ਪੁੱਤ ਦੀ ਇੰਗਲੈਂਡ ਤੋਂ ਆਈ ਮੌਤ ਦੀ ਖ਼ਬਰ ਨੇ ਮਾਪਿਆਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਜਾਣਕਾਰੀ ਮੁਤਾਬਕ ਭਾਵੇਂ ਹੀ ਨੌਜਵਾਨ ਵਲੋਂ ਖ਼ੁਦਕੁਸ਼ੀ ਕਰਨ ਦੀ ਗੱਲ ਸਾਹਮਣੇ ਆ ਰਹੀ ਹੈ ਪਰ ਪਰਿਵਾਰਕ ਮੈਂਬਰ ਇਸ ਨੂੰ ਕਤਲ ਦੱਸ ਰਹੇ ਹਨ ਅਤੇ ਇਸ ਦੇ ਇਲਜ਼ਾਮ ਉਸ ਦੀ ਪਤਨੀ ਅਤੇ ਸਹੁਰੇ ਪਰਿਵਾਰ 'ਤੇ ਲਾਏ ਜਾ ਰਹੇ ਹਨ। ਜਾਣਕਾਰੀ ਮੁਤਾਬਕ ਮ੍ਰਿਤਕ ਤਜਿੰਦਰ ਸਿੰਘ ਇਕ ਹੋਣਹਾਰ ਅਤੇ ਸਮਾਜ ਸੇਵਾ 'ਚ ਅੱਗੇ ਰਹਿਣ ਵਾਲਾ ਨੌਜਵਾਨ ਸੀ। ਤਜਿੰਦਰ ਦੇ ਵਿਆਹ ਨੂੰ 9 ਸਾਲ ਹੋ ਗਏ ਸਨ ਪਰ ਉਸ ਦੇ ਕੋਈ ਬੱਚਾ ਨਹੀਂ ਸੀ ਕਿਉਂਕਿ ਉਸ ਦੀ ਪਤਨੀ ਕੈਨੇਡਾ ਜਾਂ ਅਮਰੀਕਾ ਜਾਣਾ ਚਾਹੁੰਦੀ ਸੀ ਪਰ ਵਾਰ-ਵਾਰ ਰਿਫ਼ਿਊਜ਼ਲ ਆ ਜਾਂਦੀ ਸੀ। ਪਰਿਵਾਰ ਮੁਤਾਬਕ ਤਜਿੰਦਰ ਨੇ ਆਪਣੀ ਜ਼ਮੀਨ ਵੇਚ ਕੇ 14 ਵਾਰ ਘਰਵਾਲੀ ਨੂੰ ਆਈਲੈੱਟਸ ਕਰਵਾਈ ਸੀ ਅਤੇ ਅਖ਼ੀਰ 'ਚ ਯੂ. ਕੇ. ਜਾਣ ਦਾ ਪ੍ਰੋਗਰਾਮ ਬਣਾਇਆ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਇਨ੍ਹਾਂ ਅਫ਼ਸਰਾਂ ਨੂੰ ਮਿਲੀ ਵੱਡੀ ਚਿਤਾਵਨੀ! ਜਾਰੀ ਹੋਏ ਸਖ਼ਤ ਹੁਕਮ
ਪਤਨੀ ਤਾਂ ਯੂ. ਕੇ. ਪਹੁੰਚ ਗਈ ਪਰ ਜਦੋਂ ਤਜਿੰਦਰ ਉੱਥੇ ਪੁੱਜਿਆ ਤਾਂ ਉਸ ਨੂੰ ਕਹਿਣ ਲੱਗੀ ਕਿ ਉਹ ਕਿਸੇ ਹੋਰ ਬੰਦੇ ਨਾਲ ਰਹਿ ਰਹੀ ਹੈ ਅਤੇ ਉਹ ਯੂ. ਕੇ. ਨਾ ਆਵੇ। ਤਜਿੰਦਰ ਨੇ ਕਿਹਾ ਕਿ ਉਹ ਤਾਂ ਯੂ. ਕੇ. ਪਹੁੰਚ ਚੁੱਕਾ ਹੈ, ਜਿਸ ਤੋਂ ਬਾਅਦ ਉਹ ਆਪਣੀ ਪਤਨੀ ਨਾਲ ਰਹਿੰਦਾ ਰਿਹਾ, ਜਦੋਂ ਕਿ ਉਸ ਦੀ ਪਤਨੀ ਉਸ ਦੀਆਂ ਅੱਖਾਂ ਅੱਗੇ ਕਿਸੇ ਹੋਰ ਬੰਦੇ ਨਾਲ ਰਹਿੰਦੀ ਰਹੀ। ਇਸ ਕਾਰਨ ਤਜਿੰਦਰ ਮਾਨਸਿਕ ਤੌਰ 'ਤੇ ਕਾਫ਼ੀ ਪਰੇਸ਼ਾਨ ਹੋ ਗਿਆ। ਫਿਰ ਮਾਪਿਆਂ ਨੂੰ ਖ਼ਬਰ ਮਿਲੀ ਕਿ ਤਜਿੰਦਰ ਨੇ ਖ਼ੁਦਕੁਸ਼ੀ ਕਰ ਲਈ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ। ਕੈਂਸਰ ਦੀ ਪੀੜਤ ਤਜਿੰਦਰ ਦੀ ਮਾਤਾ ਅੱਜ ਉਸ ਦੀ ਲਾਸ਼ ਨੂੰ ਉਡੀਕ ਰਹੀ ਹੈ। ਮ੍ਰਿਤਕ ਤਜਿੰਦਰ ਸਿੰਘ ਦੇ ਮਾਮੇ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਪਤਨੀ ਨੇ ਉਸ ਨਾਲ ਧੋਖਾ ਹੀ ਨਹੀਂ ਕੀਤਾ, ਸਗੋਂ ਉਸ ਨੂੰ ਬਹੁਤ ਤੰਗ-ਪਰੇਸ਼ਾਨ ਕੀਤਾ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪੁੱਤਰ ਬੜਾ ਹੀ ਸਮਾਜ ਸੇਵੀ ਸੀ ਅਤੇ ਖ਼ੁਦਕੁਸ਼ੀ ਕਰਨ ਵਾਲਾ ਨਹੀਂ ਸੀ।
ਇਹ ਵੀ ਪੜ੍ਹੋ : ਬਾਘਾਪੁਰਾਣਾ ਅੱਜ ਰਹੇਗਾ ਮੁਕੰਮਲ ਬੰਦ, ਐਮਰਜੈਂਸੀ ਸੇਵਾਵਾਂ ਰਹਿਣੀਆਂ ਚਾਲੂ
ਉਨ੍ਹਾਂ ਨੂੰ ਸ਼ੱਕ ਹੈ ਕਿ ਉਨ੍ਹਾਂ ਦੇ ਪੁੱਤ ਨੂੰ ਤੰਗ-ਪਰੇਸ਼ਾਨ ਕਰਕੇ ਮਾਰਿਆ ਗਿਆ ਹੈ, ਜਿਸ ਲਈ ਉਸਦੀ ਪਤਨੀ ਅਤੇ ਸਹੁਰਾ ਪਰਿਵਾਰ ਜ਼ਿੰਮੇਵਾਰ ਹੈ। ਉਨ੍ਹਾਂ ਦੱਸਿਆ ਕਿ ਨੌਜਵਾਨ ਦੀ ਮੌਤ ਦੀ ਖ਼ਬਰ ਤੋਂ ਪਹਿਲਾਂ ਉਸ ਨੇ ਇੱਕ ਵੀਡੀਓ ਵੀ ਪਾਈ ਹੈ, ਜਿਸ 'ਚ ਉਹ ਆਪਣਾ ਦੁੱਖ-ਦਰਦ ਬਿਆਨ ਕਰ ਰਿਹਾ ਹੈ। ਪਰਿਵਾਰਕ ਮੈਂਬਰਾਂ ਨੇ ਜਿੱਥੇ ਹੁਣ ਇਨਸਾਫ਼ ਲੈਣ ਲਈ ਦੋਵੇਂ ਸਰਕਾਰਾਂ ਤੋਂ ਗੁਹਾਰ ਲਗਾਈ ਹੈ, ਉੱਥੇ ਹੀ ਮ੍ਰਿਤਕ ਦੀ ਦੇਹ ਵਾਪਸ ਲਿਆਉਣ ਲਈ ਸਾਬਕਾ ਕੇਂਦਰੀ ਮੰਤਰੀ ਅਤੇ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਅਤੇ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਨੂੰ ਵੀ ਅਪੀਲ ਕੀਤੀ ਹੈ। ਉਧਰ ਦੂਜੇ ਪਾਸੇ ਪਰਿਵਾਰ ਨੇ ਇਸ ਮਾਮਲੇ ਦੀ ਪੰਜਾਬ ਪੁਲਸ ਨੂੰ ਵੀ ਸ਼ਿਕਾਇਤ ਕੀਤੀ ਹੈ ਅਤੇ ਇਨਸਾਫ਼ ਦੀ ਗੁਹਾਰ ਲਗਾਈ ਹੈ। ਮ੍ਰਿਤਕ ਦੇ ਚਚੇਰੇ ਭਰਾ ਨੇ ਦੱਸਿਆ ਕਿ ਉਹ ਹਮੇਸ਼ਾ ਪਰਿਵਾਰ ਦਾ ਫ਼ਿਕਰ ਕਰਦਾ ਸੀ ਅਤੇ ਇਹ ਵੀ ਕਹਿੰਦਾ ਸੀ ਕਿ ਉਹ ਇੱਥੇ ਮਿਹਨਤ ਕਰਕੇ ਪਰਿਵਾਰ ਸਿਰ ਚੜ੍ਹਿਆ ਕਰਜ਼ਾ ਉਤਾਰ ਦੇਵੇਗਾ ਪਰ ਇਸ ਤੋਂ ਪਹਿਲਾਂ ਹੀ ਇਹ ਸਭ ਕੁੱਝ ਹੋ ਗਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੁਧਿਆਣਾ ਦਾ ਮੇਨ ਚੌਕ ਬੰਦ! ਸੜਕ 'ਤੇ ਲੱਗਿਆ ਧਰਨਾ
NEXT STORY